ਆਈ ਤਾਜਾ ਵੱਡੀ ਖਬਰ

ਹਰੇਕ ਮਨੁੱਖ ਆਪਣੀ ਜ਼ਿੰਦਗੀ ‘ਚ ਸੁੰਦਰ ਦਿਖਣ ਦੇ ਲਈ ਕੋਸ਼ਿਸ਼ਾਂ ਕਰਦਾ ਹੈ l ਅੱਜ ਕੱਲ ਦੇ ਸਮੇਂ ਵਿੱਚ ਸੁੰਦਰਤਾ ਨੂੰ ਲੈ ਕੇ ਜਿਹੜਾ ਆਪਸੀ ਕੰਪਟੀਸ਼ਨ ਚੱਲ ਰਿਹਾ ਹੈ, ਉਸਦੇ ਚਲਦੇ ਹਰ ਇੱਕ ਸ਼ਖਸ ਆਪਣੀ ਸੁੰਦਰਤਾ ਨੂੰ ਨਿਖਾਰਨ ‘ਚ ਲੱਗਿਆ ਹੋਇਆ ਹੈ, ਕਈ ਵਾਰ ਲੋਕ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਨਿਖਾਰਨ ਲਈ ਪਲਾਸਟਿਕ ਸਰਜਰੀ ਤੱਕ ਦੀ ਵਰਤੋਂ ਕਰਦੇ ਹਨ, ਜਿਸ ਦੇ ਨਤੀਜੇ ਬਹੁਤ ਬੁਰੇ ਨਿਕਲਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਕੁੜੀ ਨੇ ਸੋਹਣਾ ਦਿਖਣ ਦੇ ਲਈ ਆਪਣੇ ਚਿਹਰੇ ਉੱਪਰ ਕਰੋੜਾਂ ਰੁਪਏ ਖਰਚ ਕਰ ਦਿੱਤੇ l

ਪਰ ਹੁਣ ਉਸ ਨਾਲ ਜੋ ਵਾਪਰਿਆ ਹੈ, ਉਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ l ਦੱਸਦਿਆ ਕਿ ਪਲਾਸਟਿਕ ਸਰਜਰੀ ਕਾਰਨ ਬ੍ਰਾਜ਼ੀਲ ਦੀ ਰਹਿਣ ਵਾਲੀ ਡੇਨਿਸ ਰੋਚਾ ਨਾਂ ਦੀ ਔਰਤ ਕਾਫ਼ੀ ਸੁਰਖੀਆਂ ‘ਚ ਹੈ, ਜਿਸ ਨੇ ਕਰੋੜਾਂ ਰੁਪਏ ਖਰਚ ਕੇ ਇਹ ਸਰਜਰੀ ਕਰਵਾਈ ਹੈ l ਪਰ ਇਸ ਤੋਂ ਬਾਅਦ ਉਸ ਦਾ ਚਿਹਰਾ ਇੰਨਾ ਬਦਲ ਗਿਆ ਕਿ ਹੁਣ ਉਸ ਦਾ ਡਰਾਈਵਿੰਗ ਲਾਇਸੈਂਸ ਰੀਨਿਊ ਨਹੀਂ ਹੋ ਰਿਹਾ। ਬੇਸ਼ੱਕ ਇਹ ਔਰਤ ਦਿੱਖਣ ਦੇ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਹੈ ਪਰ ਇਸ ਦੀ ਸ਼ਕਲ ਦੇ ਵਿੱਚ ਇੰਨੀ ਜਿਆਦਾ ਤਬਦੀਲੀ ਆ ਚੁੱਕੀ ਹੈ ਕਿ ਉਸਦੇ ਕਈ ਡਾਕੂਮੈਂਟ ਉਸਦੇ ਚਿਹਰੇ ਨਾਲ ਮਿਲ ਨਹੀਂ ਰਹੇ l ਇੱਕ ਰਿਪੋਰਟ ਮੁਤਾਬਕ ਡੇਨਿਸ ਪਹਿਲਾਂ ਵਕੀਲ ਸੀ। ਉਸ ਦੇ ਗਲੈਮਰ ਨੂੰ ਦੇਖ ਕੇ ਲੋਕ ਉਸ ਨੂੰ ਕਾਫੀ ਪਸੰਦ ਕਰਦੇ ਪਏ ਹਨ ।

ਹਾਲਾਂਕਿ, ਡੇਨਿਸ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ, ਸੋਸ਼ਲ ਮੀਡੀਆ ਦੇ ਉੱਪਰ ਉਸ ਵੱਲੋਂ ਸਮੇਂ ਸਮੇਂ ਤੇ ਆਪਣੇ ਫੈਨਸ ਦੇ ਲਈ ਵੱਖੋ ਵੱਖਰੀਆਂ ਵੀਡੀਓਜ ਤੇ ਫੋਟੋਜ ਜਾਰੀ ਕਰਕੇ ਆਪਣੇ ਫੈਨਸ ਦਾ ਮਨੋਰੰਜਨ ਕੀਤਾ ਜਾਂਦਾ ਹੈ l

ਇਹਨਾਂ ਦੀ ਨੀ ਇਹ ਔਰਤ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਚੁੱਕੀ ਹੈ, ਪਰ ਇਸ ਵਾਰ ਉਨ੍ਹਾਂ ਦਾ ਖ਼ਬਰਾਂ ‘ਚ ਆਉਣ ਦਾ ਮਾਮਲਾ ਕੁਝ ਵੱਖਰਾ ਅਤੇ ਕਾਫੀ ਅਜੀਬ ਹੈ। ਡੇਨਿਸ ਨੇ ਦੱਸਿਆ ਕਿ ਉਹ ਪਲਾਸਟਿਕ ਸਰਜਰੀ ਰਾਹੀਂ ਆਪਣੀ ਲੁਕ ਬਦਲਣ ‘ਤੇ 3 ਲੱਖ ਡਾਲਰ ਯਾਨੀ ਕਰੀਬ 2.5 ਕਰੋੜ ਰੁਪਏ ਖਰਚ ਚੁੱਕੀ ਹੈ l ਪਰ ਨਤੀਜਾ ਇਹ ਹੈ ਕਿ ਹੁਣ ਉਸ ਦਾ ਡਰਾਈਵਿੰਗ ਲਾਇਸੈਂਸ ਰੀਨਿਊ ਨਹੀਂ ਹੋ ਪਾ ਰਿਹਾ। ਜਿਸ ਤੋਂ ਬਾਅਦ ਇਸ ਔਰਤ ਦਾ ਕਹਿਣਾ ਹੈ ਕਿ ਉਸ ਵੱਲੋਂ ਕਦੇ ਸੋਚਿਆ ਵੀ ਨਹੀਂ ਗਿਆ ਸੀ ਕਿ ਉਸਨੂੰ ਕੁਝ ਇਸ ਕਦਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Home ਤਾਜਾ ਜਾਣਕਾਰੀ ਕੁੜੀ ਨੇ ਸੋਹਣਾ ਦਿਖਣ ਲਈ ਚੇਹਰੇ ਤੇ ਖਰਚ ਦਿੱਤੇ ਕਰੋੜਾਂ , ਪਰ ਹੁਣ ਫਸ ਗਈ ਇਸ ਮੁਸ਼ਕਲ ਚ ਕਦੇ ਸੋਚਿਆ ਨਹੀਂ ਸੀ

ਤਾਜਾ ਜਾਣਕਾਰੀ
ਕੁੜੀ ਨੇ ਸੋਹਣਾ ਦਿਖਣ ਲਈ ਚੇਹਰੇ ਤੇ ਖਰਚ ਦਿੱਤੇ ਕਰੋੜਾਂ , ਪਰ ਹੁਣ ਫਸ ਗਈ ਇਸ ਮੁਸ਼ਕਲ ਚ ਕਦੇ ਸੋਚਿਆ ਨਹੀਂ ਸੀ
ByadminNovember 25, 2023Comments Off on ਕੁੜੀ ਨੇ ਸੋਹਣਾ ਦਿਖਣ ਲਈ ਚੇਹਰੇ ਤੇ ਖਰਚ ਦਿੱਤੇ ਕਰੋੜਾਂ , ਪਰ ਹੁਣ ਫਸ ਗਈ ਇਸ ਮੁਸ਼ਕਲ ਚ ਕਦੇ ਸੋਚਿਆ ਨਹੀਂ ਸੀ
Previous Postਸਿੱਖਿਆ ਹਾਸਲ ਕਰਨ ਲਈ 65 ਸਾਲਾ ਬਜ਼ੁਰਗ ਨੇ ਲਿਆ ਪਹਿਲੀ ਜਮਾਤ ਚ ਦਾਖਲਾ , ਹਰੇਕ ਕਰ ਰਿਹਾ ਜਜਬੇ ਨੂੰ ਸਲਾਮ
Next Postਬਿੱਲੀ ਪਾਲਣ ਦੀ ਜਿੱਦ ਤੇ ਪਤੀ ਨਾਲ ਹੋਇਆ ਸੀ ਪਤਨੀ ਦਾ ਝਗੜਾ , ਨਹੀਂ ਮੰਨਿਆ ਘਰਵਾਲਾ ਦੇ ਦਿੱਤੀ ਜਾਨ