ਆਈ ਤਾਜਾ ਵੱਡੀ ਖਬਰ
ਹੁਸ਼ਿਆਰਪੁਰ — ਹੁਸ਼ਿਆਰਪੁਰ ਦੇ ਮੁਕੇਰੀਆਂ ’ਚ ਇਕ ਵਿਆਹੁਤਾ ਵੱਲੋਂ ਦਿਓਰ ਅਤੇ ਸਹੁਰੇ ਤੋਂ ਤੰਗ ਆ ਕੇ ਕੁਝ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੀ ਪਛਾਣ ਰੀਤੂ ਬਾਲਾ ਦੇ ਰੂਪ ’ਚ ਹੋਈ ਹੈ। ਇਸ ਤਰਾਂ ਕਰਨ ਤੋਂ ਪਹਿਲਾਂ ਵਿਆਹੁਤਾ ਨੇ ਆਪਣੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ। ਇਸ ਵੀਡੀਓ ’ਚ ਉਸ ਨੇ ਖੁਲਾਸਾ ਕਰਦੇ ਹੋਏ ਆਪਣੀ ਹੱਡਬੀਤੀ ਦੱਸੀ ਹੈ।
ਉਸ ਨੇ ਖੁਲਾਸਾ ਕਰਦੇ ਹੋਏ ਵੀਡੀਓ ’ਚ ਦੱਸਿਆ ਕਿ ਮੇਰਾ ਸਹੁਰਾ ਮੈਨੂੰ ਬਹੁਤ ਹੀ ਟਾਰਚ ਕਰਦਾ ਹੈ ਅਤੇ ਮੇਰਾ ਦਿਓਰ ਮੇਰੇ ਸਹੁਰੇ ਨੂੰ ਭੜਕਾਉਂਦਾ ਹੈ।ਇਸ ਤੋਂ ਇਲਾਵਾ ਵਿਆਹੁਤਾ ਨੇ ਵੀਡੀਓ ’ਚ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਸ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।
ਗੁਰਦਿਆਲ ਸਿੰਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਰੀਤੂ ਦਾ ਵਿਆਹ ਰਾਜਪੂਤ ਪੱਟੀਆਂ ’ਚ ਇਕ ਨੌਜਵਾਨ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਕੁਝ ਦੇਰ ਬਾਅਦ ਘਰ ’ਚ ਘਰੇਲੂ ਕਲੇਸ਼ ਰਹਿਣ ਲੱਗਾ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ 29 ਤਰੀਕ ਨੂੰ ਕੁਝ ਖਾ ਲਿਆ ।
ਪਹਿਲਾਂ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਥੋਂ ਫਿਰ ਉਸ ਨੂੰ ਕਿਸੇ ਹੋਰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਉਸ ਨਾਲ ਇਹ ਭਾਣਾ ਵਾਪਰ ਗਿਆ । ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।
ਤਾਜਾ ਜਾਣਕਾਰੀ