ਇਨਸਾਨ ਬਹੁਤ ਸਵਾਰਥੀ ਹੋ ਗਿਆ ਹੈ। ਲਾਲਚ ਵਿੱਚ ਆ ਕੇ ਇਹ ਦੁਨਿਆਵੀ ਰਿਸ਼ਤੇ ਵੀ ਭੁੱਲ ਜਾਂਦਾ ਹੈ। ਸਮਾਜਿਕ ਕਦਰਾਂ ਕੀਮਤਾਂ ਨੂੰ ਵੀ ਤਿਲਾਂਜਲੀ ਦੇ ਦਿੰਦਾ ਹੈ। ਆਪਣੇ ਪੁੱਤਰ ਦੇ ਵਿਆਹ ਤੇ ਆਉਣ ਵਾਲੀ ਨੂੰਹ ਤੋਂ ਵੱਧ ਤੋਂ ਵੱਧ ਦਾਜ ਦੀ ਉਮੀਦ ਰੱਖਦਾ ਹੈ। ਆਪਣੇ ਪੁੱਤਰ ਦੀ ਪੜ੍ਹਾਈ ਦਾ ਖਰਚਾ ਵੀ ਲੜਕੀ ਵਾਲਿਆਂ ਦੇ ਪਰਿਵਾਰ ਤੋਂ ਵਸੂਲਣਾ ਚਾਹੁੰਦਾ ਹੈ ਕਿ ਇਨਸਾਨ ਲਈ ਸਭ ਕੁਝ ਪੈਸਾ ਹੀ ਰਹਿ ਗਿਆ ਹੈ। ਇਨਸਾਨ ਕਿਸ ਹੱਦ ਤੱਕ ਡਿੱਗ ਚੁੱਕਾ ਹੈ।
ਸ਼ਿਮਲਾ ਦੀ ਰਹਿਣ ਵਾਲੀ ਤਲਾਕਸ਼ੁਦਾ ਲੜਕੀ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ। ਪੀੜਤ ਲੜਕੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਵਿਆਹ ਲੁਧਿਆਣਾ ਵਿਖੇ ਹੋਇਆ ਸੀ। ਪਰੰਤੂ ਵਿਆਹ ਤੋਂ ਇਕ ਮਹੀਨੇ ਬਾਅਦ ਹੀ ਉਸ ਦੇ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ। ਸਹੁਰਾ ਪਰਿਵਾਰ ਵੱਲੋਂ ਦਾਜ ਦਹੇਜ ਦੀ ਮੰਗ ਕੀਤੀ ਜਾਂਦੀ ਰਹੀ। ਜਿਸ ਵਿੱਚ ਵਧੀਆ ਬਾਈਕ ਅਤੇ ਏ.ਸੀ. ਆਦਿ ਦੀ ਮੰਗ ਕੀਤੀ ਜਾਂਦੀ ਸੀ।
ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਪਤੀ ਦਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਸੀ। ਪਰ ਉਸ ਨੂੰ ਇਸ ਵਿਆਹ ਬਾਰੇ ਪਤਾ ਨਹੀਂ ਸੀ। ਪੀੜਤ ਲੜਕੀ ਅਨੁਸਾਰ ਹੁਣ ਸੱਤ ਜਨਵਰੀ ਨੂੰ ਉਸ ਦਾ ਤਲਾਕ ਹੋ ਗਿਆ ਹੈ। ਪਰੰਤੂ ਫਿਰ ਵੀ ਉਸ ਦਾ ਪਤੀ ਉਸ ਨੂੰ ਸ਼ਿਮਲੇ ਆ ਕੇ ਤੰਗ ਪ੍ਰੇਸ਼ਾਨ ਕਰਦਾ ਹੈ। ਉਸ ਦਾ ਪਤੀ ਪੀੜਤਾਂ ਨੂੰ ਮਾਰਨ ਦੀਆਂ ਖੁਦ ਮਰ ਜਾਣ ਦੀ ਧਮਕੀ ਦਿੰਦਾ ਹੈ।
ਪੀੜਤ ਲੜਕੀ ਦਾ ਕਹਿਣਾ ਹੈ ਕਿ ਉਹ ਪੜ੍ਹਨ ਲਈ ਵਿਦੇਸ਼ ਜਾਣਾ ਚਾਹੁੰਦੀ ਸੀ। ਪ੍ਰੰਤੂ ਉਸ ਦੇ ਸਹੁਰਾ ਪਰਿਵਾਰ ਨੇ ਦੂਤਘਰ ਵਿੱਚ ਉਸ ਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਹੈ। ਉਸ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਹਿੰਦੂ ਤਖ਼ਤ ਦੇ ਅਹੁਦੇਦਾਰਾਂ ਨੇ ਵੀ ਮੀਡੀਆ ਨੂੰ ਦੱਸਿਆ ਕਿ ਪੀੜਤਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ
ਤਾਜਾ ਜਾਣਕਾਰੀ