BREAKING NEWS
Search

ਕੁੜੀ ਨੇ ਕਰਵਾਈ ਸੀ ਲਵ ਮੈਰਿਜ , ਪਰ ਵਿਆਹ ਤੋਂ ਬਾਅਦ ਖੁੱਲ੍ਹਿਆ ਅਜਿਹਾ ਭੇਤ ਪੈਰੋਂ ਹੇਠੋਂ ਖਿਸਕੀ ਜ਼ਮੀਨ

ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦੇ ਸਮੇਂ ਦੇ ਵਿੱਚ ਨੌਜਵਾਨ ਪੀੜੀ ਇਹ ਸੋਚਦੀ ਹੈ ਕਿ ਆਪਣੀ ਮਰਜ਼ੀ ਨਾਲ ਜੇਕਰ ਵਿਆਹ ਕਰਵਾਇਆ ਜਾਵੇਗਾ ਤਾਂ ਸ਼ਾਇਦ ਇਸ ਨਾਲ ਜ਼ਿੰਦਗੀ ਸੁਖਾਲੀ ਹੋ ਜਾਵੇਗੀ। ਇਹੀ ਇੱਕ ਵੱਡਾ ਕਾਰਨ ਹੈ ਕਿ ਬਹੁਤ ਸਾਰੇ ਰਿਸ਼ਤੇ ਅਜਿਹੇ ਜੁੜਦੇ ਹਨ ਜਿਨਾਂ ਦੀ ਪਹਿਲਾਂ ਕਦੇ ਕੋਈ ਜਾਣ ਪਹਿਚਾਣ ਨਹੀਂ ਹੁੰਦੀ ਜਾਂ ਸੋਸ਼ਲ ਮੀਡੀਆ ਦੇ ਜਰੀਏ ਅਜਿਹੇ ਰਿਸ਼ਤੇ ਆਪਸ ਵਿੱਚ ਜੁੜਦੇ ਹਨ ਤੇ ਫਿਰ ਜਦੋਂ ਇਹਨਾਂ ਰਿਸ਼ਤਿਆਂ ਦੀ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਹੁਣ ਇਕੋ ਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਕੁੜੀ ਨੇ ਲਵ ਮੈਰਿਜ ਕਰਵਾਈ ਸੀ ਪਰ ਵਿਆਹ ਤੋਂ ਬਾਅਦ ਅਜਿਹੇ ਭੇਦ ਖੁੱਲੇ ਕਿ ਹੁਣ ਕੁੜੀ ਵੱਡੀਆਂ ਪਰੇਸ਼ਾਨੀਆਂ ਦੇ ਵਿੱਚ ਘਿਰ ਚੁੱਕੀ ਹੈ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਸ਼ਾਤਰ ਵਿਅਕਤੀ ਵੱਲੋਂ ਪਹਿਲਾਂ ਕੁੜੀ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾਇਆ ਗਿਆ l

2 ਸਾਲਾਂ ਤਕ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਜਿਸ ਕਾਰਨ ਪੀੜਤਾ ਦਾ 4 ਵਾਰ ਗਰਭਪਾਤ ਵੀ ਕਰਵਾਇਆ ਗਿਆ । ਜਿਸ ਤੋਂ ਬਾਅਦ ਦੋਵਾਂ ਨੇ ਇਹ ਫੈਸਲਾ ਕੀਤਾ ਕਿ ਉਹ ਵਿਆਹ ਕਰਵਾ ਲੈਣਗੇ, ਪਰ ਵਿਆਹ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਸਨੇ ਕੁੜੀ ਨੂੰ ਵੱਡੀਆਂ ਮੁਸੀਬਤਾਂ ਦੇ ਵਿੱਚ ਪਾ ਦਿੱਤਾ l ਵਿਆਹ ਮਗਰੋਂ ਕੁੜੀ ਨੂੰ ਪਤਾ ਲੱਗਿਆ ਕਿ ਉਸ ਦਾ ਪਤੀ ਤਾਂ ਪਹਿਲਾਂ ਤੋਂ ਹੀ ਵਿਆਇਆ ਹੋਇਆ ਹੈ, ਇਨਾ ਹੀ ਨਹੀਂ ਸਗੋਂ ਉਹ 2 ਬੱਚਿਆਂ ਦਾ ਪਿਓ ਵੀ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਖ਼ਿਸਕ ਗਈ।

ਜਿਸ ਤੋਂ ਬਾਅਦ ਪੀੜਿਤ ਲੜਕੀ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਹੁਣ ਵੱਖ-ਵੱਖ ਧਾਰਾਵਾਂ ਤਹਿਤ ਉਸ ਦੇ ਪਤੀ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਉਸ ਦਾ ਵਿਆਹ ਗੁਰਵਿੰਦਰ ਸਿੰਘ, ਉਮਰ 34 ਸਾਲਾਂ ਦਾ 17 ਜੁਲਾਈ 2023 ਨੂੰ ਹੋਇਆ ਸੀ ਤੇ ਵਿਆਹ ਤੋਂ ਪਹਿਲਾਂ ਉਸ ਨੇ ਆਪਣੇ ਤਲਾਕਸ਼ੁਦਾ ਹੋਣ ਦੀ ਗੱਲ ਕਹੀ ਸੀ, ਪਰ ਮੁਲਜ਼ਮ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਤੇ ਦੂਜਾ ਵਿਆਹ ਕਰਵਾ ਰਿਹਾ ਸੀ। ਇਸ ਬਾਰੇ ਉਸ ਨੂੰ ਕੁਝ ਵੀ ਨਹੀਂ ਦੱਸਿਆ ਗਿਆ।

ਮੁਲਜ਼ਮ ਖ਼ੁਦ ਕਿਸੇ ਪਟਵਾਰੀ ਦੇ ਨਾਲ ਪ੍ਰਾਈਵੇਟ ਤੌਰ ‘ਤੇ ਕੰਮ ਕਰਦਾ ਹੈ, ਜਿਸ ਦਾ ਪਹਿਲਾਂ ਤੋਂ ਹੀ 14 ਸਾਲ ਦਾ ਪੁੱਤਰ ਅਤੇ 4 ਸਾਲ ਦੀ ਧੀ ਵੀ ਹੈ। ਇਹ ਉਸ ਲੜਕੀ ਨੂੰ ਆਪਣੇ ਪਿਆਰ ਵਿੱਚ ਪਾ ਕੇ ਉਸ ਨਾਲ ਕੁਕਰਮ ਕਰਦਾ ਰਿਹਾ ਤੇ ਉਸਦਾ ਚਾਰ ਵਾਰ ਗਰਭਪਾਤ ਵੀ ਕਰਵਾ ਦਿੱਤਾ, ਤੇ ਫਿਰ ਜਦੋਂ ਇਸ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਤੋਂ ਬਾਅਦ ਇਸ ਕੁੜੀ ਨੂੰ ਜਦੋਂ ਪਤਾ ਚੱਲਿਆ ਕਿ ਉਸ ਦਾ ਪਤੀ ਵਿਆਹਿਆ ਹੋਇਆ ਹੈ ਤੇ ਉਸਦੇ ਬੱਚੇ ਵੀ ਹਨ ਤੇ ਉਸ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਹੁਣ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।



error: Content is protected !!