ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿਚ ਜਿੱਥੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਦੇ ਹੱਕ ਦਿੱਤੇ ਜਾ ਰਹੇ ਹਨ ਅਤੇ ਹਰ ਖੇਤਰ ਵਿੱਚ ਲੜਕੀਆਂ ਵੱਲੋਂ ਮੱਲਾਂ ਮਾਰੀਆਂ ਜਾ ਰਹੀਆਂ ਹਨ। ਉੱਥੇ ਹੀ ਬਹੁਤ ਸਾਰੀਆਂ ਲੜਕੀਆਂ ਨੇ ਵੱਖ-ਵੱਖ ਖੇਤਰਾਂ ਦੇ ਵਿਚ ਆਪਣਾ ਇਕ ਅਜਿਹਾ ਮੁਕਾਮ ਹਾਸਲ ਕੀਤਾ ਹੈ। ਜਿਸ ਨੂੰ ਦੇਖ ਕੇ ਹੋਰ ਲੜਕੀਆਂ ਵਿਚ ਵੀ ਅੱਗੇ ਵਧਣ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ। ਬਹੁਤ ਸਾਰੇ ਪਰਵਾਰਾਂ ਵੱਲੋਂ ਜਿੱਥੇ ਆਪਣੀਆਂ ਧੀਆਂ ਨੂੰ ਪੁਤਰਾਂ ਤੋ ਵੀ ਵੱਧ ਲਾਡ ਪਿਆਰ ਕੀਤਾ ਜਾਂਦਾ ਹੈ ਅਤੇ ਹਰ ਖੇਤਰ ਵਿੱਚ ਅੱਗੇ ਜਾਣ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਹੈ ਮਾਪਿਆਂ ਦੀ ਮਿਹਨਤ ਸਦਕਾ ਹੀ ਕੁੜੀਆਂ ਹਰ ਖੇਤਰ ਵਿੱਚ ਅੱਗੇ ਹਨ।
ਜਿਨ੍ਹਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਵੀ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇੱਕ ਕੁੜੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਲਈ ਸਾਈਕਲ ਯਾਤਰਾ ਤੇ ਨਿਕਲੀ ਹੈ। ਜਿਸ ਦੀ ਹਰ ਕਿਸੇ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੀ ਇੱਕ ਲੜਕੀ ਹੋਰ ਕੁੜੀਆਂ ਵਾਸਤੇ ਅਜਿਹੀ ਮਿਸਾਲ ਬਣ ਰਹੀ ਹੈ ਜਿਸ ਸਦਕਾ ਲੜਕੀਆਂ ਵਿਚ ਆਤਮ-ਵਿਸ਼ਵਾਸ ਪੈਦਾ ਹੋ ਸਕੇ।
ਇਸ ਕੋਸ਼ਿਸ਼ ਨੂੰ ਲੈ ਕੇ ਇਕ ਮੁਸਕਾਨ ਰਘੂਵੰਸ਼ੀ ਲੜਕੀ ਵੱਲੋਂ ਸਾਇਕਲ ਯਾਤਰਾ ਸ਼ੁਰੂ ਕੀਤੀ ਗਈ ਹੈ ਜਿੱਥੇ ਇਹ ਸਾਈਕਲ ਯਾਤਰਾ ਉਸ ਵੱਲੋਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਕੀਤੀ ਜਾਵੇਗੀ ਅਤੇ ਇਹ ਸਫ਼ਰ ਉਸ ਵੱਲੋਂ ਸਾਇਕਲ ਤੇ ਤੈਅ ਕੀਤਾ ਜਾ ਰਿਹਾ ਹੈ। ਉਸ ਦੇ ਪਰਿਵਾਰਕ ਮੈਂਬਰ ਵੀ ਜਿੱਥੇ ਉਸ ਦੇ ਨਾਲ ਹਨ ਅਤੇ ਉਸ ਦਾ ਹੌਸਲਾ ਵਧਾ ਰਹੇ ਹਨ ਉਥੇ ਹੀ ਲੜਕੀ ਵੱਲੋਂ 150 ਕਿਲੋਮੀਟਰ ਤੱਕ ਸਾਇਕਲ ਚਲਾਉਣ ਦਾ ਸਫ਼ਰ ਤੈਅ ਕੀਤਾ ਜਾਂਦਾ ਹੈ।
ਜਿੱਥੇ ਇਸ ਲੜਕੀ ਵੱਲੋਂ ਵੱਖ-ਵੱਖ ਜਗ੍ਹਾ ਤੇ ਰੁਕ ਕੇ ਲੋਕਾਂ ਲਈ ਜਜ਼ਬਾ ਪੈਦਾ ਕੀਤਾ ਜਾ ਰਿਹਾ ਹੈ ਉਥੇ ਹੀ ਵੱਖ-ਵੱਖ ਜਗ੍ਹਾ ਤੇ ਪਹੁੰਚਣ ਦੌਰਾਨ ਇਸ ਲੜਕੀ ਦਾ ਕਈ ਸੰਸਥਾਵਾਂ ਵੱਲੋਂ ਸਵਾਗਤ ਵੀ ਕੀਤਾ ਜਾ ਰਿਹਾ ਹੈ। ਇਸ ਲੜਕੀ ਜਿਥੇ ਕਿ ਸਾਈਕਲ ਰੈਲੀਆਂ ਵਿੱਚ ਹਿੱਸਾ ਲੈ ਚੁੱਕੀ ਹੈ ਉੱਥੇ ਹੀ ਪੰਜਾਬ ਦੇ ਖੰਨਾ ਪਹੁੰਚਣ ਤੇ ਇਸ ਲੜਕੀ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਉਸ ਵੱਲੋਂ ਆਪਣਾ ਅਗਲਾ ਸਫਰ ਸ਼ੁਰੂ ਕੀਤਾ ਜਾ ਰਿਹਾ ਹੈ।
ਤਾਜਾ ਜਾਣਕਾਰੀ