ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਥੇ ਬਹੁਤ ਸਾਰੇ ਪ੍ਰਵਾਰ ਇਸ ਦੇ ਖਿਲਾਫ ਹੁੰਦੇ ਹਨ। ਜਿੱਥੇ ਬਹੁਤ ਸਾਰੀਆਂ ਲੜਕੇ ਅਤੇ ਲੜਕੀਆਂ ਵੱਲੋਂ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਵੀ ਆਪਸ ਵਿੱਚ ਪ੍ਰੇਮ ਵਿਆਹ ਕਰਵਾ ਲਿਆ ਜਾਂਦਾ ਹੈ। ਉਥੇ ਹੀ ਇਸ ਦਾ ਖਮਿਆਜਾ ਬਾਅਦ ਵਿਚ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਭੁਗਤਣਾ ਪੈ ਜਾਂਦਾ ਹੈ ਜਿੱਥੇ ਪਰਿਵਾਰ ਦੇ ਵਿਰੋਧ ਦੇ ਚਲਦਿਆਂ ਹੋਇਆਂ ਕਈ ਮਾਮਲੇ ਏਨਾ ਜ਼ਿਆਦਾ ਗੰਭੀਰ ਰੂਪ ਅਖਤਿਆਰ ਕਰ ਲੈਂਦੇ ਹਨ ਜਿਸ ਨਾਲ ਦੋਹਾਂ ਪਰਿਵਾਰਾਂ ਦਾ ਭਾਰੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।
ਅਜਿਹੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਹੁਣ ਕੁੜੀ ਵੱਲੋਂ ਮੁੰਡੇ ਨਾਲ ਪ੍ਰੇਮ ਸੰਬੰਧਾਂ ਦੇ ਚਲਦੇ ਹੋਏ ਕੁੜੀ ਦੇ ਪਰਿਵਾਰ ਵਾਲਿਆਂ ਵੱਲੋਂ ਪ੍ਰੇਮੀ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਲੋਟ ਦੇ ਅਧੀਨ ਆਉਂਦੇ ਪਿੰਡ ਸਰਾਵਾਂ ਬੋਦਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਹੋਇਆਂ ਲੜਕੇ ਦੇ ਘਰ ਨੂੰ ਲੜਕੀ ਪਰਿਵਾਰ ਵੱਲੋਂ ਅੱਗ ਲਗਾ ਦਿੱਤੀ ਗਈ ਹੈ ਜਿਸ ਕਾਰਨ ਲੜਕੀ ਪਰਿਵਾਰ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ।
ਇਸ ਘਟਨਾ ਦੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਗੁਰਦੀਪ ਕੌਰ ਪਤਨੀ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬੇਟੇ ਜਤਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਗਿਆ ਸੀ। ਜਦ ਕਿ ਉਨ੍ਹਾਂ ਦਾ ਲੜਕਾ ਜਤਿੰਦਰ ਤਿੰਨ ਬੱਚਿਆਂ ਦਾ ਪਿਉ ਹੈਂ ਅਤੇ ਉਹ ਵਿਆਹਿਆ ਹੋਇਆ ਹੈ। ਜਿਸ ਕਾਰਨ ਲੜਕੀ ਪਰਿਵਾਰ ਵਾਲੇ ਗੁੱਸੇ ਵਿਚ ਸਨ ਜਿਨ੍ਹਾਂ ਵੱਲੋਂ ਉਨ੍ਹਾਂ ਦੇ ਘਰ ਨੂੰ ਬੀਤੀ ਰਾਤ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ। ਜਦ ਕਿ ਇਸ ਸਮੇਂ ਪੀੜਤ ਔਰਤ ਆਪਣੇ ਪੇਕੇ ਪਿੰਡ ਲੜਾਈ ਝਗੜੇ ਤੋਂ ਡਰਦੀ ਹੋਈ ਰਹਿ ਰਹੀ ਸੀ।
ਘਰ ਨੂੰ ਅੱਗ ਲੱਗਣ ਦੀ ਜਾਣਕਾਰੀ ਜਿਥੇ ਰਾਤ 11 ਵਜੇ ਉਸਦੇ ਦਿਓਰ ਵੱਲੋਂ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਹੈਲਪਲਾਈਨ ਨੰਬਰ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਸਵੇਰ ਦੇ ਸਮੇਂ ਘਰ ਆ ਕੇ ਵੇਖਿਆ ਗਿਆ ਤਾਂ ਉਨ੍ਹਾਂ ਦੇ ਘਰ ਵਿੱਚ ਅਲਮਾਰੀ ਫਰਿੱਜ ,ਐਲ ਸੀ ਡੀ, ਇਨਵਰਟਰ ਅਤੇ ਹੋਰ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਘਰ ਦੇ ਤਾਲੇ ਟੁੱਟੇ ਹੋਏ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ 3 ਨੂੰ ਹਿਰਾਸਤ ਵਿਚ ਲਿਆ ਗਿਆ ਹੈ।
Home ਤਾਜਾ ਜਾਣਕਾਰੀ ਕੁੜੀ ਦੇ ਸੀ ਵਿਆਹੇ ਮੁੰਡੇ ਨਾਲ ਪ੍ਰੇਮ ਸਬੰਧ – ਫਿਰ ਕੁੜੀ ਦੇ ਪ੍ਰੀਵਾਰ ਵਾਲਿਆਂ ਨੇ ਲਗਾਤੀ ਪ੍ਰੇਮੀ ਦੇ ਘਰ ਨੂੰ ਅੱਗ
ਤਾਜਾ ਜਾਣਕਾਰੀ