BREAKING NEWS
Search

ਕੁੜੀ ਕਰਵਾਉਣਾ ਚਾਹੁੰਦੀ ਹੈ ਜਹਾਜ ਨਾਲ ਵਿਆਹ, ਕਾਰਨ ਜਾਣ ਹੋ ਜਾਵੋਗੇ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਭਰ ਵਿੱਚ ਹਰ ਜਵਾਨ ਲੜਕੀ ਅਤੇ ਲੜਕਾ ਆਪਣੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖਦਾ ਹੈ ਉਥੇ ਹੀ ਆਪਣੇ ਜੀਵਨ ਸਾਥੀ ਨੂੰ ਲੈ ਕੇ ਬਹੁਤ ਸਾਰੀਆਂ ਉਮੀਦਾਂ ਰੱਖੀਆਂ ਜਾਂਦੀਆਂ ਹਨ ਜੋ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਪੂਰਾ ਕਰ ਸਕਣ, ਕੁੱਝ ਕੁੜੀਆਂ ਦੇ ਸ਼ੌਂਕ ਅਜਿਹੇ ਸਭ ਤੋਂ ਵੱਖਰੇ ਹੁੰਦੇ ਹਨ ਕਿ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਪਰੇਸ਼ਾਨ ਰਹਿ ਜਾਂਦਾ ਹੈ। ਜਿਨ੍ਹਾਂ ਵੱਲੋਂ ਆਪਣੇ ਪਿਆਰ ਅਤੇ ਵਿਆਹ ਨੂੰ ਲੈ ਕੇ ਅਜਿਹੀ ਇੱਛਾ ਜਾਹਿਰ ਕਰ ਦਿੱਤੀ ਜਾਂਦੀ ਹੈ ਜੋ ਲੋਕਾਂ ਨੂੰ ਹੈਰਾਨ ਕਰਦੀ ਹੈ। ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਹੁੰਦੀ। ਹੁਣ ਕੁੜੀ ਵੱਲੋਂ ਜਹਾਜ਼ ਨਾਲ ਵਿਆਹ ਕਰਵਾਏ ਜਾਣ ਦੀ ਇੱਛਾ ਜ਼ਾਹਿਰ ਕੀਤੀ ਗਈ ਹੈ ਅਤੇ ਕਾਰਨ ਸੁਣ ਕੇ ਸਭ ਹੈਰਾਨ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਰਮਨੀ ਤੋਂ ਸਾਹਮਣੇ ਆਇਆ ਹੈ ਜਿਥੇ 23 ਸਾਲਾਂ ਦੀ ਸਾਰਾ ਨਾਮ ਦੀ ਲੜਕੀ ਵੱਲੋਂ ਬੋਇੰਗ 737 ਨਾਲ ਪਿਆਰ ਹੋ ਜਾਣ ਦੀ ਗੱਲ ਦੱਸੀ ਗਈ ਹੈ। ਉੱਥੇ ਹੀ ਉਸ ਵੱਲੋਂ ਇਸ ਦੇ ਟੋਏ ਐਡੀਸ਼ਨ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਗਈ ਹੈ। ਇਹ ਹੈ ਕਿ ਜਿਥੇ ਜਰਮਨੀ ਦੇ ਸ਼ਹਿਰ ਡਾਰਟਮੰਡ ਵਿੱਚ ਰਹਿ ਰਹੀ ਹੈ। ਉੱਥੇ ਹੀ ਇਸ ਕੁੜੀ ਦਾ ਜਹਾਜ਼ ਪ੍ਰਤੀ ਅਨੋਖਾ ਪਿਆਰ ਦੇਖ ਕੇ ਸਭ ਲੋਕ ਹੈਰਾਨ ਹਨ । ਉਥੇ ਹੀ ਇਸ ਲੜਕੀ ਵੱਲੋਂ ਹੋਈ 737 ਦੇ ਪਿਆਰ ਨੂੰ ਲੈ ਕੇ ਇਸ ਲੜਕੀ ਵੱਲੋਂ ਇਸ ਦੇ ਟੈਟੂ ਵੀ ਆਪਣੇ ਸਰੀਰ ਉੱਤੇ ਬਣਾਏ ਗਏ ਹਨ।

ਇਹ ਲੜਕੀ ਜਿੱਥੇ ਇੱਕ ਅਬਜੈਕਟਿਵ ਸੈਕਸੂਅਲ ਸਖਸ਼ੀਅਤ ਵਜੋਂ ਆਪਣੀ ਪਹਿਚਾਣ ਬਣਾ ਚੁੱਕੀ ਹੈ। ਉੱਥੇ ਹੀ ਇਸ ਵੱਲੋਂ ਦੱਸਿਆ ਗਿਆ ਹੈ ਕਿ ਉਸ ਵੱਲੋਂ ਬਹੁਤ ਸਾਰੇ ਲੋਕਾਂ ਦੇ ਨਾਲ ਰਿਲੇਸ਼ਨ ਵਿਚ ਰਹਿਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਉਹ ਉਨ੍ਹਾਂ ਦੇ ਨਾਲ ਰਿਲੇਸ਼ਨ ਨੂੰ ਸਫ਼ਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ।

ਉਥੇ ਹੀ ਉਹ ਬੋਇੰਗ 737 ਜਹਾਜ਼ ਪ੍ਰਤੀ ਆਪਣਾ ਪਿਆਰ ਦਰਸਾਉਦੇ ਹੋਏ ਦੱਸ ਰਹੀ ਹੈ ਕਿ ਉਹ ਵਧੇਰੇ ਸਮਾਂ ਇਸ ਜਹਾਜ਼ ਨਾਲ ਹੀ ਬਤੀਤ ਕਰਦੀ ਹੈ ਅਤੇ ਇਸ ਜਹਾਜ਼ ਦਾ ਨਾਮ ਵੀ ਪਿਆਰ ਨਾਲ ਡਿੱਕੀ ਰੱਖਿਆ ਹੋਇਆ ਹੈ। ਅਤੇ ਉਹ ਇਸ ਦੇ ਨਾਲ ਹੀ ਸੌਂਦੀ ਹੈ।



error: Content is protected !!