ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਆਪਣੀ ਅਲੱਗ ਪਹਿਚਾਣ ਬਿਨਾਂ ਵਾਲੇ ਕੁਲਵਿੰਦਰ ਢਿੱਲੋਂ ਚਾਹੇ ਸਰੀਰਕ ਤੋਰ ਤੇ ਸਾਡੇ ਵਿਚ ਨਹੀਂ ਰਹੇ ਪਰ ਓਨਾ ਦੀ ਆਵਾਜ਼ ਅੱਜ ਵੀ ਅਮਰ ਹੈ |ਕੁਲਵਿੰਦਰ ਢਿੱਲੋਂ ਦੇ ਜਾਨ ਤੋਂ ਬਾਅਦ ਚਾਹੇ ਮਿਊਜ਼ਿਕ ਇੰਦਊਟ੍ਰੀ ਵਿਚ ਬਹੁਤ ਸਾਰੇ ਬਦਲਾਵ ਆ ਚੁਕੇ ਹਨ ਪਰ ਹੁਣ ਤਕ ਕੁਲਵਿੰਦਰ ਢਿੱਲੋਂ ਦੇ ਗੀਤ DJ ਦਾ ਸ਼ਿੰਗਾਰ ਬਨਦੇ ਹਨ |ਕੁਲਵਿੰਦਰ ਦਹੀਲੋਂ ਦਾ ਇਕ ਬੀਟਾ ਸੀ ਜੋ ਪਿਤਾ ਦੇ ਜਾਣ ਤੋਂ ਬਾਅਦ ਇਕੱਲਾ ਈ ਰਹਿ ਗਿਆ ਸੀ |ਕੁਲਵਿੰਦਰ ਢਿੱਲੋਂ ਤੋਂ ਬਾਅਦ ਹੁਣ ਉਹਨਾਂ ਦਾ ਬੇਟਾ ਅਰਮਾਨ ਢਿੱਲੋਂ ਵੀ ਗਾਇਕੀ ਦੇ ਖੇਤਰ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਤਿਆਰੀ ਕਰ ਰਿਹਾ ਹੈ ਤੇ ਆਪਣੇ ਪਤਾ ਕੁਲਵਿੰਦਰ ਢਿੱਲੋਂ ਵਾਂਗੂ ਆਪਣਾ ਨਾਮ ਗਾਇਕੀ ਦੇ ਖੇਤਰ ਵਿਚ ਚਮਕਾਉਣਾ ਚਾਹੁੰਦਾ ਹੈ ।
ਇਸ ਦਾ ਖੁਲਾਸਾ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਕੀਤਾ ਹੈ ਦੱਸ ਦੇਈਏ ਕੀ ਤੇਜਵੰਤ ਕਿੱਟੂ ਦੀ ਆਪਣੀ ਸੰਗੀਤ ਅਕੈਡਮੀ ਹੈ ਤੇ ਉਹ ਬੱਚਿਆਂ ਨੂੰ ਗਾਇਕੀ ਬਾਰੇ ਦਸਦੇ ਹਨ ।ਉਹਨਾਂ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਜਿਸ ਸਮੇਂ ਉਹ ਫਾਈਨਟੋਨ ਕੰਪਨੀ ਨਾਲ ਜੁੜ ਕੇ ਰਜਿੰਦਰ ਸਿੰਘ ਜੀ ਨਾਲ ਕੰਮ ਕਰ ਰਹੇ ਸਨ ਉਸ ਸਮੇਂ ਉਹਨਾਂ ਨੂੰ ਕੁਲਵਿੰਦਰ ਢਿੱਲੋਂ ਦੀ ਪਹਿਲੀ ਕੈਸੇਟ ਤਿਆਰ ਕਰਨ ਦਾ ਮੌਕਾ ਮਿਲਿਆ ਦੀ, ਇਹ ਪਹਿਲੀ ਕੈਸੇਟ ਹੀ ਸੁਪਰਹਿੱਟ ਸਾਬਿਤ ਹੋਈ ਸੀ ।
ਕੁਲਵਿੰਦਰ ਢਿੱਲੋਂ ਦੇ ਗੀਤ ਕਾਲਜ ਚ ਕੁੰਡੀਆਂ ਦੇ ,ਕਾਲਾ ਸੱਪ ਰੰਗਾ ਸੂਟ ਵਰਗੇ ਹਿੱਟ ਗੀਤ ਨਾਲ ਪਹਿਚਾਣ ਬਣਾਈ ਹੈ |ਤੇਜਵੰਤ ਕਿੱਟੂ ਦੱਸਦੇ ਹਨ ਕਿ ਹੁਣ ਕੁਲਵਿੰਦਰ ਢਿੱਲੋਂ ਦੇ ਬੇਟੇ ਅਰਮਾਨ ਢਿੱਲੋਂ ਦੀ ਗਾਇਕੀ ਨੂੰਦੀ ਦੇਖ ਰੇਖ ਵੀ ਓਹੀ ਕਰ ਰਹੇ ਹਨ ਤੇ ਉਮੀਦ ਕਰਦੇ ਹਾਂ ਕੀ ਉਹ ਵੀ ਆਪਣੇ ਪਿਤਾ ਵਾਂਗ ਆਪਣਾ ਨਾਮ ਚਮਕਾਵੇਗਾ।ਪਰਮਾਤਮਾ ਅਰਮਾਨ ਢਿੱਲੋਂ ਨੂੰ ਤਰੱਕੀ ਬਕਸ਼ੇ |ਕੁਲਵਿੰਦਰ ਢਿੱਲੋਂ ਦੇ ਜਾਨ ਪਿੱਛਿਓਂ ਉਹ ਮਾਂ ਪੁੱਟ ਇਕੱਲੇ ਰਹਿ ਗਏ ਸੀ ਪਰ ਹੁਣ ਫਿਰ ਅਰਮਾਨ ਢਿੱਲੋਂ ਗਾਇਕੀ ਦੇ ਖੇਤਰ ਵਿਚ ਆ ਕੇ ਆਪਣੀ ਪਹਿਚਾਣ ਬਣਾਉਣ ਦਾ ਮੌਕਾ ਹੱਥੋਂ ਨਹੀਂ ਜਾਨ ਦੇਣਗੇ |
ਵਾਇਰਲ