ਆਈ ਤਾਜਾ ਵੱਡੀ ਖਬਰ

ਕੁਦਰਤੀ ਆਫਤਾਂ ਜਿੱਥੇ ਇੱਕ ਤੋਂ ਬਾਅਦ ਇੱਕ ਕਹਿਰ ਮਚਾ ਰਹੀਆਂ ਹਨ ਉੱਥੇ ਹੀ ਇਸ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਪਰਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੇ ਅਜਿਹੇ ਦਰਦਨਾਕ ਹਾਦਸਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਬਹੁਤ ਸਾਰੇ ਪਰਿਵਾਰ ਖ਼ਤਮ ਹੋ ਚੁੱਕੇ ਹਨ। ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ ਹੈ ਉਥੇ ਹੀ ਵਾਪਰਨ ਵਾਲੇ ਹਾਦਸਿਆਂ ਦੇ ਵਿਚ ਬਹੁਤ ਸਾਰੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜਿਥੇ ਹੜ ਤੂਫ਼ਾਨ ਅਤੇ ਭੂਚਾਲ,ਜੰਗਲੀ ਅੱਗ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਦੇਸ਼ਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਪਰਿਵਾਰ ਦੇ ਇਕ-ਇਕ ਜੀਆਂ ਦੀਆਂ ਲਾਸ਼ਾਂ ਦੇਖ ਕੇ ਇਕ ਵਿਅਕਤੀ ਭੁੱਬੀਂ ਰੋਇਆ ਹੈ ਅਤੇ ਤੁਰਕੀ ਦੇ ਵਿਚ ਕੁਦਰਤ ਨੇ ਕਹਿਰ ਵਰਸਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਰੀਆ ਅਤੇ ਤੁਰਕੀ ਦੇ ਵਿੱਚ ਜਿੱਥੇ ਸੋਮਵਾਰ ਨੂੰ ਆਏ ਭੂਚਾਲ਼ ਨੇ ਭਾਰੀ ਤਬਾਹੀ ਮਚਾਈ ਹੈ। ਉੱਥੇ ਹੀ ਬਹੁਤ ਸਾਰੇ ਪਰਵਾਰ ਖ਼ਤਮ ਹੋ ਚੁੱਕੇ ਹਨ। ਇਸ ਤਬਾਹੀ ਦੇ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ 15 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ। ਦਿਲ ਨੂੰ ਝੰਜੋੜਣ ਵਾਲੇ ਬਹੁਤ ਸਾਰੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੇ ਹਨ।

ਜਿੱਥੇ ਹੁਣ ਇੱਕ ਸਾਹਮਣੇ ਆਈ ਵੀਡੀਓ ਦੇ ਵਿੱਚ ਇੱਕ ਕਮਰੇ ਵਿੱਚ 25 ਲਾਸ਼ਾ ਰੱਖੀਆਂ ਗਈਆਂ ਹਨ ਜੋ ਇਕ ਹੀ ਪਰਿਵਾਰ ਦੇ ਮੈਂਬਰਾਂ ਦੀਆ ਹਨ। ਜਿੱਥੇ ਇੱਕ ਵਿਅਕਤੀ ਰੋਂਦਾ ਹੋਇਆ ਵਾਰ-ਵਾਰ ਆਪਣੇ ਪਰਿਵਾਰਕ ਮੈਂਬਰਾਂ ਦੇ ਕੋਲ ਜਾ ਰਿਹਾ ਹੈ।

ਦੱਸ ਦਈਏ ਕਿ ਅਹਿਮਦ ਇਦਰੀਸ ਨਾਮ ਦੇ ਇਸ ਵਿਅਕਤੀ ਵੱਲੋਂ ਦੱਸਿਆ ਗਿਆ ਹੈ ਕਿ ਸੀਰੀਆ ਵਿੱਚ ਲੜਾਈ ਦੇ ਚਲਦਿਆਂ ਹੋਇਆਂ ਉਹ ਆਪਣੇ ਪਰਿਵਾਰ ਨੂੰ ਲੈ ਕੇ ਸਰਾਕੀਬ ਸ਼ਹਿਰ ਵਿਚ ਪਹੁੰਚਿਆ ਸੀ ਜਿੱਥੇ ਉਹ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕੇ ਜਿਸ ਵਾਸਤੇ ਉਸ ਵੱਲੋਂ ਆਪਣੇ ਬੱਚਿਆਂ ਸਮੇਤ ਇਸ ਸ਼ਹਿਰ ਵਿਚ ਸ਼ਰਣ ਲਈ ਗਈ ਸੀ। ਉਥੇ ਹੀ ਉਸ ਵੱਲੋਂ ਆਪਣੇ ਪੁੱਤਰ ਅਤੇ ਧੀ ਦੇ ਸਾਰੇ ਪਰਿਵਾਰਾਂ ਨੂੰ ਗੁਆਹ ਲਿਆ ਹੈ। ਉਸ ਵੱਲੋਂ ਆਪਣੇ ਮਰੇ ਹੋਏ ਪੋਤਰੇ ਦੀ ਲਾਸ਼ ਨੂੰ ਜੱਫੀ ਪਾ ਕੇ ਆਖਿਆ ਜਾ ਰਿਹਾ ਹੈ ਕਿ ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ।


ਤਾਜਾ ਜਾਣਕਾਰੀ
ਕੁਦਰਤ ਦਾ ਕਹਿਰ! ਪਰਿਵਾਰ ਦੇ 25 ਜੀਆਂ ਦੀਆਂ ਲਾਸ਼ਾਂ ਦੇਖ ਭੁੱਬਾਂ ਮਾਰ ਰੋਇਆ ਸ਼ਖ਼ਸ
ByadminFebruary 9, 2023Comments Off on ਕੁਦਰਤ ਦਾ ਕਹਿਰ! ਪਰਿਵਾਰ ਦੇ 25 ਜੀਆਂ ਦੀਆਂ ਲਾਸ਼ਾਂ ਦੇਖ ਭੁੱਬਾਂ ਮਾਰ ਰੋਇਆ ਸ਼ਖ਼ਸ
Previous Postਪੈਰੋਲ ਤੇ ਬਾਹਰ ਆਏ ਰਾਮ ਰਹੀਮ ਲਈ ਹੁਣ ਆਈ ਵੱਡੀ ਤਾਜਾ ਖਬਰ, ਸਰਕਾਰ ਨੂੰ ਜਾਰੀ ਹੋਇਆ ਨੋਟਿਸ
Next Postਪੰਜਾਬ ਸਰਕਾਰ ਵਲੋਂ ਨਰਸਰੀ ਤੋਂ 12ਵੀਂ ਜਮਾਤ ਤਕ ਪੰਜਾਬੀ ਪੜਾਉਣੀ ਲਾਜ਼ਮੀ ਕਰਨ ਦਾ ਲਿਆ ਫੈਸਲਾ