BREAKING NEWS
Search

ਕੀ ਤੁਹਾਨੂੰ ਵੀ ਪਤਾ ਹੈ ਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਹਿਲਾ …

ਅੱਜ ਨਾਸਤਿਕਤਾ ਦੇ ਪ੍ਰਭਾਵ ਹੇਠਾਂ ਤਰਕਵਾਦੀ ਅਤੇ ਸ਼ੰਕਾਵਾਦੀ ਸਿੱਖਾਂ ਨੇ ਬੜਾ ਰੌਲਾ ਪਾਇਆ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਨਾ ਵੀ ਬ੍ਰਾਹਮਣਵਾਦ ਹੈ। ਅਖੇ ‘’ਗੁਰੂ ਸਾਹਿਬ ਦੇ ਵੇਲੇ ਕਦ ਅਖੰਡ ਪਾਠ ਹੋਇਆ ਸੀ? ਕਿੱਥੇ ਲਿਖਿਆ ਕਿ ਅਖੰਡ ਪਾਠ ਕਰਨਾ ਚਾਹੀਦਾ ਹੈ।ਅਖੰਡ ਪਾਠ ਕਰਵਾਉਣ ਦੀ ਰੀਤੀ ਬ੍ਰਾਹਮਣਵਾਦ ਤੋਂ ਪ੍ਰਭਾਵਿਤ ਹੈ’’ ਇਤਿਆਦਿ ਗੱਲਾਂ ਅਜਿਹੇ ਕਾਮਰੇਡੀ ਸਿੱਖ ਵਿਦਵਾਨਾਂ ਵਲੋਂ ਅਕਸਰ ਕੀਤੀਆਂ ਜਾਂਦੀਆਂ ਹਨ। ਭੋਲੇ-ਭਾਲੇ ਅਤੇ ਇਤਿਹਾਸ ਤੋਂ ਅਨਜਾਣ ਸਿੱਖ ਉਨ੍ਹਾਂ ਦੇ ਪ੍ਰਭਾਵ ਵਿਚ ਆ ਜਾਂਦੇ ਹਨ ਅਤੇ ਗੁੰਮਰਾਹ ਹੋ ਕੇ ਸਿੱਖ ਰਵਾਇਤਾਂ, ਸਿੱਖੀ ਮਰਯਾਦਾ ਅਤੇ ਗੁਰੂ-ਵਿਸ਼ਵਾਸਾਂ ਤੋਂ ਮੁਨਕਰ ਹੋਣ ਲੱਗ ਜਾਂਦੇ ਹਨ। ਸੋ

ਅੱਜ ਅਸੀਂ ਦਸਾਂਗੇ ਕਿ ਪਹਿਲੀ ਵਾਰੀ ਸ੍ਰੀ ਅਖੰਡ ਪਾਠ ਸਾਹਿਬ ਕਦੋਂ ਅਤੇ ਕਿਥੇ ਹੋਇਆ ਸੀ ?? ਅਖੰਡ ਪਾਠ ਕੀ ਤੇ ਕਦੋਂ ਤੋਂ- ਇਥੇ ਅਖੰਡ ਪਾਠ ਤੋਂ ਭਾਵ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਗਾਤਾਰ, ਬਿਨਾਂ ਰੁਕੇ ਕੀਤਾ ਗਿਆ ਪਾਠ। ਗੁਰੂ ਸਾਹਿਬਾਨ ਦੇ ਸਮੇਂ, ਕਦੇ ਵੀ ਕਿਸੇ ਕੀਤੇ ਗਏ ਅਜੇਹੇ ਅਖੰਡ ਪਾਠ ਦੀ ਸੂਚਨਾ ਨਹੀਂ ਮਿਲਦੀ। ਅਖੰਡ ਪਾਠ ਦੀ ਮੌਜੂਦਾ ਰੀਤੀ ਨੇ ਮੂਲ ਰੂਪ ਵਿਚ ਤੰਤਰ ਸ਼ਾਸਤਰ ਤੋਂ ਸਿੱਖ ਧਰਮ ਵਿਚ ਪ੍ਰਵੇਸ਼ ਕੀਤਾ ਹੈ। ਸਹਿਜ ਪਾਠ- ਸਹਿਜ ਪਾਠ ਤੋਂ ਭਾਵ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜੇ ਸਹਿਜੇ ਅਤੇ ਵਿਚਾਰ ਸਹਿਤ ਕੀਤਾ ਗਿਆ ਪਾਠ।

ਦਰਅਸਲ ਇਹੀ ਹੈ ਬਾਣੀ ਦੇ ਪਾਠ ਦਾ ਨੀਯਮ ਅਤੇ ਹਰ ਇੱਕ ਗੁਰਸਿੱਖ ਵਾਸਤੇ ਜ਼ਰੂਰੀ ਵੀ ਹੈ ਕਿ ਉਸ ਦੇ ਜੀਵਨ ਵਿੱਚ ਇੱਕ ਸਹਿਜ ਪਾਠ ਹਰ ਸਮੇਂ ਚਾਲੂ ਰਵੇ। ਫ਼ਿਰ ਇਹ ਪਾਠ ਭਾਂਵੇਂ ਪੋਥੀਂਆਂ, ਸ਼ਬਦਾਰਥ ਜਾਂ ਦਰਪਣ ਰਾਹੀਂ ਕੀਤਾ ਜਾਵੇ। ਬਾਣੀ ਦਾ ਸੰਬੰਧ ਸਾਡੇ ਜੀਵਨ ਦੀ ਸੰਭਾਲ ਨਾਲ ਹੈ ਅਤੇ ਭੇਟਾ ਦੇਕੇ ਪਾਠ ਕਰਵਾ ਲੈਣ ਨਾਲ ਸਾਡੇ ਜੀਵਨ ਦੀ ਇਹ ਲੋੜ ਪੂਰੀ ਨਹੀਂ ਹੁੰਦੀ।

ਬਾਣੀ ਦਾ ਮਕਸਦ ਹੀ ਬਾਣੀ ਸਿਖਿਆ ਨੂੰ ਜੀਵਨ ਵਿਚ ਲਿਆਉਣਾ ਹੈ। ਵਿਦਵਾਨਾਂ ਅਨੁਸਾਰ ਅਖੰਡ ਪਾਠ ਵਾਲੀ ਪਰੀਪਾਟੀ ਨੇ ਗੁਰੂਦਰ ਅੰਦਰ ਉਦੋਂ ਪ੍ਰਵੇਸ਼ ਕੀਤਾ ਜਦੋਂ ਪੰਥ ਬੇਅੰਤ ਭੀੜਾ ਵਿਚ ਫਸਿਆ ਪਿਆ ਸੀ। ਟਿਕਾਣਾ ਬਹੁਤਾ ਕਰਕੇ ਸ਼ਹਿਰਾਂ ਤੋਂ ਦੂਰ, ਜਥਿਆਂ ਦੀ ਸ਼ਕਲ ਵਿਚ, ਜੰਗਲਾਂ, ਮਾਰੂਥਲਾਂ ਅਤੇ ਪਹਾੜਾਂ ਵਿੱਚ ਹੁੰਦਾ ਸੀ। ਪੰਥ ਕਿੱਧਰੇ ਅਪਣੇ ਮੂਲ ਤੋਂ ਹੀ ਨਾ ਟੁੱਟ ਜਾਏ, ਪੰਥਕ ਆਗੂਆਂ ਨੇ ਵਕਤੀ ਤੌਰ ਤੇ ਪਾਠ ਦਾ ਇਹ ਨਿਯਮ ਅਪਣਾਇਆ। ਜਿੱਥੇ ਕਿੱਥੇ ਟਿਕਾਣਾ ਬਣਦਾ, ਅਰੰਭ ਤੋਂ ਅੰਤ ਤੀਕ ਲਗਾਤਾਰ ਪਾਠ ਕਰ ਲਿਆ ਜਾਂਦਾ। ਉਸ ਪਾਠ ਦੇ ਕਰਨ ਵਿਚ ਸਮੇਂ ਦੀ ਕੋਈ ਸੀਮਾਂ ਨਹੀਂ ਸੀ ਹੁੰਦੀ। ਇਸ ਤਰ੍ਹਾਂ ਸੰਪੂਰਨ ਬਾਣੀ ਨਾਲ ਸਾਂਝ ਅਤੇ ਬਾਣੀ ਦਾ ਸਤਿਕਾਰ, ਦੋਵੇਂ ਗੱਲਾਂ ਬਣੀਆਂ ਰਹਿੰਦੀਆਂ।



error: Content is protected !!