ਹੁਣੇ ਆਈ ਤਾਜਾ ਵੱਡੀ ਖਬਰ
ਬੀਜਿੰਗ- ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ਵਿਚ ਫੈਲਿਆ, ਬਾਅਦ ਵਿਚ ਚੀਨ ਨੇ ਦਾਅਵਾ ਕੀਤਾ ਕਿ ਇਹ ਜੰਗਲੀ ਜੀਵਾਂ ਦੇ ਬਾਜ਼ਾਰ ਵਿਚੋਂ ਇਨਸਾਨਾਂ ਤਕ ਪੁੱਜਾ, ਫਿਰ ਪਤਾ ਲੱਗਾ ਕਿ ਇਹ ਚਮਗਾਦੜ ਵਿਚ ਪਾਇਆ ਜਾਂਦਾ ਹੈ। ਇਸ ਲਈ ਹੋ ਸਕਦਾ ਹੈ ਕਿ ਇਹ ਚਮਗਾਦੜਾਂ ਤੋਂ ਇਨਸਾਨਾਂ ਵਿਚ ਆਇਆ ਹੋਵੇ। ਇਸ ਦੇ ਬਾਅਦ ਚੀਨ ਦੇ ਇਕ ਲੈਬ ‘ਤੇ ਗੰਭੀਰ ਸਵਾਲ ਉੱਠੇ, ਕਾਰਨ ਇਹ ਸੀ ਕਿ ਇਹ ਲੈਬ ਵੂਹਾਨ ਦੇ ਜੰਗਲੀ ਜੀਵਾਂ ਦੀ ਮਾਰਕਿਟ ਤੋਂ ਕੁੱਝ ਹੀ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਹੁਣ ਇਸ ਸ਼ੱਕੀ ਲੈਬ ਦੇ ਅਮਰੀਕੀ ਕਨੈਕਸ਼ਨ ਬਾਰੇ ਵੱਡਾ ਖੁਲਾਸਾ ਹੋਇਆ ਹੈ।
ਡੇਲੀ ਮੇਲ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਕੁਝ ਦਸਤਾਵੇਜ਼ਾਂ ਵਿਚੋਂ ਇਹ ਜਾਣਕਾਰੀ ਮਿਲੀ ਹੈ ਕਿ ਅਮਰੀਕੀ ਸਰਕਾਰ ਨੇ ਵਾਇਰਸ ਦੇ ਪ੍ਰਯੋਗ ਕਰਨ ਵਾਲੇ ਵੁਹਾਨ ਲੈਬ ਨੂੰ 28 ਕਰੋੜ ਰੁਪਏ ਦਿੱਤੇ, ਇਹ ਰੁਪਏ ਕਈ ਸਾਲਾਂ ਦੌਰਾਨ ਦਿੱਤੇ ਗਏ। ਰਿਪੋਰਟ ਦਾ ਕਹਿਣਾ ਹੈ ਕਿ ਇਸ ਖੁਲਾਸੇ ਨਾਲ ਅਮਰੀਕੀ ਨੇਤਾ ਵੀ ਹੈਰਾਨ ਹਨ।
ਕੁਝ ਲੋਕ ਚੀਨ ‘ਤੇ ਸਵਾਲ ਚੁੱਕ ਰਹੇ ਹਨ ਕਿ ਹੋ ਸਕਦਾ ਹੈ ਕਿ ਵੁਹਾਨ ਦੇ ਵਾਇਰੋਲਾਜੀ ਇੰਸਟੀਚਿਊਟ ਵਿਚ ਚਮਗਾਦੜ ‘ਤੇ ਪ੍ਰਯੋਗ ਦੌਰਾਨ ਵਾਇਰਸ ਲੀਕ ਹੋ ਗਿਆ ਹੋਵੇ ਅਤੇ ਬਾਅਦ ਵਿਚ ਚੀਨ ਨੇ ਇਸ ਨੂੰ ਜੀਵਾਂ ਤੇ ਜਾਨਵਰਾਂ ਦੇ ਬਾਜ਼ਾਰ ਵਿਚ ਫੈਲਿਆ ਕਿਹਾ ਹੋਵੇ। ਇਸ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਐਮਰਜੈਂਸੀ ਕਮੇਟੀ ਕੋਬਰਾ ਦੇ ਮੈਂਬਰ ਨੇ ਵੀ ਲੈਬ ਤੋਂ ਵਾਇਰਸ ਫੈਲਣ ਦੀ ਥਿਊਰੀ ਨੂੰ ਭਰੋਸੇਮੰਦ ਕਿਹਾ ਸੀ।
ਰਿਪੋਰਟ ਮੁਤਾਬਕ ਅਮਰੀਕੀ ਨੇਤਾਵਾਂ ਨੇ ਆਪਣੇ ਦੇਸ਼ ਵਲੋਂ ਚੀਨੀ ਲੈਬ ਨੂੰ ਫੰਡ ਦਿੱਤੇ ਜਾਣ ‘ਤੇ ਸਖਤ ਇਤਰਾਜ਼ ਜਤਾਇਆ ਹੈ। ਕੁਝ ਅਮਰੀਕੀ ਨੇਤਾਵਾਂ ਦਾ ਕਹਿਣਾ ਹੈ ਕਿ ਜਾਨਵਰਾਂ ‘ਤੇ ਕੀਤਾ ਜਾਣ ਵਾਲੇ ਖਤਰਨਾਕ ਤੇ ਹਿੰਸਕ ਪ੍ਰਯੋਗ ਲਈ ਇਹ ਫੰਡ ਦਿੱਤੇ ਗਏ। ਅਮਰੀਕਾ ਦੇ ਰਾਸ਼ਟਰੀ ਇੰਸਟੀਚਿਊਟ ਆਫ ਹੈਲਥ ਵਲੋਂ ਵੁਹਾਨ ਦੇ ਵਾਇਰੋਲਾਜੀ ਇੰਸਟੀਚਿਊਟ ਨੂੰ 28 ਕਰੋੜ ਰੁਪਏ ਦਿੱਤੇ ਗਏ। ਅਮਰੀਕੀ ਸੰਸਦ ਮੈਂਬਰ ਮੈਟ ਗੇਟਜ਼ ਮੁਤਾਬਕ, “ਸ਼ਾਇਦ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਫੈਲਣ ਵਿਚ ਜਿਸ ਚੀਨੀ ਲੈਬ ਦਾ ਯੋਗਦਾਨ ਹੈ, ਉਸ ਨੂੰ ਅਮਰੀਕੀ ਫੰਡ ਦਿੱਤੇ ਜਾਣ ਦੀ ਖਬਰ ਨਾਲ ਮੈਂ ਬਹੁਤ ਖਰਾਬ ਮਹਿਸੂਸ ਕਰ ਰਿਹਾ ਹਾਂ।”
ਸ਼ਨੀਵਾਰ ਨੂੰ ਅਮਰੀਕਾ ਦੇ ‘ਵ੍ਹਾਈਟ ਕੋਟ ਵੈਸਟ’ ਨਾਂ ਦੇ ਸਮੂਹ ਦੇ ਪ੍ਰਧਾਨ ਐਂਥਨੀ ਬੇਲੋਟੀ ਨੇ ਵੀ ਚੀਨ ਨੂੰ ਅਮਰੀਕੀ ਮਦਦ ਦਿੱਤੇ ਜਾਣ ਦੀ ਨਿੰਦਾ ਕੀਤੀ ਸੀ, ਐਂਥਨੀ ਨੇ ਕਿਹਾ, “ਹੋ ਸਕਦਾ ਹੈ ਕਿ ਚੀਨੀ ਲੈਬ ਵਿਚ ਵਾਇਰਸ ਨਾਲ ਸੰਕ੍ਰਮਿਤ ਕੀਤੇ ਗਏ ਜੀਵਾਂ ਜਾਂ ਕਿਸੇ ਹੋਰ ਤਰੀਕੇ ਨਾਲ ਬੀਮਾਰ ਅਤੇ ਪ੍ਰਤਾੜਿਤ ਕੀਤੇ ਗਏ ਜੀਵਾਂ ‘ਤੇ ਪ੍ਰਯੋਗ ਪੂਰਾ ਹੋਣ ਦੇ ਬਾਅਦ ਉਨ੍ਹਾਂ ਜੰਗਲੀ ਜੀਵਾਂ ਨੂੰ ਬਾਜ਼ਾਰ ਵਿਚ ਵੇਚ ਦਿੱਤਾ ਗਿਆ ਹੈ।”
ਤਾਜਾ ਜਾਣਕਾਰੀ