ਕੈਦੀ ਮੰਗਦੇ ਸੀ ਮੌਤ ਪਰ ਮਿਲਦੀ ਨਹੀਂ ਸੀ, ਪਰ ਜੇਕਰ ਮਿਲਦੀ ਸੀ ਤਾਂ ਅਜਿਹੀ ਮੌਤ ਜਿਸਨੂੰ ਸੁਣ ਕੇ ਹੀ ਰੌਗਤੇ ਖੜ੍ਹੇ ਹੋ ਜਾਂਦੇ ਹਨ ਜੇਕਰ ਅਸੀਂ ਉਹ ਮੌਤ ਆਪਣੇ ਅੱਖੀ ਦੇਖ ਲੈਂਦੇ ਤਾਂ ਸ਼ਾਇਦ ਅਸੀਂ ਦੇਖ ਕੇ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ, ਪਰ ਅੱਜ ਸੁਣ ਕੇ ਵੀ ਦਿਲ ਧੱਕ-ਧੱਕ ਕਰਨ ਲੱਗ ਜਾਂਦਾ ਹੈ |ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜ਼ੇਲ੍ਹ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਸਮੁੰਦਰ ਦੇ ਵਿਚਕਾਰ ਸੀ ਅਤੇ ਜਿੱਥੋਂ ਭੱਜਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ |ਜੀ ਹਾਂ ਅੱਜ ਦੋਸਤੋ ਆਪਾਂ ਗੱਲ ਕਰਾਂਗੇ “ਕਾਲੇ ਪਾਣੀ ਦੀ ਸਜ਼ਾ ਦੀ” ਸਜਾ ਦੀ |ਜੀ ਹਾਂ ਕਾਲੇ ਪਾਣੀ ਦੀ ਉਹ ਜ਼ੇਲ੍ਹ ਜਿਸ ਬਾਰੇ ਸੁਣ ਕੇ ਅੱਜ ਵੀ ਪੰਜਾਬੀਆਂ ਦੇ ਦਿਲ ਦਹਿਲ ਜਾਂਦੇ ਹਨ |ਜਿੱਥੇ ਕੈਦੀਆਂ ਨੂੰ ਬਹੁਤ ਹੀ ਸਖਤ ਸਜਾ ਅਤੇ ਤਸੀਹੇ ਦਿੱਤੇ ਜਾਂਦੇ ਸਨ |
ਜਿੰਨਾਂ ਵਿਚ ਸਾਡੇ ਪੰਜਾਬੀ ਭਰਾ ਵੀ ਸ਼ਾਮਿਲ ਹੁੰਦੇ ਸਨ |ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਕਰ ਉਸ ਵਿਚੋਂ ਕੋਈ ਕੈਦੀ ਭੱਜਣ ਬਾਰੇ ਵੀ ਸੋਚਦਾ ਸੀ ਤਾਂ ਉਹ ਚਾਅ ਕੇ ਵੀ ਉੱਥੋਂ ਭੱਜ ਨਹੀਂ ਪਾਉਂਦਾ ਸੀ ਕਿਉਂਕਿ ਉਸਦੇ ਚਾਰੇ ਪਾਸੇ ਸਮੁੰਦਰ ਹੈ, ਤੇ ਅੱਜ ਅਸੀਂ ਕਾਲੇ ਪਾਣੀ ਦੀ ਇਸ ਜ਼ੇਲ੍ਹ ਬਾਰੇ ਤੁਹਾਨੂੰ ਸਭ ਕੁੱਝ ਦੱਸਾਂਗੇ |ਜੀ ਹਾਂ ਕਾਲੇ ਪਾਣੀ ਦੀ ਜੇਲ੍ਹ ਜਿਸਨੂੰ ਸੈਲੁਅਰ ਜੇਲ੍ਹ ਵੀ ਕਿਹਾ ਜਾਂਦਾ ਹੈ ਜੋ ਅੰਡੇਮਨ ਨੀਕੋਬਰ ਦੀਪਸਹੂ ਦੀ ਰਾਜਧਾਨੀ ਹੋਟ ਬਲੇਅਰ ਵਿਚ ਸਥਿਤ ਹੈ |ਭਾਵੇਂ ਬ੍ਰਿਜ ਸਰਕਾਰ ਵੱਲੋਂ ਕਾਲੇ ਪਾਣੀ ਦੀ ਜ਼ੇਲ੍ਹ ਦਾ ਨਿਰਮਾਣ 1896 ਤੋਂ 1906 ਦੇ ਵਿਚਕਾਰ ਕਰਵਾਇਆ ਗਿਆ ਸੀ ਪਰ ਵਿਦਰੋਹੀਆਂ ਨੂੰ ਇੱਥੇ ਭੇਜਣ ਦਾ ਕੰਮ ਬਹੁਤ ਹੀ ਸਮਾਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ |ਅਜਾਦੀ ਦੀ ਪਹਿਲੀ ਲੜਾਈ ਭਾਵ 1857 ਦੌਰਾਨ ਵਿਦਰੋਹੀਆਂ ਨਾਲ ਜੇਲ੍ਹਾਂ ਭਰਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਭਾਰਤੀ ਵਿਦਰੋਹੀਆਂ ਨੂੰ ਹਜ਼ਾਰਾਂ ਕਿਲੋਮੀਟਰ ਸਮੁੰਦਰੀ ਰਸਤੇ ਰਾਹੀਂ ਅੰਡੇਮਨ ਨੀਕੋਬਰ ਦੇ ਇਸ ਟਾਪੂ ਉੱਪਰ ਭੇਜਿਆ ਜਾਂਦਾ ਸੀ |
ਇਸਨੂੰ ਕਾਲੇ ਪਾਣੀ ਦੀ ਜੇਲ੍ਹ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਹਜ਼ਾਰਾਂ ਕਿਲੋਮੀਟਰ ਸਮੁੰਦਰ ਵਿਚ ਸਫਰ ਕਰਕੇ ਇਸ ਜੇਲ੍ਹ ਵਿਚੋਂ ਵਾਪਿਸ ਪੁੱਜਣਾ ਬਹੁਤ ਹੀ ਔਖਾ ਸੀ |ਕਿਹਾ ਜਾਂਦਾ ਹੈ ਕਿ ਜਿੰਨਾਂ ਸਮਾਂ ਇਹ ਕਾਲੇ ਪਾਣੀ ਦੀ ਜੇਲ੍ਹ ਨਹੀਂ ਸੀ ਬਣੀ ਉਹਨਾਂ ਟਾਇਮ ਕੈਦੀਆਂ ਨੂੰ ਖੁੱਲੇ ਆਸਮਾਨ ਹੇਠ ਜਹਿਰੀਲੇ ਸੱਪਾਂ ਦੇ ਟਾਪੂ ਉੱਪਰ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ |ਕਾਲੇ ਪਾਣੀ ਵਿਚ ਸਜਾ ਕੱਟ ਰਹੇ ਸਭ ਤੋਂ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਹੀ ਸ਼ਾਮਿਲ ਸਨ ਅਤੇ ਦੂਜੇ ਨੰਬਰ ਉੱਪਰ ਇਸ ਵਿਚ ਬੰਗਾਲੀ ਲੋਕ ਸ਼ਾਮਿਲ ਸਨ |ਦੱਸਿਆ ਜਾਂਦਾ ਹੈ ਕਿ ਜਦੋਂ ਇਸ ਜੇਲ੍ਹ ਦਾ ਕੰਮ ਚੱਲ ਰਿਹਾ ਸੀ ਤਾਂ ਦਿਨੇਂ ਸਾਰਾ ਦਿਨ ਵਿਚਾਰੇ ਕੈਦੀਆਂ ਤੋਂ ਲੱਕੜ ਕਟਵਾਈ ਜਾਂਦੀ ਸੀ ਅਤੇ ਰਾਤ ਨੂੰ ਭੁੱਖੇ-ਤਿਹਾਏਆਂ ਨੂੰ ਦਰਖੱਤਾਂ ਨਾਲ ਬੰਨ ਦਿੱਤਾ ਜਾਂਦਾ ਸੀ |
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਵੇਰ ਤੱਕ ਦਰਖੱਤਾਂ ਨਾਲ ਬੰਨੇ ਕੈਦੀਆਂ ਵਿਚੋਂ ਕੁੱਝ ਕੈਦੀ ਸੱਪਾਂ ਦੇ ਡੰਗਣ ਨਾਲ ਵੀ ਮਰ ਜਾਂਦੇ ਸਨ |ਕੁੱਲ ਮਿਲਾ ਕੇ ਇਹ ਸਜਾ ਇੰਨੀਂ ਖਤਰਨਾਕ ਸੀ ਕਿ ਇਸ ਬਾਰੇ ਸੋਚ ਕੇ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ |ਬਾਕੀ ਹਿੱਸਾ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬਾਕੀ ਪੰਜਾਬੀਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਕੌਮ ਦੇ ਵਾਰਿਸ ਇੰਨਾਂ ਸਜਾਵਾਂ ਵਿਚੋਂ ਵੀ ਲੰਘੇ ਹਨ ਅਤੇ ਉਹਨਾਂ ਦੇ ਤਸੀਹਿਆਂ ਕੱਟਣ ਦੇ ਨਾਲ ਹੀ ਅੱਜ ਅਸੀਂ ਅਜਾਦ ਜ਼ਿੰਦਗੀ ਜਿਉਂ ਰਹੇ ਹਾਂ |ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home ਵਾਇਰਲ ਕਾਲੇਪਾਣੀ ਦੀ ਜ਼ੇਲ੍ਹ ਇਹ ਹੈ,ਜਿੱਥੇ ਪੰਜਾਬੀਆਂ ਨੂੰ ਬੁਰੀ ਤਰਾਂ ਨਾਲ ਦਿੱਤੇ ਜਾਂਦੇ ਸਨ ਤਸੀਹੇ, ਕਿਰਪਾ ਕਰਕੇ ਵੀਡੀਓ ਦੇਖੋ ਤੇ ਸ਼ੇਅਰ ਕਰੋ
ਵਾਇਰਲ