=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕਾਰ ਚਲਾਉਣ ਵਾਲੇ ਸਾਵਧਾਨ ! ਪੁਲਿਸ ਨੇ ਹੈਲਮਟ ਨਾ ਪਹਿਨਣ ‘ਤੇ ਕੱਟ ਦਿੱਤਾ ਕਾਰ ਦਾ ਚਲਾਨ

ਪੁਲਿਸ ਨੇ ਹੈਲਮਟ ਨਾ ਪਹਿਨਣ ‘ਤੇ ਕੱਟ ਦਿੱਤਾ ਕਾਰ ਦਾ ਚਲਾਨ

ਅੰਬਾਲਾ : ਹਰਿਆਣਾ ਪੁਲਿਸ ਦਾ ਇੱਕ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ ,ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।ਦਰਅਸਲ ‘ਚ ਹਰਿਆਣਾ ਪੁਲਿਸ ਨੇ ਕਾਰ ਸਵਾਰ ਚਾਲਕ ਦਾ ਹੈਲਮਟ ਦਾ ਚਲਾਨ ਕੱਟਕੇ ਹੱਥ ‘ਚ ਫ਼ੜਾ ਦਿੱਤਾ ਹੈ।ਜਿਸ ਤੋਂ ਬਾਅਦ ਹਰਿਆਣਾ ਪੁਲਿਸ ਖ਼ੂਬ ਸੁਰਖ਼ੀਆਂ ਵਿੱਚ ਹੈ। ਉਥੇ ਹੀ ਕਾਰ ਚਾਲਕ ਦਾ ਦੋਸ਼ ਹੈ ਕਿ ਭੇਦ ਭਾਵ ਦੀ ਭਾਵਨਾ ਨਾਲ ਉਸ ਦਾ ਚਲਾਨ ਕੀਤਾ ਗਿਆ, ਜਦੋਂ ਕਿ ਸਾਰੇ ਕਾਗ਼ਜ਼ਾਤ ਉਸ ਕੋਲ ਹੀ ਸਨ। ਇਹ ਮਾਮਲਾ ਜਗਾਧਰੀ ਬੱਸ ਸਟੈਂਡ ਕੋਲ ਦਾ ਹੈ।

ਇਸ ਦੌਰਾਨ ਬਰਾਡਾ ਦੇ ਪਿੰਡ ਜਲੁਬੀ ਦੇ ਮੁਹੰਮਦ ਸ਼ਫੀ ਨੇ ਦੱਸਿਆ ਕਿ 24 ਜੂਨ ਨੂੰ ਕਿਸੇ ਕੰਮ ਲਈ ਆਪਣੀ ਕਾਰ ‘ਚ ਸਵਾਰ ਹੋ ਕੇ ਜਗਾਧਰੀ ਗਏ ਸਨ। ਇਸ ਦੌਰਾਨ ਉਹ ਜਗਾਧਰੀ ਬੱਸ ਸਟੈਂਡ ਸਾਹਮਣੇ ਲਾਲ ਬੱਤੀ ਹੋਣ ‘ਤੇ ਰੁਕੇ ਸਨ। ਮੁਹੰਮਦ ਸ਼ਫੀ ਦਾ ਕਹਿਣਾ ਹੈ ਕਿ ਸਿਗਨਲ ਦੀ ਵਜ੍ਹਾ ਨਾਲ ਕਈ ਗੱਡੀਆਂ ਖੜ੍ਹੀਆਂ ਸਨ। ਇਸ ਦੌਰਾਨ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮ ਨੇ ਉਸਨੂੰ ਕਾਰ ਦੇ ਕਾਗ਼ਜ਼ਾਤ ਵਿਖਾਉਣ ਨੂੰ ਕਿਹਾ।

ਉਨ੍ਹਾਂ ਨੇ ਕਾਰ ਦੇ ਸਾਰੇ ਕਾਗ਼ਜ਼ਾਤ ਵਿਖਾ ਦਿੱਤੇ ਤਾਂ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਤੁਹਾਡਾ ਚਲਾਨ ਤਾਂ ਕਰਨਾ ਹੀ ਹੋਵੇਗਾ। ਮੁਹੰਮਦ ਸ਼ਫੀ ਨੇ ਦੱਸਿਆ ਕਿ ਪਹਿਲਾਂ ਤਾਂ ਇਕ ਹਜ਼ਾਰ ਰੁਪਏ ਚਲਾਨ ਕੱਟਿਆ ਸੀ ਪਰ ਬਾਅਦ ‘ਚ 100 ਰੁਪਏ ਦਾ ਚਲਾਨ ਕੱਟ ਦਿੱਤਾ। ਉਨ੍ਹਾਂ ਕਿਹਾ ਕਿ ਉਹ ਵਾਪਸ ਅੰਬਾਲਾ ਆ ਗਏ ਅਤੇ ਚਲਾਨ ‘ਚ ਏਐੱਸਆਈ ਅਸ਼ੋਕ ਕੁਮਾਰ ਦਾ ਨਾਂ ਲਿਖਿਆ ਹੈ।

ਜਦੋਂ ਸ਼ਫੀ ਨੇ ਘਰ ਆ ਕੇ ਪਰਿਵਾਰ ਨੂੰ ਚਲਾਨ ਸਲਿੱਪ ਵਿਖਾਈ ਗਈ ਤਾਂ ਸਾਰੇ ਹੈਰਾਨ ਰਹਿ ਗਏ। ਪੁਲਿਸ ਮੁਲਾਜ਼ਮਾਂ ਨੇ ਕਾਰ ਦੇ ਨੰਬਰ ‘ਤੇ ਹੈਲਮਟ ਦਾ ਚਲਾਨ ਕੱਟ ਦਿੱਤਾ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਿਆ ਹੈ।ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲਿਸ ਮਨਮਾਨੀ ਕਰ ਰਹੀ ਹੈ। ਇਸ ਲਈ ਉਪਭੋਗਤਾ ਫੋਰਮ ‘ਚ ਵਕੀਲ ਨਾਲ ਗੱਲਬਾਤ ਕਰ ਕੇ ਦਸਤਾਵੇਜ਼ ਵੀ ਜਮ੍ਹਾ ਕਰਵਾ ਦਿੱਤੇ ਹਨ।




error: Content is protected !!