ਆਈ ਤਾਜ਼ਾ ਵੱਡੀ ਖਬਰ
ਰਾਜਨੀਤਿਕ ਖੇਤਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜੋ ਆਏ ਦਿਨ ਹੀ ਚਰਚਾ ਵਿੱਚ ਬਣੀਆਂ ਰਹਿਦੀਆਂ ਹਨ ਅਤੇ ਆਪਣੇ ਰਾਜਨੀਤਕ ਸਫਰ ਨੂੰ ਲੈ ਕੇ ਵੀ ਉਹਨਾਂ ਨਾਲ ਜੁੜੇ ਹੋਏ ਕਈ ਮਾਮਲੇ ਸਾਹਮਣੇ ਆਉਦੇ ਹਨ। ਜਿੱਥੇ ਕਰੋਨਾ ਦੀ ਚਪੇਟ ਵਿਚ ਆਉਣ ਕਾਰਨ ਬਹੁਤ ਸਾਰੀਆਂ ਰਾਜਨੀਤਿਕ ਸਖ਼ਸ਼ੀਅਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ। ਉਥੇ ਹੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਜੁੜੀਆ ਹੋਈਆ ਵੀ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ,ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।
ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਸੋਗਮਈ ਖਬਰਾਂ ਦੇ ਕਾਰਣ ਰਾਜਨੀਤਿਕ ਜਗਤ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਜਿਥੇ ਕੁਝ ਰਾਜਨੀਤਿਕ ਹਸਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਜੁੜੀਆਂ ਹੋਈਆਂ ਹਨ। ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭਾਰੀ ਸਦਮਾ ਲੱਗਾ ਹੈ ਜਿਥੇ ਉਹਨਾਂ ਦੇ ਇਸ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਕਾਂਗਰਸੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਮਾਤਾ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ।
ਦੱਸ ਦਈਏ ਕਿ ਸੋਨੀਆ ਗਾਂਧੀ ਦੀ ਮਾਂ ਜਿੱਥੇ ਇਸ ਸਮੇਂ ਆਪਣੇ ਦੇਸ਼ ਇਟਲੀ ਦੇ ਵਿਚ ਆਪਣੇ ਘਰ ਦੇ ਵਿੱਚ ਰਹਿ ਰਹੀ ਸੀ। ਉੱਥੇ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਮਾਂ ਦੇ ਦਿਹਾਂਤ ਦੀ ਜਾਣਕਾਰੀ ਜਿਥੇ ਕਾਂਗਰਸ ਦੇ ਨੇਤਾ ਜੈਰਾਮ ਰਮੇਸ਼ ਵੱਲੋਂ ਸੋਸ਼ਲ ਮੀਡੀਆ ਤੇ ਟਵੀਟ ਕਰਦੇ ਹੋਏ ਦਿੱਤੀ ਗਈ ਹੈ ਜਿਥੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਤਾ ਪਾਓਲਾ ਮਾਈਨੋ ਦਾ ਦਿਹਾਂਤ ਇਟਲੀ ਦੇ ਵਿਚ 27 ਅਗਸਤ 2022 ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਹੋ ਗਿਆ ਸੀ।
ਉਥੇ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਬੀਤੇ ਦਿਨ ਕੀਤਾ ਗਿਆ ਹੈ। ਸੋਨੀਆ ਗਾਂਧੀ ਦੇ ਬੇਟੇ ਅਤੇ ਬੇਟੀ ਜਿਥੇ ਆਪਣੀ ਦਾਦੀ ਨੂੰ ਮਿਲਣ ਲਈ ਵੀ ਕੁਝ ਸਾਲਾਂ ਤੋਂ ਲਗਾਤਾਰ ਇਟਲੀ ਜਾ ਰਹੇ ਸਨ ਉਥੇ ਹੀ ਰਾਹੁਲ ਗਾਂਧੀ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਜਦੋਂ ਕੁਝ ਆਲੋਚਨਾਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਤਾਂ ਉਨ੍ਹਾਂ ਵੱਲੋਂ ਇਸ ਬਾਰੇ ਸਪਸ਼ਟੀਕਰਨ ਦਿੰਦੇ ਹੋਏ ਦੱਸਿਆ ਗਿਆ ਸੀ ਕਿ ਉਹ ਆਪਣੇ ਬਿਮਾਰ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਨਿੱਜੀ ਦੌਰੇ ਤੇ ਗਏ ਹੋਏ ਹਨ।
ਤਾਜਾ ਜਾਣਕਾਰੀ