ਗੁਰਦਾਸਪੁਰ: ਇੱਥੋਂ ਦੇ ਸ਼੍ਰੀਹਰਗੋਬਿੰਦਪੁਰਾ ਦੇ ਪਿੰਡ ਸੁੱਖਾ ਚਿੜਾ ਦੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਵੱਲੋਂ ਕਥਿਤ ਤੌਰ ‘ਤੇ ਬਜ਼ੁਰਗ ਵਿਅਕਤੀ ਦੀ ਜ਼ਮੀਨ ‘ਤੇ ਕਬਜ਼ਾ ਕਰਨ ਤੇ ਬਿਰਧ ਦੀ ਪਰਿਵਾਰ ਸਮੇਤ ਕੁਟਮਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਲੋਕ ਆਪਣੇ ਇਸ ਬਹਾਦਰੀ ਭਰੇ ਕਾਰਨਾਮੇ ‘ਤੇ ਇੰਨਾ ਫਖ਼ਰ ਮਹਿਸੂਸ ਕਰ ਰਹੇ ਸਨ ਕਿ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਆਪ ਹੀ ਸਾਂਝੀ ਕਰ ਦਿੱਤੀ, ਜੋ ਵਾਇਰਲ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਤਜਿੰਦਰਪਾਲ ਸਿੰਘ ਨਾਂ ਦੇ ਬਿਰਧ ਕਿਸਾਨ ਦੀ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ। ਅਦਾਲਤ ਤੋਂ ਇਸ ਜ਼ਮੀਨ ‘ਤੇ ਸਟੇਅ ਵੀ ਮਿਲੀ ਹੋਈ ਹੈ। ਇੱਥੋਂ ਦੀ ਕਾਂਗਰਸੀ ਸਰਪੰਚ ਦੇ ਪਤੀ ਅਜੀਤ ਸਿੰਘ ਨੇ ਆਪਣੇ ਦਰਜਨਾਂ ਹਥਿਰਬੰਦ ਸਾਥੀਆਂ ਨਾਲ ਕਥਿਤ ਤੌਰ ‘ਤੇ ਕਿਸਾਨ, ਉਸ ਦੇ ਪੁੱਤਰ ਆਦਿੱਤਿਆਵੀਰ ਤੇ ਭੈਣ ਨਾਲ ਕੁਟਮਰ ਕੀਤੀ।
ਕਿਸਾਨ ਦਾ ਕਹਿਣਾ ਹੈ ਕਿ ਅਜੀਤ ਸਿੰਘ ਨੇ ਟਰੈਕਟਰ ਰਾਹੀਂ ਮੱਲੋਜੋਰੀ ਜ਼ਮੀਨ ਵੀ ਵਾਹੀ ਹੈ। ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਜੋ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਗਈ।
ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਮੀਨ ‘ਤੇ ਹਾਈਕੋਰਟ ਨੇ ਰੋਕ ਲਾਈ ਹੋਈ ਸੀ ਪਰ ਇੱਕ ਧਿਰ ਅਜੀਤ ਸਿੰਘ ਨੇ ਜ਼ਬਰਦਸਤੀ ਕਬਜ਼ਾ ਕੀਤਾ।
ਤਾਜਾ ਜਾਣਕਾਰੀ