ਆਈ ਤਾਜਾ ਵੱਡੀ ਖਬਰ

ਅਜੋਕੇ ਸਮੇਂ ਵਿੱਚ ਜਿੱਥੇ ਇਕ ਪਾਸੇ ਮਨੁੱਖ ਤਰੱਕੀ ਵੱਲ ਵਧ ਰਿਹਾ ਹੈ ਪਰ ਦੂਜੇ ਪਾਸੇ ਲੋਕ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ । ਹਾਲਾਤ ਅਜਿਹੇ ਹਨ ਕਿ ਅੱਜ ਸਕਾ ਭਾਈ ,ਭਾਈ ਇੱਕ ਦੂਜੇ ਦਾ ਦੁਸ਼ਮਣ ਬਣ ਚੁੱਕਿਆ ਹੈ । ਪਰਿਵਾਰਕ ਸਾਂਝ ਖ਼ਤਮ ਹੋ ਰਹੀ ਹੈ ਤੇ ਆਪਣੀ ਹੀ ਇੱਕ ਦੂਜੇ ਨੂੰ ਨੀਚਾ ਵਿਖਾ ਰਹੇ ਹਨ । ਖ਼ੂਨ ਦੇ ਰਿਸ਼ਤੇ ਤਾਰ ਤਾਰ ਹੁੰਦੇ ਹੋਏ ਨਜ਼ਰ ਆ ਰਹੇ ਹਨ ਤੇ ਅਜਿਹਾ ਹੀ ਇਕ ਮਾਮਲਾ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ,ਜਿੱਥੇ ਕਿ ਇਕ ਪੋਤੇ ਵਲੋਂ ਆਪਣੀ ਦਾਦੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ।

ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦਾ ਹੈ ਜਿੱਥੇ ਪੁਲੀਸ ਨੇ ਇਕ 75 ਸਾਲਾ ਔਰਤ ਦੀ ਬੇਰਹਿਮੀ ਨਾਲ ਹੋਏ ਕਤਲ ਮਾਮਲੇ ਵਿੱਚ ਪੁਲੀਸ ਨੇ ਵੱਡੀ ਸਫਲਤਾ ਹਾਸਲ ਕਰ ਲਈ ਹੈ ਤੇ ਪੁਲੀਸ ਨੇ ਹੁਣ ਮ੍ਰਿਤਕ ਬਜ਼ੁਰਗ ਔਰਤ ਦੇ ਪੋਤੀ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੋਸ਼ੀ ਨੇ ਆਪਣੀ ਦਾਦੀ ਦਾ ਚਾਂਦੀ ਦੇ ਭਾਰੀ ਕੜਿਆਂ ਲਈ ਕਤਲ ਕਰ ਦਿੱਤਾ ਤੇ ਫਿਰ ਉਸ ਦੇ ਦੋਵੇਂ ਪੈਰ ਵੱਢ ਕੇ ਦਾਦੀ ਦੇ ਪਾਏ ਹੋਏ ਸਾਰੇ ਗਹਿਣੇ ਉਤਾਰ ਲਏ ।

ਉੱਥੇ ਹੀ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਨੇ ਦੱਸਿਆ ਕਿ ਦਾਦੀ ਜਿਨ੍ਹਾਂ ਦਾ ਨਾਮ ਯਮੁਨਾ ਹੈ ਉਨ੍ਹਾਂ ਕੋਲ ਦੋਸ਼ੀ ਨੇ ਆਪਣੇ ਇੱਕ ਰਿਸ਼ਤੇਦਾਰ ਦੇ ਪੁੱਤਰ ਦੇ ਵਿਆਹ ਵਿੱਚ ਮਦਦ ਕਰਨ ਦੇ ਲਈ ਭਾਰੀ ਕੜੇ ਮੰਗੇ ਸਨ ਤੇ ਇਹ ਕੜੇ ਬਜ਼ੁਰਗ ਨੇ ਆਪਣੇ ਦੋਹਾਂ ਪੈਰਾਂ ਵਿਚ ਪਾਏ ਹੋਏ ਸਨ ।

ਜਦੋਂ ਬਜ਼ੁਰਗ ਔਰਤ ਨੇ ਇਹ ਕੜੇ ਦੇਣ ਤੋਂ ਇਨਕਾਰ ਕੀਤਾ ਤਾਂ ਗੁੱਸੇ ਵਿੱਚ ਆਏ ਪੋਤੇ ਨੇ ਆਪਣੇ ਦੋਸਤ ਨਾਲ ਮਿਲ ਕੇ ਦਾਦੀ ਦੇ ਕਤਲ ਦੀ ਸਾਜ਼ਿਸ਼ ਰਚੀ । ਜਿਸ ਤੋਂ ਬਾਅਦ ਫਿਰ ਮਾਮਲਾ ਪੁਲਸ ਤੱਕ ਪਹੁੰਚਿਆ ਤੇ ਪੁਲੀਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅਸਲ ਦੋਸ਼ੀ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਹੁਣ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ।


ਤਾਜਾ ਜਾਣਕਾਰੀ
ਕਲਯੁਗੀ ਪੋਤੇ ਨੇ ਇਸ ਕਾਰਨ ਦਿੱਤੀ ਆਪਣੀ ਦਾਦੀ ਨੂੰ ਖੌਫਨਾਕ ਮੌਤ – ਦੋਵੇਂ ਪੈਰ ਵੀ ਵੱਢੇ
ByadminFebruary 18, 2022Comments Off on ਕਲਯੁਗੀ ਪੋਤੇ ਨੇ ਇਸ ਕਾਰਨ ਦਿੱਤੀ ਆਪਣੀ ਦਾਦੀ ਨੂੰ ਖੌਫਨਾਕ ਮੌਤ – ਦੋਵੇਂ ਪੈਰ ਵੀ ਵੱਢੇ
Previous Postਅੰਮ੍ਰਿਤਸਰ ਤੋਂ ਖੇਮਕਰਨ ਜਾਣ ਵਾਲੀ ਰੇਲ ਗੱਡੀ ਨਾਲ ਵਾਪਰਿਆ ਇਹ ਹਾਦਸਾ – ਤਾਜਾ ਵੱਡੀ ਖਬਰ
Next Postਦੀਪ ਸਿੱਧੂ ਦੀ ਮੌਤ ਬਾਰੇ ਹੋਇਆ ਵੱਡਾ ਖੁਲਾਸਾ – ਟਰਾਲਾ ਡਰਾਈਵਰ ਨੇ ਕਬੂਲਿਆ ਇਹ