BREAKING NEWS
Search

ਕਰ ਲਓ ਇਹ 5 ਕੰਮ ਦਸੰਬਰ ਖਤਮ ਹੋਣ ਤੋਂ ਪਹਿਲਾਂ , ਨਹੀਂ ਤਾਂ ਹੋ ਜਾਵੇਗੀ ਟੈਂਸ਼ਨ

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਵੀਂ ਦਿੱਲੀ— ਸਾਲ 2018 ਖਤਮ ਹੋਣ ‘ਚ ਕੁਝ ਹੀ ਦਿਨ ਰਹਿ ਗਏ ਹਨ। ਨਵੇਂ ਸਾਲ ‘ਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਟੈਂਸ਼ਨ ਨਾ ਰਹੇ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਦਸੰਬਰ ਖਤਮ ਹੋਣ ਤੋਂ ਪਹਿਲਾਂ ਕੁਝ ਫਾਈਨੈਂਸ਼ਲ ਕੰਮਾਂ ਨੂੰ ਪਹਿਲਾਂ ਹੀ ਨਿਪਟਾ ਲਵੋ। ਇੱਥੇ ਅਸੀਂ ਤੁਹਾਨੂੰ 5 ਅਜਿਹੇ ਫਾਈਨੈਂਸ਼ਲ ਕੰਮ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਦਸੰਬਰ ਖਤਮ ਹੋਣ ਤੋਂ ਪਹਿਲਾਂ ਕਰ ਲੈਣਾ ਬਹੁਤ ਜ਼ਰੂਰੀ ਹੈ।

31 ਦਸੰਬਰ ਤੋਂ ਪਹਿਲਾਂ ਭਰ ਦਿਓ ਇਨਕਮ ਟੈਕਸ

ਜੇਕਰ ਤੁਸੀਂ ਹੁਣ ਤਕ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕੀਤੀ ਹੈ ਤਾਂ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਇਸ ਕੰਮ ਨੂੰ ਜ਼ਰੂਰ ਕਰ ਲਓ। ਅਜਿਹਾ ਇਸ ਲਈ ਕਿਉਂਕਿ ਨਵੇਂ ਇਨਕਮ ਟੈਕਸ ਕਾਨੂੰਨ (ਧਾਰਾ 234 ਐੱਫ) ਮੁਤਾਬਕ ਜਿਹੜੇ ਲੋਕ ਇਸ ਤਰੀਕ ਤੋਂ ਬਾਅਦ ਆਪਣੀ ਰਿਟਰਨ ਫਾਈਲ ਕਰਨਗੇ ਉਨ੍ਹਾਂ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਮੌਜੂਦਾ ਕਾਨੂੰਨ ਮੁਤਾਬਕ ਆਖਰੀ ਤਰੀਕ ਤੋਂ ਬਾਅਦ ਇਨਕਮ ਟੈਕਸ ਰਿਟਰਨ ਫਾਈਲ ਕਰਨ ਵਾਲਿਆਂ ‘ਤੇ 5,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਹਾਲਾਂਕਿ ਜਿਨ੍ਹ੍ਹਾਂ ਲੋਕਾਂ ਦੀ ਆਮਦਨ 5 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ‘ਤੇ ਵੱਧ ਤੋਂ ਵੱਧ 1,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

EMV ਚਿਪ ਕਾਰਡ ਲੈ ਲਓ
ਭਾਰਤੀ ਰਿਜ਼ਰਵ ਬੈਂਕ ਨੇ 27 ਅਗਸਤ 2015 ਨੂੰ ਇਕ ਸਰਕੂਲਰ ਜਾਰੀ ਕੀਤਾ ਸੀ, ਜਿਸ ਮੁਤਾਬਕ ਸਾਰੇ ਬੈਂਕਾਂ ਨੂੰ ਆਪਣੇ ਗਾਹਕਾਂ ਦੇ ਮੈਗਨੇਟਿਕ ਸਟ੍ਰਿਪ ਵਾਲੇ ਏ. ਟੀ. ਐੱਮ. ਕਾਰਡ ਨੂੰ ਈ. ਐੱਮ. ਵੀ. ਚਿਪ ਕਾਰਡ ਨਾਲ ਬਦਲਣਾ ਜ਼ਰੂਰੀ ਹੈ। ਇਸ ਹੁਕਮ ਦੀ ਪਾਲਣਾ ਲਈ ਆਖਰੀ ਦਿਨ 31 ਦਸੰਬਰ ਦੀ ਤਰੀਕ ਰੱਖੀ ਗਈ ਹੈ,,,,,, । ਇਸ ਦੇ ਬਾਅਦ ਮੈਗਨੇਟਿਕ ਸਟ੍ਰਿਪ ਵਾਲੇ ਸਾਰੇ ਕਾਰਡ ਬਲਾਕ ਕਰ ਦਿੱਤੇ ਜਾਣਗੇ, ਯਾਨੀ ਤੁਸੀਂ ਏ. ਟੀ. ਐੱਮ. ਮਸ਼ੀਨ ‘ਚੋਂ ਪੁਰਾਣੇ ਮੈਗਨੇਟਿਕ ਕਾਰਡ ਨਾਲ ਪੈਸੇ ਨਹੀਂ ਕਢਾ ਸਕੋਗੇ। ਜੇਕਰ ਤੁਸੀਂ ਹੁਣ ਤਕ ਈ. ਐੱਮ. ਵੀ. ਚਿਪ ਕਾਰਡ ਲਈ ਅਪਲਾਈ ਨਹੀਂ ਕੀਤਾ ਹੈ ਤਾਂ 31 ਦਸੰਬਰ ਤੋਂ ਪਹਿਲਾਂ ਇਹ ਕੰਮ ਕਰ ਲਓ। ਬੈਂਕ ਤੁਹਾਨੂੰ ਇਹ ਕਾਰਡ ਬਿਨਾਂ ਕਿਸੇ ਚਾਰਜ ਦੇ ਬਦਲ ਕੇ ਦੇ ਰਹੇ ਹਨ।
ਨਾਨ-ਸੀ. ਟੀ. ਐੱਸ. ਚੈੱਕ ਨਹੀਂ ਕਰਨਗੇ ਕੰਮ 
ਜੇਕਰ ਤੁਸੀਂ ਬਿਨਾਂ ਸੀ. ਟੀ. ਐੱਸ. ਵਾਲੇ ਚੈੱਕ ਇਸਤੇਮਾਲ ਕਰ ਰਹੇ ਹੋ ਤਾਂ ਜਲਦ ਇਹ ਚੈੱਕ ਬੁੱਕ ਬਦਲ ਲਓ। ਰਿਜ਼ਰਵ ਬੈਂਕ ਨੇ ਸੀ. ਟੀ. ਐੱਸ. ਚੈੱਕ ਨੂੰ ਲੈ ਕੇ ਤਿੰਨ ਮਹੀਨੇ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਸ ਮੁਤਾਬਕ ਨਾਨ-ਸੀ. ਟੀ. ਐੱਸ. ਚੈੱਕ ਪਹਿਲੀ ਜਨਵਰੀ 2019 ਤੋਂ ਪੂਰੀ ਤਰ੍ਹਾਂ ਬੰਦ ਹੋ ਜਾਣਗੇ। ਜੇਕਰ ਤੁਹਾਡੇ ਕੋਲ ਨਾਨ-ਸੀ. ਟੀ. ਐੱਸ. ਚੈੱਕ ਹਨ ਤਾਂ ਤੁਹਾਨੂੰ ਬੈਂਕ ਤੋਂ ਸੀ. ਟੀ. ਐੱਸ. ਵਾਲੀ ਨਵੀਂ ਚੈੱਕ ਬੁੱਕ ਜਾਰੀ ਕਰਾ ਲੈਣੀ ਚਾਹੀਦੀ ਹੈ। ਪੁਰਾਣੇ ਚੈੱਕ ਦੇ ਬਦਲੇ ਤੁਸੀਂ ਬੈਂਕ ਬਰਾਂਚ ਤੋਂ ਨਵੀਂ ਚੈੱਕ ਬੁੱਕ ਲੈ ਸਕਦੇ ਹੋ। ਇਸ ਲਈ ਤੁਹਾਡੇ ਕੋਲੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ। ਜੇਕਰ ਤੁਸੀਂ ਕਿਸੇ ਕੋਲੋਂ ਨਾਨ-ਸੀ. ਟੀ. ਐੱਸ. ਚੈੱਕ ਲਿਆ ਹੈ ਤਾਂ ਜਲਦ ਹੀ ਉਸ ਨੂੰ ਵੀ ਕੈਸ਼ ਕਰਾ ਲਓ।


SBI ਦੀ ਨੈੱਟ ਬੈਂਕਿੰਗ ਚੈੱਕ ਕਰ ਲਓ
1 ਦਸੰਬਰ 2018 ਤੋਂ ਐੱਸ. ਬੀ. ਆਈ. ਨੇ ਉਨ੍ਹਾਂ ਗਾਹਕਾਂ ਦੀ ਇੰਟਰਨੈੱਟ ਬੈਂਕਿੰਗ ਸੇਵਾ ਬੰਦ ਕਰ ਦਿੱਤੀ ਹੈ, ਜਿਨ੍ਹਾਂ ਦੇ ਮੋਬਾਇਲ ਨੰਬਰ ਬੈਂਕ ਨਾਲ ਰਜਿਸਟਰਡ ਨਹੀਂ ਸਨ। ਜੇਕਰ ਤੁਹਾਡੇ ਫੋਨ ‘ਤੇ ਇੰਟਰਨੈੱਟ ਬੈਂਕਿੰਗ ਸਰਵਿਸ ਨਹੀਂ ਚੱਲ ਰਹੀ ਹੈ ਤਾਂ ਤੁਸੀਂ ਆਪਣੀ ਹੋਮ ਬਰਾਂਚ ਜਾਂ ਐੱਸ. ਬੀ. ਆਈ. ਦੀ ਕਿਸੇ ਵੀ ,,,,,,, ਨਜ਼ਦੀਕੀ ਬਰਾਂਚ ‘ਚ ਜਾ ਕੇ ਆਪਣਾ ਮੋਬਾਇਲ ਨੰਬਰ ਬੈਂਕ ਖਾਤੇ ਨਾਲ ਰਜਿਸਟਰ ਕਰਾ ਲਓ।
SBI Buddy ਐਪ ‘ਚੋਂ ਆਪਣੇ ਪੈਸੇ ਕਲੇਮ ਕਰ ਲਓ

ਭਾਰਤੀ ਸਟੇਟ ਬੈਂਕ ਨੇ ਆਪਣਾ ਮੋਬਾਇਲ ਵਾਲਿਟ ਐਪ ਐੱਸ. ਬੀ. ਆਈ. ਬੱਡੀ 30 ਨਵੰਬਰ 2018 ਤੋਂ ਬੰਦ ਕਰ ਦਿੱਤਾ ਹੈ। ਇਸ ਐਪ ‘ਚ ਬਿੱਲ ਪੇਮੈਂਟ, ਰੀਚਾਰਜ ਅਤੇ ਪੈਸੇ ਟਰਾਂਸਫਰ ਵਰਗੀਆਂ ਸਹੂਲਤਾਂ ਮਿਲਦੀਆਂ ਸਨ। ਜੇਕਰ ਤੁਸੀਂ ਇਸ ਐਪ ਦਾ ਇਸਤੇਮਾਲ ਕਰ ਰਹੇ ਸੀ ਅਤੇ ਤੁਹਾਡੇ ਪੈਸੇ ਅਜੇ ਵੀ ਵਾਲਿਟ ‘ਚ ਪਏ ਹਨ ਤਾਂ ਤੁਸੀਂ ਐੱਸ. ਬੀ. ਆਈ. ਦੀ ਨਜ਼ਦੀਕੀ ਬਰਾਂਚ ‘ਚ ਜਾ ਕੇ ਆਪਣੇ ਪੈਸੇ ਕਲੇਮ ਕਰ ਸਕਦੇ ਹੋ।



error: Content is protected !!