ਆਈ ਤਾਜਾ ਵੱਡੀ ਖਬਰ

ਨਿਊਯਾਰਕ – ਕੋਰੋਨਾ ਵਾਇਰਸ ਦਾ ਇਨਫੈਕਸ਼ਨ ਭਾਰਤ ’ਚ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤਕ ਸਾਢੇ 4 ਲੱਖ 30 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ, ਜਦਕਿ ਢਾਈ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਠੀਕ ਕੀਤਾ ਜਾ ਚੁੱਕਾ ਹੈ। ਪਰ 14,000 ਲੋਕਾਂ ਦੀ ਮੌਤ ਵੀ ਹੋਈ ਹੈ। ਮੌਤ ਨਾਲ ਜੁੜੇ ਹੋਏ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਇਸ ਵਿਚ ਜ਼ਿਆਦਾਤਰ ਅਜਿਹੇ ਲੋਕ ਸ਼ਾਮਲ ਹਨ ਜਿਨ੍ਹਾਂ ਪਹਿਲਾਂ ਹੀ ਕਿਸੇ ਤਰ੍ਹਾਂ ਦੀ ਬੀਮਾਰੀ ਸੀ

ਜਿਵੇਂ ਡਾਇਬਿਟੀਜ ਜਾਂ ਥਾਇਰਾਇਡ। ਇਨ੍ਹਾਂ ਬੀਮਾਰੀਆਂ ਕਾਰਣ ਰੋਗ ਰੋਕੂ ਸਮਰੱਥਾ ਬਹੁਤ ਘੱਟ ਜਾਂਦੀ ਹੈ ਅਤੇ ਵਿਅਕਤੀ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸਦੇ ਨਾਲ-ਨਾਲ ਇਨਫੈਕਟਿਡ ਮਰੀਜ਼ ਜ਼ਿਆਦਾ ਤਣਾਅ ਵੀ ਲੈਂਦੇ ਹਨ ਅਤੇ ਇਸ ਨਾਲ ਮੌਤ ਦਾ ਖ ਤ ਰਾ ਕਈ ਗੁਣਾ ਵਧ ਜਾਂਦਾ ਹੈ। ਹਾਲ ਹੀ ਵਿਚ ਕੀਤੀ ਗਈ ਇਕ ਖੋਜ ਮੁਤਾਬਕ ਇਹ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ ਨੂੰ ਜ਼ਿਾਦਾ ਤਣਾਅ ਲੈਣ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਇਹ ਮੌਤ ਕਾਰਣ ਵੀ ਬਣ ਸਕਦਾ ਹੈ।

ਤਣਾਅ ਨਾਲ ਕਿਉਂ ਵਧ ਜਾਂਦੈ ਮੌਤ ਦਾ ਖ ਤ ਰਾ
ਤਣਾਅ ਲੈਣ ਕਾਰਣ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਕੋਰੋਨਾ ਵਾਇਰਸ ਨਾਲ ਇਨਫੈਟਿਡ ਹੋਣ ਕਾਰਣ ਵਿਅਕਤੀ ਦਾ ਦਿਮਾਗ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੋਚਦਾ ਹੈ ਅਤੇ ਇਸੇ ਕਾਰਣ ਉਸਨੂੰ ਲੰਬੇ ਸਮੇੇਂ ਤੱਕ ਸਟ੍ਰੈੱਸ ਦੀ ਵੀ ਸਮੱਸਿਆ ਹੋ ਜਾਂਦੀ ਹੈ। ਦਰਅਸਲ, ਤਣਾਅ ਸਬੰਧਤ ਇਕ ਹਾਰਮੋਨ ਦਾ ਪੱਧਰ ਵਧਣ ਕਾਰਣ ਇਹ ਖਤਰਾ ਪੈਦਾ ਹੁੰਦਾ ਹੈ।

ਕਾਰਟੀਸੋਲ ਹਾਰਮੋਨ ਦਾ ਪੱਧਰ ਵਧ ਜਾਂਦੈ
ਤਣਾਅ ਦੀ ਸਥਿਤੀ ਵੱਧਣ ਦਾ ਮੁੱਖ ਕਾਰਣ ਇਕ ਖਾਸ ਤਰ੍ਹਾਂ ਦੇ ਹਾਰਮੋਨ ਨੂੰ ਮੰਨਿਆ ਜਾਂਦਾ ਹੈ, ਜਿਸ ਵਿਚ ਵਾਧਾ ਹੋ ਜਾਂਦਾ ਹੈ। ਇਸ ਹਾਰਮੋਨ ਦਾ ਨਾਂ ਕਾਰਟੀਸੋਲ ਹੈ। ਸੌਣ ਸਮੇਂ ਇਸਦੀ ਸਥਿਤੀ ਸਿਫਰ ਹੋ ਜਾਂਦੀ ਹੈ ਜਦਕਿ ਤਣਾਅ ’ਚ ਇਸਦਾ ਪੱਧਰ ਕਈ ਗੁਣਾ ਤਕ ਵਧ ਜਾਂਦਾ ਹੈ ਜੋ ਮੌਤ ਦਾ ਕਾਰਣ ਬਣਦਾ ਹੈ।


ਤਾਜਾ ਜਾਣਕਾਰੀ
ਕਰੋਨਾ ਹੋ ਜਾਣ ਤੇ ਭੁਲਕੇ ਵੀ ਨਾ ਕਰਲਿਓ ਏਦਾਂ- ਨਹੀਂ ਤੇ ਹੋ ਸਕਦੀ ਹੈ ਮੌਤ
ByadminJune 25, 2020Comments Off on ਕਰੋਨਾ ਹੋ ਜਾਣ ਤੇ ਭੁਲਕੇ ਵੀ ਨਾ ਕਰਲਿਓ ਏਦਾਂ- ਨਹੀਂ ਤੇ ਹੋ ਸਕਦੀ ਹੈ ਮੌਤ
Previous Postਗਿਰਫ਼ਤਾਰ ਕੀਤੇ 2 ਕੈਨੇਡੀਅਨਾਂ ਨੂੰ ਛੱਡਣ ਲਈ ਚੀਨ ਨੇ ਕੈਨੇਡਾ ਸਾਹਮਣੇ ਰੱਖੀ ਇਹ ਸ਼ਰਤ
Next Postਸੁਸ਼ਾਂਤ ਮੌਤ ਮਾਮਲੇ ਚ ਆਗਿਆ ਵੱਡਾ ਮੋੜ - ਪੁਲਸ ਨੂੰ ਪੈ ਗਿਆ ਇਸ ਗਲ੍ਹ ਤੋਂ ਸ਼ੱਕ