ਦੁਨੀਆਂ ਤੇ ਛਾਈ ਖੁਸ਼ੀ 14 ਦਿਨਾਂ ਬਾਅਦ

ਚਾਈਨਾ ਦੇ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਤੜਥਲੀ ਮਚਾਈ ਹੋਈ ਹੈ ਹਰ ਦੇਸ਼ ਇਸ ਚਾਈਨੀਜ਼ ਵਾਇਰਸ ਦਾ ਦਰਦ ਭੁਗਤ ਰਿਹਾ ਹੈ। ਹਰ ਰੋਜ ਸੰਸਾਰ ਤੇ ਲੱਖਾਂ ਦੀ ਗਿਣਤੀ ਵਿਚ ਨਵੇਂ ਕੇਸ ਆ ਰਹੇ ਹਨ ਅਤੇ ਹਜਾਰਾਂ ਦੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ। ਹੁਣ ਤਾਂ ਹਰ ਕਿਸੇ ਦੀ ਪਰਮਾਤਮਾ ਅਗੇ ਏਹੀ ਅਰਦਾਸ ਹੈ ਕੇ ਕੋਰੋਨਾ ਦੀ ਵੈਕਸੀਨ ਜਲਦੀ ਤੋਂ ਜਲਦੀ ਆ ਜਾਵੇ ਅਤੇ ਇਸ ਵਾਇਰਸ ਤੋਂ ਦੁਨੀਆਂ ਨੂੰ ਨਜਾਤ ਮਿਲ ਜਾਵੇ।

ਕੋਰੋਨਾ ਮਹਾਮਾਰੀ ਨਾਲ ਅਮਰੀਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ‘ਚ ਹੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਗਲੇ ਦੋ ਹਫ਼ਤੇ ਦੇ ਅੰਦਰ-ਅੰਦਰ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਚੰਗੀ ਖ਼ਬਰ ਦੇਵੇਗਾ। ਟਰੰਪ ਨੇ ਪ੍ਰੈਸ ਕਾਨਫਰੰਸ ‘ਚ ਕਿਹਾ, “ਕੋਵਿਡ-19 ਦੇ ਇਲਾਜ ਦੇ ਸਬੰਧ ‘ਚ…ਮੈਨੂੰ ਲੱਗਦਾ ਕਿ ਅਗਲੇ ਦੋ ਹਫ਼ਤਿਆਂ ‘ਚ ਸਾਡੇ ਕੋਲ ਕਹਿਣ ਲਈ ਸੱਚੀ ‘ਚ ਕੁਝ ਬਹੁਤ ਚੰਗੀ ਖ਼ਬਰ ਹੋਵੇਗੀ।” ਅਗਲੇ ਦੋ ਹਫ਼ਤਿਆਂ ਵਿਚ ਕੁਝ ਵੱਡੇ ਐਲਾਨ ਹੋਣਗੇ।
![]()
ਇਸ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਕਿਹਾ, “ਮੈਂ ਸਾਰੇ ਅਮਰੀਕੀ ਨਾਗਰਿਕਾਂ ‘ਤੇ ਵਿਸ਼ਵਾਸ ਕਰਦਾ ਹਾਂ ਅਤੇ ਸਾਰੇ ਨਾਗਰਿਕਾਂ ਨੂੰ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨ, ਸਵੱਛਤਾ ਕਾਇਮ ਰੱਖਣ, ਭੀੜ ਵਾਲੇ ਇਲਾਕਿਆਂ ਅਤੇ ਬੀਅਰ ਬਾਰਾਂ ਤੋਂ ਦੂਰੀ ਬਣਾਈ ਰੱਖਣ ਅਤੇ ਜਦੋਂ ਉਚਿਤ ਹੋਵੇ ਤਾਂ ਮਾਸਕ ਜ਼ਰੂਰ ਪਾਓ।” ਟਰੰਪ ਨੇ ਇਹ ਗੱਲ ਉੱਤਰੀ ਕੈਰੋਲਿਨਾ ਦੇ ਫੁਜੀਫਿਲਮ ਪਲਾਂਟ ਦੇ ਦੌਰੇ ਦੌਰਾਨ ਕਹੀ, ਜਿਥੇ ਕੋਰੋਨਾ ਵੈਕਸੀਨ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਸਮੇਂ ਦੌਰਾਨ ਡੋਨਾਲਡ ਟਰੰਪ ਇੱਕ ਵਾਰ ਫਿਰ ਮਾਸਕ ਪਹਿਨੇ ਨਜ਼ਰ ਆਏ।

ਇਸ ਤੋਂ ਪਹਿਲਾਂ ਸੋਮਵਾਰ ‘ਨੈਸ਼ਨਲ ਇੰਸਟੀਟਿਊਟ ਆਫ ਹੈਲਥ’ ਨੇ ਇਕ ਪ੍ਰੈਸ ਰਿਲੀਜ਼ ‘ਚ ਕਿਹਾ ਕਿ ਅਮਰੀਕੀ ਵਿਗਿਆਨੀਆਂ ਨੇ ਬਾਇਓਟੈਕਨਾਲੋਜੀ ਕੰਪਨੀ ਮੌਡਰਨ ਵੱਲੋਂ ਵਿਕਸਿਤ ਸੰਭਾਵਿਤ ਕੋਵਿਡ-19 ਵੈਕਸੀਨ ਦੇ ਤੀਜੇ ਗੇੜ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਇੰਸਟੀਟਿਊਟ ਆਫ ਹੈਲਥ ਦੀ ਯੋਜਨਾ ਕਰੀਬ 30,000 ਵਾਲੰਟੀਅਰਸ ‘ਤੇ ਵੈਕਸੀਨ ਟ੍ਰਾਇਲ ਕਰਨ ਦੀ ਹੈ।


ਤਾਜਾ ਜਾਣਕਾਰੀ
ਕਰੋਨਾ ਵੈਕਸੀਨ : ਅਮਰੀਕਾ ਚ ਟਰੰਪ ਨੇ ਦਸੀ ਇਹ ਵੱਡੀ ਖਬਰ, ਦੁਨੀਆਂ ਤੇ ਛਾਈ ਖੁਸ਼ੀ 14 ਦਿਨਾਂ ਬਾਅਦ
ByadminJuly 28, 2020Comments Off on ਕਰੋਨਾ ਵੈਕਸੀਨ : ਅਮਰੀਕਾ ਚ ਟਰੰਪ ਨੇ ਦਸੀ ਇਹ ਵੱਡੀ ਖਬਰ, ਦੁਨੀਆਂ ਤੇ ਛਾਈ ਖੁਸ਼ੀ 14 ਦਿਨਾਂ ਬਾਅਦ
Previous Postਇਸ ਪ੍ਰਸਿੱਧ ਸਖਸ਼ੀਅਤ ਦੀ ਹੋਈ ਅਚਾਨਕ ਮੌਤ ਕੈਪਟਨ ਨੇ ਖੁਦ ਫੋਨ ਕਰਕੇ ਕੀਤਾ ਅਫਸੋਸ
Next PostICU ਚ ਭਰਤੀ ਇਹ ਚੋਟੀ ਦਾ ਐਕਟਰ ਅਮੀਰ ਖਾਨ ਅਤੇ ਸੋਨੂੰ ਸੂਦ ਕੋਲੋਂ ਮੰਗ ਰਿਹਾ ਮਦਦ