ਆਈ ਇਹ ਰੂਹ ਕੰਬਾਊ ਖਬਰ
ਸਾਓ ਪਾਓਲੋ – ਬ੍ਰਾਜ਼ੀਲ ਵਿਚ ਕੋਰੋਨਾਵਾਇਰਸ ਦੇ ਕਹਿਰ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਅਤੇ ਮੌਤਾਂ ਦੇ ਮਾਮਲੇ ਵਿਚ ਬ੍ਰਾਜ਼ੀਲ ਦੁਨੀਆ ਵਿਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਬ੍ਰਾਜ਼ੀਲ ਦੇ ਪ੍ਰਮੁੱਖ ਸ਼ਹਿਰ ਸਾਓ ਪਾਓਲੋ ਵਿਚ ਤਾਂ ਮੌਤਾਂ ਦਾ ਅੰਕੜਾ ਇੰਨਾ ਵਧ ਗਿਆ ਹੈ ਕਿ ਲਾਸ਼ਾਂ ਨੂੰ ਦਫਨਾਉਣ ਲਈ ਕਬਰਸਤਾਨ ਵਿਚ ਥਾਂ ਹੀ ਨਹੀਂ ਬਚੀ ਹੈ। ਇਸ ਲਈ, ਸਥਾਨਕ ਪ੍ਰਸ਼ਾਸਨ ਜ ਬ ਰ ਦ ਸ਼ ਤੀ ਪੁਰਾਣੀਆਂ ਲਾਸ਼ਾਂ ਨੂੰ ਪੁੱਟ ਕੇ ਪ੍ਰਭਾਵਿਤ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਦਫਨਾ ਰਿਹਾ ਹੈ।
ਪ੍ਰਭਾਵਿਤਾਂ ਦੇ ਮਾਮਲੇ ਵਿਚ ਦੁਨੀਆ ਵਿਚ ਦੂਜਾ ਨੰਬਰ
ਦੱਸ ਦਈਏ ਕਿ ਬ੍ਰਾਜ਼ੀਲ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 8,50,796 ਲੋਕ ਪ੍ਰਭਾਵਿਤ ਹਨ, ਜਦਕਿ 42,791 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ੇਅਰ ਬੋਲਸੋਨਾਰੋ ਨੂੰ ਦੇਸ਼ ਵਿਚ ਕੋਰੋਨਾਵਾਇਰਸ ਦੀ ਰੋਕਥਾਮ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਬ੍ਰਾਜ਼ੀਲ ਨੇ ਕੋਰੋਨਾਵਾਇਰਸ ਦਾ ਪ੍ਰਕੋਪ ਵਧਣ ਦੇ ਬਾਵਜੂਦ ਕਰੀਬ 2 ਮਹੀਨੇ ਪਹਿਲਾਂ ਲਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਇਥੇ ਵਾਇਰਸ ਰਿਕਾਰਡ ਪੱਧਰ ‘ਤੇ ਚਲਾ ਗਿਆ।
ਵੱਡੇ ਕੰਟੇਨਰ ਵਿਚ ਇਕੱਠੀਆਂ ਕੀਤੀਆਂ ਜਾ ਰਹੀਆਂ ਲਾਸ਼ਾਂ
ਸਾਓ ਪਾਓਲੋ ਮਿਊਨੀਸਿਪਲ ਕਾਰਪੋਰੇਸ਼ਨ ਨੇ ਦੱਸਿਆ ਕਿ 3 ਸਾਲ ਪੁਰਾਣੀਆਂ ਕਬਰਾਂ ਨੂੰ ਪੁੱਟ ਕੇ ਉਨ੍ਹਾਂ ਵਿਚ ਮਿਲਣ ਵਾਲੇ ਅਵੇਸ਼ਸ਼ਾਂ ਨੂੰ ਇਕ ਵੱਡੇ ਕੰਟੇਨਰ ਵਿਚ ਇਕੱਠਾ ਕੀਤਾ ਜਾ ਰਿਹਾ ਹੈ। ਇਨਾਂ ਕੰਟੇਨਰਾਂ ਨੂੰ ਫਿਲਹਾਲ ਅਸਥਾਈ ਰੂਪ ਤੋਂ ਰੱਖਿਆ ਜਾਵੇਗਾ। 15 ਦਿਨਾਂ ਦੇ ਅੰਦਰ ਇਨਾਂ ਅਵਸ਼ੇਸ਼ਾਂ ਨੂੰ ਦੂਜੇ ਕਬਰਸਤਾਨਾਂ ਵਿਚ ਦਫਨ ਕਰ ਦਿੱਤਾ ਜਾਵੇਗਾ।
ਸਾਓ ਪਾਓਲੋ ਦੇ ਮੇਅਰ ਵੀ ਕੋਰੋਨਾ ਪਾਜ਼ੇਟਿਵ
ਸਾਓ ਪਾਓਲੋ ਦੇ ਮੇਅਰ ਬਰੂਨੋ ਕੋਵਾਸ ਵੀ ਕੋਰੋਨਾ ਪਾਜ਼ਿਟੇਵ ਪਾਏ ਗਏ ਹਨ। ਸਿਹਤ ਕਰਮੀਆਂ ਨੇ ਦੱਸਿਆ ਕਿ ਮੇਅਰ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਦੇਖੇ ਗਏ ਪਰ ਜਾਂਚ ਵਿਚ ਉਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ। ਮੀਡੀਆ ਰਿਪੋਰਟਸ ਮੁਤਾਬਕ, ਬਰੂਨੋ ਕੈਂਸਰ ਤੋਂ ਪੀੜਤ ਹਨ, ਇਸ ਲਈ ਉਨ੍ਹਾਂ ਨੂੰ ਖ ਤ ਰਾ ਜ਼ਿਆਦਾ ਹੈ।
ਮੇਅਰ ‘ਤੇ ਲਾਪਰਵਾਹੀ ਦਾ ਦੋ ਸ਼
ਦੱਸ ਦਈਏ ਕਿ ਬਰੂਨੋ ‘ਤੇ ਕੋਰੋਨਾਵਾਇਰਸ ਨੂੰ ਲੈ ਕੇ ਗੰਭੀਰ ਲਾਪਰਵਾਹੀ ਦੇ ਦੋਸ਼ ਲੱਗ ਚੁੱਕੇ ਹਨ। ਸ਼ਹਿਰ ਦੇ ਹਸਪਤਾਲਾਂ ਵਿਚ ਆਈ. ਸੀ. ਯੂ. ਬੈੱਡਾਂ ਦੀ ਕਮੀ 70 ਫੀਸਦੀ ਤੋਂ ਜ਼ਿਆਦਾ ਹੋ ਗਈ ਹੈ। ਵੀਰਵਾਰ ਨੂੰ ਇਥੇ ਕੋਰੋਨਾ ਕਾਰਨ 5,480 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਤਾਜਾ ਜਾਣਕਾਰੀ