ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਵਿਚ ਕਹਿਰ ਵਰਤਾਇਆ ਹੋਇਆ ਹੈ। ਕਰੋਨਾ ਵਾਇਰਸ ਨੂੰ ਹਲਕੇ ਵਿਚ ਲੈਣ ਵਾਲੇ ਇਹ ਖਬਰ ਦੇਖ ਲੈਣ ਕੇ ਕਰਨਾ ਕਿੰਨਾ ਖ ਤ ਰ ਨਾ ਕ ਹੋ ਸਕਦਾ ਹੈ ਇਕ ਪੂਰੀ ਤਰਾਂ ਫਿੱਟ ਖਿਡਾਰੀ ਜੋ ਹਰ ਰੋਜ ਫਿੱਟ ਰਹਿਣ ਲਈ ਕਸਰਤ ਕਰਦਾ ਸੀ। ਦੀ ਇਸ ਵਾਇਰਸ ਨੇ ਜਾਨ ਲੈ ਲਈ।

ਨਵੀਂ ਦਿੱਲੀ : ਇੰਡੀਆ ਦੇ ਮੰਨੇ-ਪ੍ਰਮੰਨੇ ਕ੍ਰਿਕਟਰ ਦੀ ਮੌਤ ਨੇ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜਾdittee ਹੈ ਜਿਸ ਤੇ ਸਚਿਨ ਵਰਗੇ ਖਿਡਾਰੀਆਂ ਨੇ ਵੀ ਸੋਕ ਜਾਹਰ ਕੀਤਾ ਹੈ। ਆਪਣੇ ਸਮੇਂ ਦੇ ਧਾਕੜ ਖਿਡਾਰੀ ਤੇ ਦਿੱਲੀ ਦੀ ਅੰਡਰ-23 ਟੀਮ ਦੇ ਸਾਬਕਾ ਸਹਿਯੋਗੀ ਸਟਾਫ ਡੋਭਾਲ ਦਾ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਸੋਮਵਾਰ ਦੀ ਸਵੇਰੇ ਦਿਹਾਂਤ ਹੋ ਗਿਆ। ਉਸ ਦੇ ਪਰਿਵਾਰ ਦੇ ਕਰੀਬੀ ਸੂਤਰ ਨੇ ਇਹ ਜਾਣਕਾਰੀ ਦਿੱਤੀ। ਡੋਭਾਲ 53 ਸਾਲਾਂ ਦੇ ਸੀ ਤੇ ਉਸ ਦੇ ਪਰਿਵਾਰ ਵਿਚ ਪਤਨੀ ਤੇ 2 ਬੇਟੇ ਹਨ। ਵੱਡਾ ਬੇਟਾ ਸਿਧਾਂਤ ਰਾਜਸਥਾਨ ਲਈ ਫਰਸਟ ਕਲਾਸ ਕ੍ਰਿਕਟ ਖੇਡਦਾ ਹੈ ਤੇ ਛੋਟਾ ਬੇਟਾ ਏਕਾਂਸ਼ ਦਿੱਲੀ ਦੀ ਅੰਡਰ-23 ਟੀਮ ਵਿਚ ਹੈ।

ਡੀ. ਡੀ. ਸੀ. ਏ. ਦੇ ਇਕ ਅਧਿਕਾਰ ਨੇ ਦੱਸਿਆ ਕਿ ਡੋਭਾਲ ਵਿਚ ਕੋਰੋਨਾ ਵਾਇਰਸ ਲੱਛਣ ਸੀ ਤੇ ਉਸ ਨੂੰ ਪਹਿਲਾਂ ਬਹਾਦਰਗੜ੍ਹ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਉੱਥੇ ਜਾਂਚ ਵਿਚ ਉਹ ਪਾਜ਼ੇਟਿਵ ਪਾਇਆ ਗਿਆ। ਉਸ ਤੋਂ ਬਾਅਦ ਹਾਲਾਤ ਵਿਗੜਨ ‘ਤੇ ਉਸ ਨੂੰ ਦੁਆਰਕਾ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਉਸ ਨੂੰ ਪਲਾਜ਼ਮਾ ਥੈਰੇਪੀ ਵੀ ਦਿੱਤੀ ਗਈ ਪਰ ਕੋਈ ਅਸਰ ਨਹੀਂ ਹੋਇਆ। ਫਿਰੋਜਸ਼ਾਹ ਕੋਟਲਾ ਮੈਦਾਨ ‘ਤੇ ਮੰਨਿਆ-ਪ੍ਰਮੰਨਿਆ ਚਿਹਰਾ ਡੋਭਾਲ ਦਿੱਲੀ ਦੇ ਕ੍ਰਿਕਟਰਾਂ ਵਰਿੰਦਰ ਸਹਿਵਾਗ, ਗੌਤਮ ਗੰਭੀਰ, ਮਿਥੁਨ ਮਨਹਾਸ ਵਿਚਾਲੇ ਕਾਫੀ ਲੋਕ ਪ੍ਰਸ਼ਿੱਧ ਸੀ।

ਜ਼ਿਕਰਯੋਗ ਹੈ ਕਿ ਉਸ ਨੇ ਸੋਨੇਟ ਕਲੱਬ ਲਈ ਕ੍ਰਿਕਟ ਵੀ ਖੇਡਿਆ। ਗੰਭੀਰ ਤੇ ਮਨਹਾਸ ਨੇ ਟਵਿੱਟਰ ਦੇ ਜ਼ਰੀਏ ਪਲਾਜ਼ਮਾ ਡੋਨੇਸ਼ਨ ਦੀ ਅਪੀਲ ਵੀ ਕੀਤੀ ਸੀ। ਆਮ ਆਦਮੀ ਪਾਰਟੀ ਦੇ MLA ਦਿਲੀਪ ਪਾਂਡੇ ਨੇ ਡੋਨਰ ਦਾ ਇੰਤਜ਼ਾਮ ਕੀਤਾ ਸੀ। ਡੋਭਾਲ ਨੇ ਏਅਰ ਇੰਡੀਆ ਲਈ ਖੇਡਣ ਤੋਂ ਬਾਅਦ ਜੂਨੀਅਰ ਕ੍ਰਿਕਟਰਾਂ ਨੂੰ ਕੋਚਿੰਗ ਦੇਣਾ ਸ਼ੁਰੂ ਕੀਤਾ। ਬੀ. ਸੀ. ਸੀ. ਆਈ. ਦੇ ਸਾਬਕਾ ਮੁਖੀ ਸੀ. ਕੇ. ਖੰਨਾ, ਦਿੱਲੀ ਦੇ ਧਾਕੜ ਖਿਡਾਰੀ ਮਦਨ ਲਾਲ ਤੇ ਮਨਹਾਸ ਨੇ ਉਸ ਦੇ ਦਿਹਾਂਤ ‘ਤੇ ਸ਼ੋਕ ਪ੍ਰਗਟ ਕੀਤਾ ਹੈ।


ਤਾਜਾ ਜਾਣਕਾਰੀ
ਕਰੋਨਾ ਵਾਇਰਸ ਨੇ ਲਈ ਇਸ ਭਾਰਤੀ ਖਿਡਾਰੀ ਦੀ ਜਾਨ ,ਛਾਇਆ ਸੋਗ
ByadminJune 29, 2020Comments Off on ਕਰੋਨਾ ਵਾਇਰਸ ਨੇ ਲਈ ਇਸ ਭਾਰਤੀ ਖਿਡਾਰੀ ਦੀ ਜਾਨ ,ਛਾਇਆ ਸੋਗ
Previous Postਕਰੋਨਾ ਮਰੀਜ਼ ਨੇ ਮਰਨ ਤੋਂ ਪਹਿਲਾਂ ਆਪਣੇ ਡੈਡੀ ਨੂੰ ਬਣਾ ਕੇ ਭੇਜੀ ਅਜਿਹੀ ਵੀਡੀਓ ਕਿ ਦੇਖ ਕੇ ਕੰਬ ਉਠੀ ਸਭਦੀ ਰੂਹ
Next Postਇਸ ਜਗ੍ਹਾ ਤੇ ਆਏ ਹੜ੍ਹ ਮੌਕੇ ਤੇ ਹੋਈ 16 ਲੋਕਾਂ ਦੀ ਮੌਤ ਮਚੀ ਹਾਹਾਕਾਰ