ਚਾਈਨਾ ਅਤੇ ਅਮਰੀਕਾ ਬਾਰੇ ਹੋਇਆ ਵੱਡਾ ਖੁਲਾਸਾ

ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ ਤੇ ਇਸ ਨੇ ਇਕ ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ 16 ਲੱਖ ਤੋਂ ਵੱਧ ਲੋਕ ਇਨਫੈਕਟਡ ਹਨ। ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਵਲੋਂ ਰਿਸਰਚ ਵਿਚ ਦੱਸਿਆ ਗਿਆ ਹੈ ਕਿ ਕੋਰੋਨਾ ਇਕ ਨਹੀਂ 3 ਤਰ੍ਹਾਂ ਦਾ ਹੈ। ਉਨ੍ਹਾਂ ਮੁਤਾਬਕ ਕੋਰੋਨਾ ਟਾਈਪ ‘ਏ’, ਟਾਈਪ ‘ਬੀ’ ਅਤੇ ਟਾਈਪ ‘ਸੀ’ ਕੈਟੇਗਰੀ ਵਿਚ ਹੈ। ਇਸ ਦੇ ਨਾਲ ਹੀ ਇਹ ਵੀ ਖੁਲਾਸਾ ਹੋਇਆ ਹੈ ਕਿ ਅਮਰੀਕਾ ਵਿਚ ਕੋਰੋਨਾ ਦੀ ਉਹ ਹੀ ਟਾਈਪ ਫੈਲੀ ਹੋਈ ਹੈ ਜੋ ਕਿ ਚੀਨ ਵਿਚ ਫੈਲੀ ਸੀ।

ਇਹ ਹਨ ਕੋਰੋਨਾ ਦੀਆਂ ਤਿੰਨ ਟਾਈਪ
ਡੇਲੀ ਮੇਲ ਦੀ ਖਬਰ ਮੁਤਾਬਕ ਕੈਂਬਰਿਜ ਯੂਨੀਵਰਸਿਟੀ ਦੇ ਸੋਧਕਾਰਾਂ ਨੇ ਦਸੰਬਰ ਤੋਂ ਮਾਰਚ ਤਕ ਦੇ ਕੋਰੋਨਾ ਸਬੰਧੀ ਡਾਟਾ ਦੇ ਆਧਾਰ ‘ਤੇ ਦੱਸਿਆ ਕਿ ਇਹ ਵਾਇਰਸ ਪਹਿਲਾਂ ਚਮਗਾਦੜ ਤੋਂ ਪੈਂਗੇਲਿਨ ਵਰਗੇ ਕਿਸੇ ਜਾਨਵਰ ਵਿਚ ਫੈਲਿਆ, ਇਸ ਦੇ ਬਾਅਦ ਮੀਟ ਮਾਰਕਿਟ ਵਿਚ ਆਇਆ ਤੇ ਚੀਨ ਦੇ ਵੁਹਾਨ ਵਿਚ ਪੁੱਜ ਕੇ ਇਨਸਾਨਾਂ ਨੂੰ ਇਸ ਨੇ ਆਪਣੀ ਲਪੇਟ ਵਿਚ ਲਿਆ। ਇਹ ਕੋਰੋਨਾ ਦੀ ਟਾਈਪ ‘ਏ’ ਸੀ। ਹੌਲੀ-ਹੌਲੀ ਕ੍ਰਿਸਮਸ ਦੇ ਨੇੜਲੇ ਸਮੇਂ ਦੌਰਾਨ ਕੋਰੋਨਾ ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਵਿਚ ਪੁੱਜਾ। ਅਮਰੀਕਾ ਵਿਚ ਸਭ ਤੋਂ ਵੱਧ ਮਰੀਜ਼ ਕੋਰੋਨਾ ਦੀ ਟਾਈਪ ‘ਏ’ ਨਾਲ ਪੀੜਤ ਹਨ। ਇੱਥੇ ਲਗਭਗ 5 ਲੱਖ ਲੋਕ ਕੋਰੋਨਾ ਦੀ ਲਪੇਟ ਵਿਚ ਹਨ ਅਤੇ 18 ਹਜ਼ਾਰਾਂ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਨੇ ਅਮਰੀਕਾ ਦੇ ਨਿਊਯਾਰਕ ਵਿਚ ਲਾਸ਼ਾਂ ਦੇ ਢੇਰ ਲਗਾ ਦਿੱਤੇ, ਇਸ ਦੇ ਇਲਾਵਾ ਨਿਊਜਰਸੀ, ਮਿਸ਼ੀਗਨ, ਮੈਸਾਚੁਸੈਟਸ, ਕੈਲੀਫੋਰਨੀਆ, ਟੈਕਸਾਸ, ਜਾਰਜੀਆ, ਪੈਨਸਿਲਵੇਨਿਆ, ਲੁਜਿਆਨਾ ਅਤੇ ਫਲੋਰੀਡਾ ਕੋਰੋਨਾ ਦੀ ਲਪੇਟ ਵਿਚ ਹਨ।

ਕੋਰੋਨਾ ਦੀ ਹੀ ਇਕ ਟਾਈਪ ‘ਬੀ’ ਹੈ, ਜੋ ਚੀਨ ਵਿਚ ਤਬਾਹੀ ਮਚਾ ਕੇ ਯੂਰਪ, ਦੱਖਣੀ ਅਮਰੀਕਾ ਅਤੇ ਕੈਨੇਡਾ ਪੁੱਜੀ। ਡਾਕਟਰ ਪੀਟਰ ਫੋਰਸਟਰ ਅਤੇ ਉਨ੍ਹਾਂ ਦੀ ਟੀਮ ਨੇ ਦੱਸਿਆ ਕਿ ਯੂ. ਕੇ. ਵਿਚ ਵਧੇਰੇ ਲੋਕ ਟਾਈਪ ‘ਬੀ’ ਨਾਲ ਪ੍ਰਭਾਵਤ ਹਨ। ਸਵਿਟਜ਼ਰਲੈਂਡ, ਜਰਮਨੀ, ਫਰਾਂਸ, ਬੈਲਜੀਅਮ ਅਤੇ ਨੀਦਰਲੈਂਡ ਵਿਚ ਵਧੇਰੇ ਲੋਕ ਕੋਰੋਨਾ ਦੀ ਟਾਈਪ ‘ਬੀ’ ਨਾਲ ਹੀ ਪੀੜਤ ਹਨ। ਟਾਈਪ ‘ਸੀ’ ਸਿੰਗਾਪੁਰ, ਇਟਲੀ ਅਤੇ ਹਾਂਗਕਾਂਗ ਵਿਚ ਪੁੱਜੀ। ਇਟਲੀ ਵਿਚ ਇਸ ਨੇ ਸਭ ਤੋਂ ਵੱਧ ਤਬਾਹੀ ਮਚਾਈ ਤੇ ਲਾਸ਼ਾਂ ਦੇ ਢੇਰ ਲਗਾ ਦਿੱਤੇ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਟਰੈਵਲ ਬੈਨ ਤੋਂ ਪਹਿਲਾਂ 7,59,493 ਲੋਕ ਚੀਨ ਤੋਂ ਅਮਰੀਕਾ ਵਿਚ ਦਾਖਲ ਹੋ ਚੁੱਕੇ ਸਨ । ਅਮਰੀਕਾ ਦੇ ਟਰੈਵਲ ਡਾਟਾ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 31 ਜਨਵਰੀ ਨੂੰ ਯਾਤਰਾ ਬੈਨ ਲਗਾਇਆ ਸੀ ਪਰ ਤਦ ਤਕ ਲੱਖਾਂ ਲੋਕ ਅਮਰੀਕਾ ਪੁੱਜ ਚੁੱਕੇ ਸਨ, ਜਿਨ੍ਹਾਂ ਵਿਚੋਂ ਕਈ ਕੋਰੋਨਾ ਪਾਜ਼ੀਟਿਵ ਸਨ। ਜੇਕਰ ਅਮਰੀਕਾ ਇਹ ਕਦਮ ਪਹਿਲਾਂ ਚੁੱਕ ਲੈਂਦਾ ਤਾਂ ਸ਼ਾਇਦ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਇੰਨੀ ਜ਼ਿਆਦਾ ਨਾ ਹੁੰਦੀ।


ਤਾਜਾ ਜਾਣਕਾਰੀ
ਕਰੋਨਾ ਬਾਰੇ ਵਿਗਿਆਨੀਆਂ ਨੇ ਕੀਤੀ ਇਹ ਵੱਡੀ ਖੋਜ-ਚਾਈਨਾ ਅਤੇ ਅਮਰੀਕਾ ਬਾਰੇ ਹੋਇਆ ਵੱਡਾ ਖੁਲਾਸਾ
ByadminApril 11, 2020Comments Off on ਕਰੋਨਾ ਬਾਰੇ ਵਿਗਿਆਨੀਆਂ ਨੇ ਕੀਤੀ ਇਹ ਵੱਡੀ ਖੋਜ-ਚਾਈਨਾ ਅਤੇ ਅਮਰੀਕਾ ਬਾਰੇ ਹੋਇਆ ਵੱਡਾ ਖੁਲਾਸਾ
Previous Postਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਪੋਸਟ ‘ਤੇ ਨਰਾਜ ਹੋਏ ਰਤਨ ਟਾਟਾ ਕਿਹਾ ਫੋਰਨ ਪਤਾ ਕਰੋ ਕਿਸਨੇ ਲਿਖਿਆ ਇਹ
Next Postਦੇਖੋ ਕਿਦਾਂ ਠੀਕ ਹੋਇਆ ਗੁਰਦਵਾਰਾ ਬੰਗਲਾ ਸਾਹਿਬ ਤੋਂ ਕਰੋਨਾ ਪੌਜੇਟਿਵ ਮਰੀਜ-ਗੁਰੂ ਹਰਿਕ੍ਰਿਸ਼ਨ ਜੀ ਦੀ ਹੋਈ ਕਿਰਪਾ