BREAKING NEWS
Search

ਕਰੋਨਾ ਨੇ ਵਰਤਾਇਆ ਕਹਿਰ ਇਸ ਦੇਸ਼ ਚ ਮਰੇ 492 ਭਾਰਤੀ ਲੋਕ

ਕਰੋਨਾ ਕਹਿਰ ਇਸ ਦੇਸ਼ ਚ ਮਰੇ 492 ਭਾਰਤੀ ਲੋਕ

ਲੰਦਨ: ਬ੍ਰਿਟੇਨ ‘ਚ ਭਾਰਤੀ ਮੂਲ ਦਾ ਭਾਈਚਾਰਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਸਮੂਹਾਂ ਵਿੱਚ ਸ਼ਾਮਲ ਹੈ। ਇੰਗਲੈਂਡ ਦੇ ਹਸਪਤਾਲਾਂ ਵਿੱਚ ਕੋਵਿਡ-19 ਦੀ ਵਜ੍ਹਾ ਨਾਲ ਹੋਈ ਮੌਤਾਂ ਦੇ ਆਧਿਕਾਰਿਕ ਅੰਕੜਿਆਂ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ। ਰਾਸ਼ਟਰੀ ਸਿਹਤ ਸੇਵਾ ਇੰਗਲੈਂਡ ਵੱਲੋਂ ਇਸ ਹਫ਼ਤੇ ਜਾਰੀ ਕੀਤੇ ਗਏ ਅੰਕੜੇ ਦੱਸਦੇ ਹਨ ਕਿ 17 ਅਪ੍ਰੈਲ ਤੱਕ ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ 13,918 ਰੋਗੀਆਂ ਵਿੱਚ 16.2 ਫ਼ੀਸਦੀ ਮਰੀਜ਼ ਏਸ਼ੀਆਈ ਅਤੇ ਘੱਟ ਗਿਣਤੀਆਂ ਦੇ ਸਨ ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 3 ਫ਼ੀਸਦੀ ਹੈ।

ਇਨ੍ਹਾਂ ‘ਚੋਂ ਪ੍ਰਭਾਵਿਤ ਭਾਈਚਾਰਿਆਂ ‘ਚੋਂ ਮਰਨ ਵਾਲੇ ਲੋਕਾਂ ਦੀ ਗਿਣਤੀ 2,252 ਸੀ ਜਿਨ੍ਹਾਂ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਗਿਣਤੀ 492 ਦੱਸੀ ਜਾ ਰਹੀ ਹੈ। ਕੋਵਿਡ – 19 ਨਾਲ ਮਰਨੇ ਵਾਲੇ ਲੋਕਾਂ ਦੀ ਕੁਲ ਗਿਣਤੀ ਵਿੱਚ ਇਸ ਸਮੂਹ ਦੀ ਗਿਣਤੀ 2.9 ਫ਼ੀਸਦੀ ਹੈ।

ਇਸਦੇ ਬਾਅਦ ਪਾਕਿਸਤਾਨੀ ਲੋਕਾਂ ਦੀ ਗਿਣਤੀ ਹੈ, ਜੋ 2.1 ਫ਼ੀਸਦੀ ਹੈ। ਉੱਥੇ ਹੀ ਦੇਸ਼ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਜੌਹਨ ਹਾਪਕਿੰਸ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਬਿ੍ਰਟੇਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 1,43,464 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 19,506 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ 1,23,614 ਲੋਕਾਂ ਦਾ ਇਲਾਜ ਜਾਰੀ ਹੈ ਜਿਨ੍ਹਾਂ ਵਿਚੋਂ 1559 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਬਿ੍ਰਟੇਨ ਵਿਚ ਵੀ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਅੰਕੜਾ 20,000 ਦੇ ਕਰੀਬ ਪਹੁੰਚ ਗਿਆ ਹੈ ਅਤੇ ਇਹ ਅੰਕੜਾ ਪੂਰਾ ਕਰਨ ਵਾਲਾ ਬਿ੍ਰਟੇਨ ਦੁਨੀਆ ਦਾ ਅਜਿਹਾ 5ਵਾਂ ਮੁਲਕ ਹੋਵੇਗਾ ਜਿਥੇ ਇਸ ਵਾਇਰਸ 20,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੋਵੇਗਾ।



error: Content is protected !!