BREAKING NEWS
Search

ਕਰੋਨਾ ਨੇ ਡਾਕਟਰਾਂ ਨੂੰ ਪਾਤਾ ਇਹ ਨਵਾਂ ਸਿਆਪਾ,ਹੁਣ ਖੂਨ ਨੂੰ ਜਮਾ ਕੇ ਲੈਣ ਲਗਾ ਜਾਨਾ – ਦੇਖੋ ਪੂਰੀ ਖਬਰ

ਆਈ ਤਾਜਾ ਵੱਡੀ ਖਬਰ

ਅਮਰੀਕਾ ‘ਚ ਕੋਰੋਨਾ ਵਾਇਰਸ ਪੂਰਾ ਕਹਿਰ ਮਚਾ ਰਿਹਾ ਹੈ। ਕੋਰੋਨਾ ਵਾਇਰਸ ਹੁਣ ਰਹੱਸਮਈ ਤਰੀਕੇ ਨਾਲ ਮਰੀਜ਼ ਦੇ ਸਰੀਰ ਦੇ ਅੰਦਰ ਖੂਨ ਨੂੰ ਜਮਾ ਰਿਹਾ ਹੈ। ਇਹ ਹੈਰਾਨ ਕਰਨ ਵਾਲੀ ਘਟਨਾ ਅਮਰੀਕਾ ‘ਚ ਸਿਰਫ਼ ਇਕ ਜਾਂ ਦੋ ਥਾਵਾਂ ‘ਤੇ ਨਹੀਂ ਵਾਪਰੀ ਹੈ, ਸਗੋਂ ਅਜਿਹੀਆਂ ਕਈ ਰਿਪੋਰਟਾਂ ਆ ਰਹੀਆਂ ਹਨ।

ਅਮਰੀਕਾ ਦੇ ਅਟਲਾਂਟਾ ਸੂਬੇ ਦੇ ਐਮੋਰੀ ਯੂਨੀਵਰਸਿਟੀ ਹੈਲਥ ਸਿਸਟਮ ਅਧੀਨ ਆਉਣ ਵਾਲੇ 10 ਹਸਪਤਾਲਾਂ ‘ਚ ਸਰੀਰ ਅੰਦਰ ਖੂਨ ਜੰਮ ਜਾਣ ਕਾਰਨ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਡਾਕਟਰਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਮਰੀਜ਼ਾਂ ਦੇ ਸਰੀਰ ‘ਚ ਅਜਿਹਾ ਕਿਉਂ ਹੋ ਰਿਹਾ ਹੈ।

‘ਵਾਸ਼ਿੰਗਟਨ ਪੋਸਟ’ ਅਖ਼ਬਾਰ ਨੇ ਲਿਖਿਆ ਹੈ ਕਿ ਅਟਲਾਂਟਾ ਦੇ ਇਨ੍ਹਾਂ 10 ਹਸਪਤਾਲਾਂ ਦੇ ਆਈਸੀਯੂ ਦੇ ਮੁਖੀ ਡਾ. ਕ੍ਰੈਗ ਕੂਪਰਸਮਿੱਥ ਨੇ ਕਿਹਾ ਕਿ ਇਹ ਇੱਕ ਵੱਡੀ ਸਮੱਸਿਆ ਹੈ। ਜਦੋਂ ਅਸੀਂ ਦੂਜੇ ਹਸਪਤਾਲਾਂ ‘ਚ ਪਤਾ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਅਜਿਹੀ ਸਥਿਤੀ ਉੱਥੇ ਵੀ ਹੈ। ਇਹ ਲਗਾਤਾਰ ਵੱਧ ਰਿਹਾ ਹੈ।

ਡਾ. ਕੂਪਰਸਮਿੱਥ ਨੇ ਕਿਹਾ ਕਿ ਕਿਸੇ ਹਸਪਤਾਲ ‘ਚ 20% ਮਰੀਜ਼ਾਂ ਦੀ ਮੌਤ ਖੂਨ ਜੰਮ ਜਾਣ ਕਾਰਨ ਹੋਈ ਹੈ, ਕਿਸੇ 30% ਅਤੇ ਕਿਸੇ 40%। ਇਹ ਸੰਕਟ ਤੇਜ਼ੀ ਨਾਲ ਵੱਧ ਰਿਹਾ ਹੈ। ਸਾਡੇ ਕੋਲ ਇਸ ਨੂੰ ਰੋਕਣ ਦਾ ਕੋਈ ਰਸਤਾ ਨਹੀਂ ਹੈ। ਇਸ ਨੂੰ ਰੋਕਣ ਦਾ ਤਰੀਕਾ ਉਦੋਂ ਮਿਲੇਗਾ, ਜਦੋਂ ਕਾਰਨ ਸਮਝ ‘ਚ ਆਵੇ।

ਇੱਕ ਮਹੀਨੇ ਪੁਰਾਣੀ ਗੱਲ ਹੈ, ਜਦੋਂ ਅਮਰੀਕੀ ਡਾਕਟਰਾਂ ਨੂੰ ਇਹ ਪਤਾ ਸੀ ਕਿ ਉਹ ਕਿਹੋ ਜਿਹੀ ਬੀਮਾਰੀ ਨਾਲ ਲੜ ਰਹੇ ਹਨ। ਉਦੋਂ ਉਹ ਆਤਮਵਿਸ਼ਵਾਸ ਨਾਲ ਭਰੇ ਹੋਏ ਸਨ। ਉਸ ਸਮੇਂ ਕੋਰੋਨਾ ਵਾਇਰਸ ਸਰੀਰ ‘ਚ ਫੇਫੜਿਆਂ, ਗੁਰਦੇ, ਜਿਗਰ, ਦਿਲ, ਦਿਮਾਗ ਅਤੇ ਆਂਦਰਾਂ ‘ਤੇ ਜ਼ਿਆਦਾ ਮਾੜਾ ਪ੍ਰਭਾਵ ਵਿਖਾ ਰਿਹਾ ਸੀ। ਪਰ ਹੁਣ ਇਹ ਖੂਨ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਮੈਡੀਕਲ ਸਾਇੰਸ ‘ਚ ਖੂਨ ਦੇ ਸਰੀਰ ‘ਚ ਜੰਮਣ ਦੀ ਬਿਮਾਰੀ ਦਾ ਕੋਈ ਇਲਾਜ਼ ਨਹੀਂ ਹੈ। ਇਸ ਤੋਂ ਬਚਣ ਲਈ ਖੂਨ ਨੂੰ ਪਤਲਾ ਕਰਨ ਵਾਲੇ ਥਿੰਨਰ ਦਿੱਤੇ ਜਾਂਦੇ ਹਨ, ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਸਰੀਰ ‘ਚ ਥਿੰਨਰ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ।

ਆਮ ਤੌਰ ‘ਤੇ ਡਾਕਟਰਾਂ ਨੇ ਨੋਟਿਸ ਕੀਤਾ ਹੈ ਕਿ ਪਹਿਲਾਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੁੰਦੀ ਹੈ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦੇ ਹਨ ਜਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ। ਪਰ ਖੂਨ ‘ਚ ਆ ਰਹੇ ਇਸ ਬਦਲਾਅ ਨੂੰ ਸਮਝਣ ਵਿੱਚ ਡਾਕਟਰ ਅਸਮਰੱਥ ਹਨ।

ਖੂਨ ਦੇ ਜੰਮਣ ਦਾ ਮਤਲਬ ਹੈ ਕਿ ਸਰੀਰ ਦੇ ਅੰਦਰ ਵਗਦਾ ਖੂਨ ਜੈੱਲ ਦੀ ਤਰ੍ਹਾਂ ਗੂੜ੍ਹਾ ਹੋ ਜਾਂਦਾ ਹੈ। ਇਸ ਤੋਂ ਬਾਅਦ ਇਹ ਹੋਰ ਸਖ਼ਤ ਹੋ ਜਾਂਦਾ ਹੈ। ਆਮ ਤੌਰ ‘ਤੇ ਖੂਨ ਦੇ ਜੰਮਣ ਦੀ ਸਮੱਸਿਆਵਾਂ ਈਬੋਲਾ, ਡੇਂਗੂ ਜਾਂ ਹੋਰ ਕਿਸਮਾਂ ਦੇ ਹੇਮੋਰੇਜ਼ਿਕ ਬੁਖਾਰਾਂ ‘ਚ ਵੇਖੀਆਂ ਜਾਂਦੀਆਂ ਹਨ। ਅਜਿਹੇ ਲੱਛਣ ਪਹਿਲੀ ਵਾਰ ਕੋਰੋਨਾ ‘ਚ ਵੇਖੇ ਗਏ ਹਨ।

ਜਦੋਂ ਕੋਰੋਨਾ ਮਰੀਜ਼ਾਂ ਦੇ ਸਰੀਰ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਇਹ ਪਾਇਆ ਗਿਆ ਕਿ ਮਰੀਜ਼ਾਂ ਦੇ ਫੇਫੜਿਆਂ ‘ਚ ਖੂਨ ਦੇ ਛੋਟੇ-ਛੋਟੇ ਥੱਕੇ ਜਮੇ ਸਨ। ਦਿਲ ਦੀਆਂ ਟਿਊਬਾਂ, ਦਿਮਾਗ ਦੀਆਂ ਨਾੜੀਆਂ ਵਿੱਚ ਖੂਨ ਦੇ ਛੋਟੇ-ਛੋਟੇ ਥੱਕੇ ਸਨ। ਇਸ ਕਾਰਨ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਦਿਲ ਦਾ ਦੌਰਾ ਪੈਣ ਕਾਰਨ ਮਰੀਜ਼ ਦੀ ਮੌਤ ਹੋ ਗਈ।

ਸਨਿੱਚਰਵਾਰ 18 ਅਪ੍ਰੈਲ ਨੂੰ 41 ਸਾਲਾ ਅਦਾਕਾਰ ਨਿੱਕ ਕਾਰਡੇਰੋ ਦੀ ਸੱਜੀ ਲੱਤ ਵੱਢ ਦਿੱਤੀ ਗਈ ਤਾਕਿ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ। ਉਹ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ ਉਨ੍ਹਾਂ ਦੀ ਸੱਜੀ ਲੱਤ ‘ਚ ਵੀ ਖੂਨ ਜੰਮਣ ਲੱਗਿਆ ਸੀ, ਜੋ ਹੌਲੀ-ਹੌਲੀ ਵੱਧ ਰਿਹਾ ਸੀ।

ਕੋਲੰਬੀਆ ਯੂਨੀਵਰਸਿਟੀ ਇਰਵਿੰਗ ਮੈਡੀਕਲ ਸੈਂਟਰ ਦੇ ਫੈਲੋ ਬੇਹਨੂਦ ਬਿਕਦੇਲੀ ਨੇ ਕਿਹਾ ਕਿ ਚੀਨ ਤੋਂ ਆਏ ਸ਼ੁਰੂਆਤੀ ਅੰਕੜਿਆਂ ਵਿੱਚੋਂ 183 ਮਰੀਜ਼ਾਂ ਦੀ ਜਾਂਚ ਰਿਪੋਰਟ ਸਾਹਮਣੇ ਆਈ ਸੀ। ਉਸ ‘ਚੋਂ 70% ਮਰੀਜ਼ਾਂ ਦੇ ਸਰੀਰ ‘ਚ ਖੂਨ ਜਮਣ ਦੇ ਸਬੂਤ ਮਿਲੇ ਸਨ।



error: Content is protected !!