BREAKING NEWS
Search

ਕਰੋਨਾ ਨੂੰ ਲੈ ਕੇ ਇਥੋਂ ਆਈ ਵੱਡੀ ਮਾੜੀ ਖਬਰ, ਇਹਨਾਂ ਸ਼ਹਿਰਾਂ ਚ ਲਗਿਆ ਲੌਕਡਾਊਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਭਰ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਮਹਾਂਮਾਰੀ ਆਪਣੀ ਰਫ਼ਤਾਰ ਫੜਦੀ ਹੋਈ ਨਜ਼ਰ ਆ ਰਹੀ ਹੈ । ਹਰ ਰੋਜ਼ ਹੀ ਕਰੋਨਾ ਮਹਾਂਮਾਰੀ ਦੇ ਮਾਮਲੇ ਵਧ ਰਹੇ ਹਨ । ਜਿਸ ਤਰ੍ਹਾਂ ਮੁਡ਼ ਤੋਂ ਕਰੋਨਾ ਮਹਾਂਮਾਰੀ ਆਪਣੀ ਰਫ਼ਤਾਰ ਫੜਦੀ ਨਜ਼ਰ ਆ ਰਹੀ ਹੈ ਉਸ ਦੇ ਚਲਦੇ ਹੁਣ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ । ਇਸੇ ਵਿਚਕਾਰ ਹੁਣ ਕਈ ਸ਼ਹਿਰਾਂ ਵਿੱਚ ਲਾਕਡਾਊਨ ਲੱਗ ਚੁੱਕਿਆ ਹੈ । ਦੱਸ ਦੇਈਏ ਕਿ ਜਿਸ ਦੇਸ਼ ਤੋਂ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ ਉਸ ਦੇਸ਼ ਵਿੱਚ ਹੁਣ ਮੁੜ ਤੋਂ ਕੋਰੋਨਾ ਦਾ ਪ੍ਰਕੋਪ ਵਧਣ ਦੇ ਚਲਦੇ ਹੁਣ ਚੀਨ ਵਿਚ ਲਾਕਡਾਊਨ ਲੱਗਣਾ ਸ਼ੁਰੂ ਹੋ ਚੁੱਕਿਆ ਹੈ । ਦੱਸ ਦੇਈਏ ਕਿ ਹੁਣ ਤਕ ਚੀਨ ਦੇ ਵੱਲੋਂ ਪੂਰੇ 46 ਸ਼ਹਿਰਾਂ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਹੈ ।

ਨਾਲ ਹੀ ਲੌਕਡਾਊਨ ਵਿੱਚ ਆਬਾਦੀ ਵੀ 21 ਕਰੋੜ ਤੋਂ ਵੱਧ ਕੇ 34 ਕਰੋੜ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਨੂੰ ਆਇਆਂ ਢਾਈ ਸਾਲ ਦੇ ਕਰੀਬ ਹੋ ਚੁੱਕੇ ਹਨ। ਅੱਜ ਪੂਰੀ ਦੁਨੀਆ ਵਿੱਚ ਲੋਕ ਮੁੜ ਖੁੱਲ੍ਹ ਕੇ ਜੀਅ ਰਹੇ ਹਨ। ਫਿਲਹਾਲ ਚੀਨ ਨੂੰ ਛੱਡ ਕੇ ਕਿਸੇ ਵੀ ਦੇਸ਼ ਵਿੱਚ ਲੌਕਡਾਊਨ ਨਹੀਂ ਹੈ। ਜਿਸ ਦੇ ਚਾਹੁੰਦੇ ਹੁਣ ਚੀਨ ਵਿਚ ਵੀ ਲਾਪਤਾ ਹਨ ਹੁਣ ਕਈ ਸ਼ਹਿਰਾਂ ਵਿੱਚ ਵਧਾ ਦਿੱਤਾ ਗਿਆ ਹੈ ।

ਦੱਸਣਾ ਬਣਦਾ ਹੈ ਕਿ ਜਦੋਂ ਦੀ ਇਸ ਦੁਨੀਆਂ ਵਿੱਚ ਕਰੋਨਾ ਮਹਾਂਮਾਰੀ ਆਈ ਹੈ ਉਸ ਤੋਂ ਬਾਅਦ ਹੁਣ ਹਾਲਾਤ ਬੇਸ਼ੱਕ ਅੱਗੇ ਨਾਲੋਂ ਬਿਹਤਰ ਹਨ , ਪਰ ਫਿਰ ਵੀ ਕੋਰੋਨਾ ਮਹਾਂਮਾਰੀ ਜਿਸ ਤਰ੍ਹਾਂ ਮੁੜ ਤੋਂ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦੇ ਵਿੱਚ ਲੱਗੀ ਹੋਈ ਹੈ , ਉਸਦੇ ਚੱਲਦੇ ਹੁਣ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੀ ਚਿੰਤਾ ਲਗਾਤਾਰ ਵਧ ਰਹੀ ਹੈ । ਇਸੇ ਵਿਚਕਾਰ ਹੁਣ ਖਬਰ ਚੀਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਲਾਕਡਾਊਨ ਵਾਲੇ ਸ਼ਹਿਰਾਂ ਦੀ ਗਿਣਤੀ ਵਧ ਚੁੱਕੀ ਹੈ ਜ਼ਿਕਰਯੋਗ ਹੈ ਕਿ ਲਗਭਗ 2.5 ਕਰੋੜ ਦੀ ਆਬਾਦੀ ਵਾਲਾ ਸ਼ੰਘਾਈ ਸ਼ਹਿਰ ਪਹਿਲਾਂ ਤੋਂ ਹੀ ਲੌਕਡਾਊਨ ਵਿੱਚ ਹੈ ਤੇ 2.15 ਕਰੋੜ ਦੀ ਆਬਾਦੀ ਵਾਲੀ ਰਾਜਧਾਨੀ ਬੀਜੰਗ ਵਿੱਚ ਵੀ ਲੌਕਡਾਊਨ ਦਾ ਖਤਰਾ ਵਧ ਰਿਹਾ ਹੈ। ਸ਼ੰਘਾਈ ਵਿੱਚ ਹੁਣ ਵੀ ਲਗਭਗ 5 ਹਜ਼ਾਰ ਤੋਂ ਵੱਧ ਲੋਕ ਰੋਜ਼ ਪਾਜ਼ੀਟਿਵ ਆ ਰਹੇ ਹਨ।

ਚੀਨ ਵਿੱਚ ਜ਼ੀਰੋ ਕੋਵਿਡ ਪਾਲਿਸੀ ਫੇਲ੍ਹ ਹੋਣ ਦੇ ਬਾਵਜੂਦ ਰਾਸ਼ਟਰਪਤੀ ਜਿਨਪਿੰਗ ਆਪਣੀ ਕੋਵਿਡ ਪਾਲਿਸੀ ‘ਤੇ ਅੜੇ ਹੋਏ ਹਨ। ਜ਼ਿਕਰਯੋਗ ਹੈ ਕਿ ਚੀਨ ਦੇ ਕੁਝ ਸ਼ਹਿਰਾਂ ਵਿਚ ਰੈਸਟੋਰੈਂਟ ਜਿਮ ਅਤੇ ਹੋਰ ਕਈ ਪਬਲਿਕ ਸਥਾਨਾਂ ਤੇ ਜਾਣ ਦੀ ਪਾਬੰਦੀ ਲਗਾ ਦਿੱਤੀ ਗਈ ਹੈ ।



error: Content is protected !!