ਹੁਣੇ ਆਈ ਤਾਜਾ ਵੱਡੀ ਖਬਰ
ਕੋਵਿਡ-19 ਨਾਲ ਜੰਗ ਵਿਚ ਸੁਰਖੀਆਂ ਬਟੋਰ ਰਿਹੇ ਦੱਖਣੀ ਕੋਰੀਆ ਤੋਂ ਇਕ ਬੁਰੀ ਖਬਰ ਹੈ। ਇੱਥੇ ਕੋਰੋਨਾਵਾਇਰਸ ਨਾਲ ਇਨਫੈਕਟਿਡ 51 ਲੋਕ ਠੀਕ ਹੋਣ ਦੇ ਬਾਅਦ ਦੁਬਾਰਾ ਇਸ ਮਹਾਮਾਰੀ ਨਾਲ ਪੀੜਤ ਹੋ ਗਏ ਹਨ। ਇਸ ਵਿਚ ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਵਾਇਰਸ ਠੀਕ ਹੋਣ ਦੇ ਬਾਅਦ ਵੀ ਇਨਸਾਨਾਂ ਦੇ ਸਰੀਰ ਵਿਚ ਲੁਕਿਆ ਰਹਿ ਸਕਦਾ ਹੈ ਅਤੇ ਕਦੇ ਵੀ ਉਭਰ ਸਕਦਾ ਹੈ।
ਯੋਨਹਪ ਨਿਊਜ਼ ਏਜੰਸੀ ਦੇ ਮੁਤਾਬਕ ਦੱਖਣੀ ਕੋਰੀਆ ਦੇ ਬੀਮਾਰੀ ਰੋਕਥਾਮ ਕੇਂਦਰ ਨੇ ਕਿਹਾ ਕਿ ਦਾਇਗੋ ਅਤੇ ਉੱਤਰੀ ਗਿਯੇਓਂਗਸਾਂਗ ਸੂਬੇ ਨਾਲ ਲੱਗਦੇ ਇਲਾਕਿਆਂ ਦੇ 51 ਲੋਕ ਇਸ ਮਹਾਮਾਰੀ ਨਾਲ ਇਨਫੈਕਟਿਡ ਪਾਏ ਗਏ ਹਨ। ਇਹ ਉਹੀ ਇਲਾਕਾ ਹੈ ਜੋ ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਦਾ ਗੜ੍ਹ ਮੰਨਿਆ ਜਾਂਦਾ ਹੈ। ਕੇਂਦਰ ਦੇ ਨਿਦੇਸ਼ਕ ਜਿਅੋਂਗ ਉਨ ਕਿਯੋਂਗ ਨੇ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਕੋਰੋਨਾਵਾਇਰਸ ਫਿਰ ਤੋਂ ਸਰੀਰ ਵਿਚ ਕਿਰਿਆਸ਼ੀਲ ਹੋ ਗਿਆ ਹੋਵੇਗਾ। ਕਿਯੋਂਗ ਨੇ ਕਿਹਾ ਕਿ ਉਂਝ ਇਹਨਾਂ ਲੋਕਾਂ ਦੇ ਦੁਬਾਰਾ ਇਨਫੈਕਟਿਡ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਕੁਆਰੰਟੀਨ ਤੋਂ ਜਾਣ ਦੇ ਕੁਝ ਸਮੇਂ ਬਾਅਦ ਹੀ ਇਹਨਾਂ ਨੂੰ ਕੋਰੋਨਾ ਨਾਲ ਇਨਫੈਕਟਿਡ ਪਾਇਆ ਗਿਆ ਹੈ।
ਦੱਖਣੀ ਕੋਰੀਆ ਦੇ ਸਿਹਤ ਅਧਿਕਾਰੀਆਂ ਨੂੰ ਦਾਇਗੋ ਭੇਜਿਆ ਗਿਆ ਹੈ ਤਾਂ ਜੋ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਇਸ ਵਿਚ ਛੂਤ ਦੀਆਂ ਬੀਮਾਰੀਆਂ ਦੇ ਮਾਹਰ ਕਿਮ ਤੇਈ ਕਿਊਂਗ ਨੇ ਕਿਹਾ ਕਿ ਜਿਹੜੇ ਲੋਕਾਂ ਵਿਚ ਕੋਰੋਨਵਾਇਰਸ ਪਾਇਆ ਗਿਆ ਹੈ ਉਹਨਾਂ ਦੇ ਅੰਦਰ ਇਹ ਵਾਇਰਸ ਲੁਕਿਆ ਰਿਹਾ ਹੋਵੇਗਾ। ਹੁਣ ਇਹ ਫਿਰ ਕਿਰਿਆਸ਼ੀਲ ਹੋ ਗਿਆ ਹੈ। ਆਮਤੌਰ ‘ਤੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦੇ 24 ਘੰਟੇ ਦੇ ਅੰਦਰ 2 ਟੈਸਟ ਨੈਗੇਟਿਵ ਪਾਏ ਜਾਣ ਦੇ ਬਾਅਦ ਉਹਨਾਂ ਨੂੰ ਕੋਰੋਨਾ ਮੁਕਤ ਮੰਨ ਲਿਆ
ਜਾਂਦਾ ਹੈ। ਉੱਧਰ ਦੱਖਣੀ ਕੋਰੀਆ ਵਿਚ ਕੋਰੋਨਾ ਦਾ ਅਸਰ ਹੌਲੀ-ਹੌਲੀ ਘੱਟ ਹੁੰਦਾ ਜਾ ਰਿਹਾ ਹੈ। ਇੱਥੇ ਸੋਮਵਾਰ ਨੂੰ ਸਿਰਫ 50 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਇੱਥੇ ਕੁੱਲ ਇਨਫੈਕਟਿਡ ਲੋਕਾਂ ਦੀ ਗਿਣਤੀ 10,331 ਪਹੁੰਚ ਗਈ ਹੈ ਜਦਕਿ ਹੁਣ ਤੱਕ 192 ਲੋਕ ਇਸ ਮਹਾਮਾਰੀ ਕਾਰਨ ਮਰ ਚੁੱਕੇ ਹਨ।
ਤਾਜਾ ਜਾਣਕਾਰੀ