ਇਲਾਜ ਲਈ ਅਮਰੀਕਾ ਚ ਕੀਤਾ ਜਾ ਰਿਹਾ ਇਹ ਅਨੋਖਾ ਪ੍ਰਯੋਗ
ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਵਿਡ-19 ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮ ਹਾ ਸੰ ਕ ਟ ਦੇ ਵਿਚ ਭਾਰਤੀ ਮੂਲ ਦਾ ਇਕ ਡਾਕਟਰ ਇਹ ਅਧਿਐਨ ਕਰਨ ਵਿਚ ਜੁਟਿਆ ਹੋਇਆ ਹੈ ਕੀ ਪ੍ਰਾਰਥਨਾ (Prayer) ਨਾਲ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਹੋ ਸਕਦਾ ਹੈ। ਉਹ ਇਹ ਜਾਨਣ ਵਿਚ ਲੱਗਾ ਹੋਇਆ ਹੈ ਕੀ ਪ੍ਰਾਰਥਨਾ ਸੁਣ ਕੇ ਭਗਵਾਨ ਕੋਰੋਨਾ ਦੇ ਮਰੀਜ਼ਾਂ ਨੂੰ ਠੀਕ ਕਰ ਸਕਦੇ ਹਨ। ਭਾਰਤੀ ਮੂਲ ਦੇ ਡਾਕਟਰ ਧੰਨਜੈ ਲਾਕਿਰੇਡੀ ਨੇ 4 ਮਹੀਨੇ ਦੀ ‘ਪ੍ਰੇਯਰ ਸਟੱਡੀ’ ਸ਼ੁੱਕਰਵਾਰ ਤੋਂ ਸ਼ੁਰੂ ਕੀਤੀ ਹੈ।ਇਸ ਵਿਚ ਆਈ.ਸੀ.ਯੂ. ਵਿਚ ਰਹਿਣ ਰਹੇ 1000 ਮਰੀਜ਼ਾਂ ‘ਤੇ ਪ੍ਰਯੋਗ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ 67,444 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 11 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹਨ।
ਇੰਝ ਦੇਖਿਆ ਜਾਵੇਗਾ ਪ੍ਰਭਾਵ
ਹਸਪਤਾਲ ਵਿਚ ਦਾਖਲ ਇਹਨਾਂ ਵਿਚੋਂ ਅੱਧੇ ਮਰੀਜ਼ਾਂ ਲਈ ਈਸਾਈ, ਹਿੰਦੂ, ਇਸਲਾਮ, ਯਹੂਦੀ ਅਤੇ ਬੌਧ ਧਰਮ ਦੇ ਮੁਤਾਬਕ ਪ੍ਰਾਰਥਨਾ ਕੀਤੀ ਜਾਵੇਗੀ। ਡਾਕਟਰ ਧੰਨਜੈ ਨੇ ਇਸ ਅਧਿਐਨ ‘ਤੇ ਨਜ਼ਰ ਰੱਖਣ ਲਈ ਮੈਡੀਕਲ ਜਗਤ ਦੇ ਮਾਹਰਾਂ ਦਾ ਪੈਨਲ ਵੀ ਬਣਾਇਆ ਹੈ। ਆਪਣੇ ਇਸ ਅਨੋਖੇ ਪ੍ਰਯੋਗ ‘ਤੇ ਧੰਨਜੈ ਕਹਿੰਦੇ ਹਨ,”ਅਸੀਂ ਹਾਲੇ ਵੀ ਵਿਗਿਆਨ ਵਿਚ ਵਿਸ਼ਵਾਸ ਰੱਖਦੇ ਹਾਂ ਅਤੇ ਅਸੀਂ ਹਾਲੇ ਵੀ ਭਰੋਸੇ ਵਿਚ ਵਿਸ਼ਵਾਸ ਰੱਖਦੇ ਹਾਂ। ਅਲੌਕਿਕ ਸ਼ਕਤੀ ਜਿਸ ‘ਤੇ ਸਾਡੇ ਵਿਚੋਂ ਕਈ ਲੋਕ ਵਿਸ਼ਵਾਸ ਰੱਖਦੇ ਹਨ ਤਾਂ ਕੀ ਦੈਵੀ ਸ਼ਕਤੀ ਨਤੀਜੇ ਨੂੰ ਬਦਲ ਸਕਦੀ ਹੈ? ਇਹੀ ਸਾਡਾ ਸਵਾਲ ਹੈ।”
ਮਰੀਜ਼ਾਂ ਦੀ ਹਾਲਤ ‘ਤੇ ਰੱਖੀ ਜਾਵੇਗੀ ਨਜ਼ਰ
ਅਧਿਐਨ ਵਿਚ ਡਾਕਟਰ ਦਾ ਪੈਨਲ ਇਸ ਤੱਥ ‘ਤੇ ਨਜ਼ਰ ਰੱਖੇਗਾ ਕਿ ਮਰੀਜ਼ ਕਿੰਨੇ ਦਿਨਾਂ ਤੱਕ ਵੈਂਟੀਲੇਟਰ ‘ਤੇ ਰਹੇ, ਕਿੰਨੇ ਮਰੀਜ਼ਾਂ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ, ਕਿੰਨੀ ਜਲਦੀ ਉਹ ਆਈ.ਸੀ.ਯੂ. ਵਿਚੋਂ ਬਾਹਰ ਆਏ ਅਤੇ ਕਿੰਨੇ ਮਰੀਜ਼ਾਂ ਦੀ ਮੌਤ ਹੋ ਗਈ। ਧੰਨਜੈ ਹਿੰਦੂ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੈਥੋਲਿਕ ਸਕੂਲ ਵਿਚ ਪੜ੍ਹਾਈ ਕੀਤੀ ਹੈ
ਅਤੇ ਉਹਨਾਂ ਦਾ ਜੀਵਨ ਬੌਧ ਮਠਾਂ, ਮਸਜਿਦਾਂ ਅਤੇ ਯਹੂਦੀਆਂ ਦੇ ਪ੍ਰਾਰਥਨਾ ਸਥਲਾਂ ਵਿਚ ਬੀਤਿਆ ਹੈ। ਇਸ ਲਈ ਉਹ ਸਾਰੇ ਧਰਮਾਂ ਵਿਚ ਵਿਸ਼ਵਾਸ ਰੱਖਦੇ ਹਨ। ਇਸ ਪ੍ਰਯੋਗ ਦੇ ਪ੍ਰਸਤਾਵ ‘ਤੇ ਉਹਨਾਂ ਦੇ ਸਾਥੀਆਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ।
ਤਾਜਾ ਜਾਣਕਾਰੀ