BREAKING NEWS
Search

ਕਰੋਨਾ ਦਾ ਇਹ ਨਵਾਂ ਰੰਗ ਆਇਆ ਸਾਹਮਣੇ ਦੁਨੀਆਂ ਦੇ ਡਾਕਟਰ ਗਏ ਚੋਂਕ – ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਬੀਜਿੰਗ – ਚੀਨ ਦੇ ਵੁਹਾਨ ਸ਼ਹਿਰ ਨੂੰ ਕੋਰੋਨਾ ਵਾਇਰਸ ਦਾ ਜਨਕ ਮੰਨਿਆ ਜਾ ਰਿਹਾ ਹੈ। ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੀ ਹੈ ਅਤੇ ਇੱਕ ਲੱਖ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਚੀਨ ਦੇ ਜਿਸ ਵੁਹਾਨ ਸ਼ਹਿਰ ਤੋਂ ਇਸ ਮਹਾਮਾਰੀ ਦੀ ਸ਼ੁਰੁਆਤ ਹੋਈ ਸੀ, ਹੁਣ ਉੱਥੇ ਇਸ ਦਾ ਇਲਾਜ ਕਰਣ ਵਾਲੇ ਦੋ ਡਾਕਟਰਾਂ ਦਾ ਰੰਗ ਕਾਲਾ ਪੈਣ ਲੱਗਾ ਹੈ, ਜਿਸ ਦੇ ਨਾਲ ਲੋਕਾਂ ਦੇ ਮਨ ‘ਚ ਡਰ ਪੈਦਾ ਹੋ ਗਿਆ ਹੈ।

ਦੱਸ ਦਈਏ ਕਿ ਇਹ ਦੋਵੇਂ ਡਾਕਟਰ ਚੀਨ ‘ਚ ਕੋਰੋਨਾ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰਦੇ-ਕਰਦੇ ਖੁਦ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਗਏ। ਮੌਤ ਦੇ ਮੁੰਹ ‘ਚ ਪਹੁੰਚ ਚੁੱਕੇ ਇਨ੍ਹਾਂ ਦੋਵਾਂ ਡਾਕਟਰਾਂ ਨੂੰ ਇਲਾਜ ਤੋਂ ਬਾਅਦ ਬਚਾ ਤਾਂ ਲਿਆ ਪਰ ਲਿਵਰ ‘ਤੇ ਵਾਇਰਸ ਦਾ ਖਤਰਨਾਕ ਪ੍ਰਭਾਵ ਪੈਣ ਤੋਂ ਬਾਅਦ ਇਨ੍ਹਾਂ ਦੇ ਚਿਹਰੇ ਦਾ ਰੰਗ ਕਾਲਾ ਪੈ ਗਿਆ।

ਦਿ ਡੇਲੀ ਮੇਲ ਦੀ ਰਿਪੋਰਟ ਮੁਤਾਬਕ, 42 ਸਾਲਾ ਦੋਵੇਂ ਡਾਕਟਰ ਯੀ ਫੈਨ ਅਤੇ ਡਾ. ਹੂ ਵੇਫੇਂਗ ਜਨਵਰੀ ਮਹੀਨੇ ‘ਚ ਵੁਹਾਨ ਸੈਂਟਰਲ ਹਸਪਤਾਲ ‘ਚ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਖੁਦ ਵੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਸਨ। ਇਹ ਦੋਵੇਂ ਡਾਕਟਰ ਚੀਨ ‘ਚ ਕੋਰੋਨਾ ਵਾਇਰਸ ਦੇ ਵਹਿਸਲ-ਬਲੋਅਰ ਲਈ ਵੇਨਲਿਆਨਗ ਦੇ ਸਾਥੀ ਹਨ, ਜਿਨ੍ਹਾਂ ਨੂੰ ਵਾਇਰਸ ਬਾਰੇ ਖੁਲਾਸਾ ਕਰਣ ਤੋਂ ਬਾਅਦ ਸਜਾ ਦਿੱਤੀ ਗਈ ਸੀ ਅਤੇ 7 ਫਰਵਰੀ ਨੂੰ ਇਸ ਬੀਮਾਰੀ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।

ਡਾ. ਯੀ ਫੈਨ ਵੁਹਾਨ ‘ਚ ਦਿਲ ਦੇ ਰੋਗ ਮਾਹਰ ਦੇ ਤੌਰ ‘ਤੇ ਕੰਮ ਕਰਦੇ ਸਨ ਅਤੇ 39 ਦਿਨਾਂ ਤੱਕ ਵੈਂਟਿਲੇਟਰ ‘ਤੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਕੋਰੋਨਾ ਵਾਇਰਸ ‘ਤੇ ਜਿੱਤ ਹਾਸਲ ਕਰ ਲਈ। ਜਿਸ ਮਸ਼ੀਨ ਦੇ ਜਰੀਏ ਉਨ੍ਹਾਂ ਨੂੰ ਬਚਾਇਆ ਗਿਆ ਉਸ ਨੂੰ ਈ.ਸੀ.ਐਮ.ਓ. ਕਹਿੰਦੇ ਹਨ ਜੋ ਸਰੀਰ ਦੇ ਬਾਹਰ ਖੂਨ ‘ਚ ਆਕਸੀਜਨ ਨੂੰ ਪੰਪ ਕਰਕੇ ਦਿਲ ਅਤੇ ਫੇਫੜਿਆਂ ਨੂੰ ਕੰਮ ਕਰਣ ‘ਚ ਮਦਦ ਕਰਦਾ ਹੈ।

ਸੋਮਵਾਰ ਨੂੰ ਸਥਾਨਕ ਟੀਵੀ ਚੈਨਲ ਸੀ.ਸੀ.ਟੀ.ਵੀ. ਨਾਲ ਗੱਲ ਕਰਦੇ ਹੋਏ ਡਾ. ਯੀ ਨੇ ਕਿਹਾ ਕਿ ਉਹ ਕਾਫ਼ੀ ਹੱਦ ਤੱਕ ਠੀਕ ਹੋ ਗਏ ਹਨ ਪਰ ਚਲਣ ‘ਚ ਸਮਰੱਥ ਨਹੀਂ ਹਨ। ਡਾ. ਯੀ ਨੇ ਪੱਤਰਕਾਰਾਂ ਨੂੰ ਕਿਹਾ, ਜਦੋਂ ਮੈਂ ਪਹਿਲੀ ਵਾਰ ਹੋਸ਼ ‘ਚ ਆਇਆ, ਖਾਸਕਰ ਜਦੋਂ ਮੈਨੂੰ ਆਪਣੀ ਹਾਲਤ ਬਾਰੇ ਪਤਾ ਲੱਗਾ ਤਾਂ ਮੈਨੂੰ ਡਰ ਲੱਗਾ। ਮੈਨੂੰ ਅਕਸਰ ਭੈੜੇ ਸਪਨੇ ਆਉਂਦੇ ਸਨ। ਉਨ੍ਹਾਂ ਕਿਹਾ ਕਿ ਉਹ ਮਨੋਵਿਗਿਆਨਕ ਦਿੱਕਤਾਂ ਨੂੰ ਦੂਰ ਕਰਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਾਕਟਰ ਅਕਸਰ ਉਨ੍ਹਾਂ ਨੂੰ ਆਰਾਮ ਦਿੰਦੇ ਸਨ ਅਤੇ ਉਨ੍ਹਾਂ ਲਈ ਕਾਉਂਸਲਿੰਗ ਦੀ ਵਿਵਸਥਾ ਕਰਦੇ ਸਨ।



error: Content is protected !!