BREAKING NEWS
Search

ਕਰੋਨਾ ਤੋਂ ਵੀ ਖਤਰਨਾਕ ਵਾਇਰਸ ਨੇ ਇਥੇ ਮਚਾਈ ਤਬਾਹੀ, ਹੋਈ 9 ਲੋਕਾਂ ਦੀ ਮੌਤ

ਆਈ ਤਾਜਾ ਵੱਡੀ ਖਬਰ 

ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਕੋਈ ਵੀ ਦੇਸ਼ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ ਅਤੇ ਬਹੁਤ ਸਾਰੇ ਦੇਸ਼ਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ। ਇਸ ਬੀਮਾਰੀ ਤੋਂ ਪ੍ਰਭਾਵਤ ਹੋਣ ਤੋਂ ਬਾਅਦ ਜਿੱਥੇ ਸਾਰੇ ਦੇਸ਼ਾਂ ਵੱਲੋਂ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੁਦਰਤੀ ਆਫਤਾਂ ਦੀ ਚਪੇਟ ਵਿੱਚ ਆਉਣ ਕਾਰਨ ਜਿੱਥੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਅਜਿਹੀਆਂ ਕੁਦਰਤੀ ਆਫ਼ਤਾਂ ਕਾਰਨ ਬਹੁਤ ਸਾਰੇ ਘਰ ਆਪਣੇ ਕੰਮ ਤੋਂ ਬੇਰੁਜ਼ਗਾਰ ਵੀ ਹੋ ਜਾਂਦੇ ਹਨ।

ਕਰੋਨਾ ਤੋਂ ਬਾਅਦ ਹੁਣ ਇਸ ਵਾਰ ਇਸ ਨੇ ਭਾਰੀ ਤਬਾਹੀ ਮਚਾਈ ਹੈ ਅਤੇ 9 ਲੋਕਾਂ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਵਾਂਗ ਹੁਣ ਅਫਰੀਕੀ ਦੇਸ਼ ਵਿਚ ਇਕੂਟੇਰੀਅਲ ਗਿਨੀ ਨਾਮ ਦੇ ਵਾਇਰਸ ਨੇ ਹੁਣ ਭਾਰੀ ਤਬਾਹੀ ਮਚਾ ਦਿੱਤੀ ਹੈ। ਜਿਸ ਦੀ ਚਪੇਟ ਵਿੱਚ ਆਉਣ ਕਾਰਨ ਇਨਸਾਨ ਦੀ ਸਥਿਤੀ ਵਿਗੜ ਜਾਂਦੀ ਹੈ। ਵਧੇਰੇ ਹਾਲਤ ਖਰਾਬ ਹੋਣ ਦੇ ਚਲਦਿਆਂ ਹੋਇਆਂ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਇਹ ਗਿਣਤੀ 9 ਤੱਕ ਪਹੁੰਚ ਗਈ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਡਬਲਿਊ ਐਚ ਓ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕੇ ਇਸ ਬੀਮਾਰੀ ਦੇ ਲੱਛਣ ਇਬੋਲਾ ਵਾਇਰਸ ਨਾਲ ਮਿਲਦੇ ਹਨ। ਉਸ ਬਿਮਾਰੀ ਵਾਂਗ ਬਾਅਦ ਹੀ ਮਰੀਜ਼ ਨੂੰ ਦਰਦ,ਬੁਖਾਰ ਅਤੇ ਛਾਤੀ ਵਿਚ ਦਰਦ ਹੋਣ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਬੀਮਾਰੀ ਨੂੰ ਰੋਕਣ ਵਾਸਤੇ ਜਿੱਥੇ ਵੱਡੇ ਪੱਧਰ ਤੇ ਜਤਨ ਕੀਤੇ ਜਾ ਰਹੇ ਹਨ ਕਿਉਂਕਿ ਇਸ ਬਿਮਾਰੀ ਦੇ ਫੈਲਣ ਦੀ ਦਰ ਤੇਜ਼ ਹੈ ਅਤੇ ਇਸ ਨਾਲ ਮੌਤ ਦਾ ਅਰਥ ਸੀ ਫੀਸਦੀ ਤੱਕ ਜਾ ਸਕਦੀ ਹੈ।

ਉੱਥੇ ਹੀ ਇਸ ਨੂੰ ਰੋਕਣ ਵਾਸਤੇ ਅਜੇ ਤੱਕ ਕੋਈ ਵੀ ਇਲਾਜ ਸੰਭਵ ਨਹੀਂ ਹੈ। ਪ੍ਰਭਾਵਤ ਖੇਤਰਾਂ ਦੇ ਵਿੱਚ ਜਿੱਥੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਤੈਨਾਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਲੋਕਾਂ ਨੂੰ ਤੇ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਟੈਸਟ ਵੀ ਕੀਤੇ ਜਾ ਰਹੇ ਹਨ।



error: Content is protected !!