ਆਈ ਤਾਜ਼ਾ ਵੱਡੀ ਖਬਰ
ਆਏ ਦਿਨ ਹੀ ਬਹੁਤ ਸਾਰੇ ਅਜਿਹੇ ਪਰਿਵਾਰਕ ਵਿਵਾਦ ਸਾਹਮਣੇ ਆਉਂਦੇ ਹਨ ਜਿਸ ਨੂੰ ਸੁਣ ਕੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਜਿੱਥੇ ਪਤੀ ਪਤਨੀ ਦਾ ਰਿਸ਼ਤਾ ਇੱਕ ਦੂਜੇ ਦਾ ਸਾਥ ਦੇਣ ਅਤੇ ਸਮਝਣ ਵਾਲਾ ਹੁੰਦਾ ਹੈ ਉਥੇ ਹੀ ਕਈ ਵਾਰ ਘਰੇਲੂ ਝਗੜੇ ਦੇ ਚੱਲਦੇ ਇਹ ਰਿਸ਼ਤਾ ਵੀ ਤਾਰ-ਤਾਰ ਹੋ ਜਾਂਦਾ ਹੈ ਅਤੇ ਪਰਿਵਾਰ ਵਿਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਬਹੁਤ ਸਾਰੇ ਅਜਿਹੇ ਪਰਿਵਾਰ ਹੁੰਦੇ ਹਨ ਜਿੱਥੇ ਪਤੀ ਵੱਲੋਂ ਆਪਣੀ ਪਤਨੀ ਤੇ ਤਸੱਦਦ ਕੀਤਾ ਜਾਂਦਾ। ਪਰ ਕਈ ਵਾਰ ਇਸ ਤੋਂ ਉਲਟ ਹੋ ਜਾਂਦਾ ਹੈ ਕਿ ਪਤਨੀ ਦੇ ਤਸ਼ੱਦਦ ਤੋਂ ਡਰਦਿਆਂ ਹੋਇਆਂ ਪਤੀ ਵੱਲੋਂ ਵੀ ਅਜਿਹੇ ਕਦਮ ਉਠਾ ਲਏ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਪਤਨੀ ਦੇ ਡਰ ਤੋਂ ਇੱਥੇ ਪਤੀ ਦੇ 100 ਫੁੱਟ ਉਚੇ ਦਰਖਤ ਤੇ ਰਹਿਣ ਕਾਰਨ ਲੋਕ ਪ੍ਰੇਸ਼ਾਨ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਮਊ ਜਿਲ੍ਹੇ ਵਿੱਚ ਇੱਕ ਪਿੰਡ ਬਸਾਰਥਪੁਰ ਵਿੱਚ ਜਿੱਥੇ ਇਕ ਪਤਨੀ ਵੱਲੋਂ ਆਪਣੇ ਪਤੀ ਨਾਲ ਝਗੜਾ ਕੀਤਾ ਜਾਂਦਾ ਹੈ ਤੇ ਉਸ ਦੀ ਮਾਰਕੁਟਾਈ ਵੀ ਕੀਤੀ ਜਾਂਦੀ ਹੈ। ਪਤਨੀ ਵੱਲੋਂ ਕੀਤੇ ਜਾਂਦੇ ਇਸ ਤਰ੍ਹਾਂ ਦੇ ਵਿਵਹਾਰ ਦੇ ਕਾਰਨ ਪਤੀ ਵੱਲੋਂ ਜਿੱਥੇ ਡਰਦੇ ਹੋਏ ਦਰਖਤ ਤੇ ਰਹਿਣ ਦਾ ਫੈਸਲਾ ਕੀਤਾ ਗਿਆ ਹੈ। ਉਥੇ ਹੀ ਉਹ ਪਿਛਲੇ ਇਕ ਮਹੀਨੇ ਤੋਂ ਪਿੰਡ ਦੇ ਵਿਚਕਾਰ ਬਣੇ ਹੋਏ ਦਰਖਤ ਉਪਰ ਰਹਿ ਰਿਹਾ ਹੈ।
ਜਿੱਥੇ ਇਹ ਦਰਖਤ ਪਿੰਡ ਦੇ ਵਿਚਕਾਰ ਹੈ ਉਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਿੱਜਤਾ ਦੇ ਉਪਰ ਇਸ ਦਾ ਅਸਰ ਹੋ ਰਿਹਾ ਹੈ। ਕਿਉਂਕਿ ਪਿੰਡ ਦੇ ਇਸ ਦਰੱਖਤ ਤੋਂ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਨਜ਼ਰ ਆ ਰਹੀਆਂ ਹਨ। ਜਦੋਂ ਵੀ ਪਿੰਡ ਵਾਲਿਆਂ ਵੱਲੋਂ ਉਸਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਉਪਰ ਰੱਖੇ ਗਏ ਇੱਟਾਂ-ਵੱਟੇ ਉਹਨਾਂ ਲੋਕਾਂ ਨੂੰ ਮਾਰੇ ਜਾਂਦੇ ਹਨ।
ਇਸ ਮਾਮਲੇ ਨੂੰ ਲੈ ਕੇ ਰਾਮ ਪ੍ਰਵੇਸ਼ ਨਾਮ ਦੇ ਇਸ ਵਿਅਕਤੀ ਦੇ ਪਿਤਾ ਵਿਸ਼ੂਨਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਆਪਣੀ ਪਤਨੀ ਤੋਂ ਡਰ ਦੇ ਕਾਰਨ ਦਰਖਤ ਦੇ ਉਪਰ ਰਹਿਣ ਲਈ ਮਜਬੂਰ ਹੈ ਅਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਸੀ। ਪੁਲਿਸ ਵੀ ਉਸਨੂੰ ਹੇਠਾਂ ਉਤਾਰਨ ਵਿੱਚ ਨਾਕਾਮ ਰਹੀ ਹੈ।
Home ਤਾਜਾ ਜਾਣਕਾਰੀ ਕਰਲੋ ਘਿਓ ਨੂੰ ਭਾਂਡਾ: ਪਤਨੀ ਦੇ ਡਰੋਂ ਪਤੀ 100 ਫੁੱਟ ਉਚੇ ਦਰਖਤ ਤੇ ਰਹਿ ਰਿਹਾ, ਇਲਾਕੇ ਦੇ ਲੋਕ ਹਨ ਪ੍ਰੇਸ਼ਾਨ
ਤਾਜਾ ਜਾਣਕਾਰੀ