ਆਈ ਤਾਜਾ ਵੱਡੀ ਖਬਰ

ਪੰਜਾਬ ਭਰ ਵਿੱਚ ਚੋਣਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਕਾਫ਼ੀ ਹੜਕੰਪ ਮਚੀ ਹੋਈ ਸੀ l ਹੁਣ ਇਹ ਚੋਣਾਂ ਮੁੱਕ ਚੁੱਕੀਆਂ ਹਨ ਤੇ ਇਨ੍ਹਾਂ ਚੋਣਾਂ ਦੇ ਨਤੀਜੇ ਦੱਸ ਮਾਰਚ ਐਲਾਨੇ ਜਾਣੇ ਹਨ , ਜਿਸ ਤੇ ਪੂਰੇ ਪੰਜਾਬ ਭਰ ਦੇ ਲੋਕਾਂ ਦੀ ਨਜ਼ਰ ਟਿਕੀ ਹੋਈ ਹੈ । ਇਨ੍ਹਾਂ ਚੋਣਾਂ ਦੇ ਚੱਲਦੇ ਪੁਲੀਸ ਵਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਤੇ ਪੁਲੀਸ ਵੱਲੋਂ ਹਰ ਤਰ੍ਹਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਵੱਖ ਵੱਖ ਥਾਵਾਂ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ l ਜਿਸ ਦੇ ਚਲਦੇ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਤੋਂ ਕਾਫ਼ੀ ਬਚਾ ਹੋ ਰਿਹਾ ਸੀ । ਪਰ ਜਿਵੇਂ ਹੀ ਹੁਣ ਚੋਣਾਂ ਮੁੱਕੀਆਂ ਹਨ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਹੋਏ ਨਜ਼ਰ ਆ ਰਹੇ ਹਨ l

ਚੋਰਾਂ ਵੱਲੋਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਸਾਹਮਣੇ ਆਇਆ , ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੁਰੂਨਗਰ ਦੇ ਪਾਰ ਸਥਿਤ ਸ਼ਟਰਿੰਗ ਸਟੋਰ ਦੇ ਗੁਦਾਮ ਵਿਚ ਖੜ੍ਹੇ ਬਾਰਾਂ ਦੇ ਕਰੀਬ ਟਰੈਕਟਰਾਂ ਦੀਆਂ ਬੈਟਰੀਆਂ ਕੱਢ ਲਈਆਂ ਗਈਆਂ l ਜਿਸਦੇ ਚਲਦੇ ਕਾਫੀ ਹਾਹਕਾਰ ਮਚੀ ਹੋਈ ਨਜ਼ਰ ਆ ਰਹੀ ਹੈ l

ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੋਮਵਾਰ ਵਾਲੇ ਦਿਨ ਜਦੋਂ ਗੁਦਾਮ ਦਾ ਮਾਲਿਕ ਟਰੈਕਟਰ ਗੋਦਾਮ ‘ਚ ਖਡ਼੍ਹੇ ਕਰਕੇ ਗੁਦਾਮ ਨੂੰ ਤਾਲਾ ਲਾ ਕੇ ਉੱਥੋਂ ਚਲਾ ਗਿਆ l ਸਵੇਰੇ ਜਦੋਂ ਉਨ੍ਹਾਂ ਨੇ ਆ ਕੇ ਗੋਦਾਮ ਖੋਲ੍ਹਿਆ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੇ ਟਰੈਕਟਰਾਂ ਵਿੱਚੋਂ ਸਾਮਾਨ ਕੱਢ ਲਿਆ ਗਿਆ ਤੇ ਕਈਆਂ ਦੀਆਂ ਬੈਟਰੀਆਂ ਨਹੀਂ ਹਨ l

ਉਨ੍ਹਾਂ ਦੱਸਿਆ ਕਿ ਅੰਦਰ ਜਿੰਨੇ ਵੀ ਟਰੈਕਟਰ ਪਏ ਹੋਏ ਸਨ , ਸਾਰੇ ਹੀ ਵਧੀਆ ਤੇ ਟ੍ਰੇਡਿੰਗ ਕੰਪਨੀ ਦੇ ਟਰੈਕਟਰ ਸਨ l ਜਿਸ ਦੇ ਚੱਲਦੇ ਹੁਣ ਪੁਲੀਸ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਪੁਲੀਸ ਵੱਲੋਂ ਆਲੇ ਦੁਆਲੇ ਦੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ ।

Home ਤਾਜਾ ਜਾਣਕਾਰੀ ਕਰਲੋ ਘਿਓ ਨੂੰ ਭਾਂਡਾ : ਟਰੈਕਟਰ ਰੱਖਣ ਵਾਲੇ ਕਿਸਾਨ ਹੋ ਜਾਣ ਸਾਵਧਾਨ , ਪੰਜਾਬ ਚੋਂ ਆ ਰਹੀ ਇਹ ਵੱਡੀ ਖਬਰ

ਤਾਜਾ ਜਾਣਕਾਰੀ
ਕਰਲੋ ਘਿਓ ਨੂੰ ਭਾਂਡਾ : ਟਰੈਕਟਰ ਰੱਖਣ ਵਾਲੇ ਕਿਸਾਨ ਹੋ ਜਾਣ ਸਾਵਧਾਨ , ਪੰਜਾਬ ਚੋਂ ਆ ਰਹੀ ਇਹ ਵੱਡੀ ਖਬਰ
ByadminFebruary 24, 2022Comments Off on ਕਰਲੋ ਘਿਓ ਨੂੰ ਭਾਂਡਾ : ਟਰੈਕਟਰ ਰੱਖਣ ਵਾਲੇ ਕਿਸਾਨ ਹੋ ਜਾਣ ਸਾਵਧਾਨ , ਪੰਜਾਬ ਚੋਂ ਆ ਰਹੀ ਇਹ ਵੱਡੀ ਖਬਰ
Previous Postਮਸ਼ਹੂਰ ਕ੍ਰਿਕੇਟ ਖਿਡਾਰੀ ਕੇ.ਐੱਲ. ਰਾਹੁਲ ਨੇ ਕੀਤਾ ਅਜਿਹਾ ਵੱਡਾ ਕੰਮ ਸਾਰੇ ਪਾਸੇ ਹੋ ਰਹੀਆਂ ਤਰੀਫਾਂ
Next Postਬੱਪੀ ਲਹਿਰੀ ਦੀ ਮੌਤ ਦਾ ਅਸਲ ਕਾਰਨ ਆਇਆ ਸਾਹਮਣੇ ਪੁੱਤਰ ਨੇ ਹੁਣ ਕੀਤਾ ਇਹ ਖੁਲਾਸਾ