ਆਈ ਤਾਜਾ ਵੱਡੀ ਖਬਰ
ਵਾਸ਼ਿੰਗਟਨ – ਵਿਸ਼ਵ ਕੋਰੋਨਾਵਾਇਰਸ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚ ਕੋਲਡ ਵਾਰ ਜਾਰੀ ਹੈ। ਚੀਨ ਨੇ ਵਾਇਰਸ ਫੈਲਾਉਣ ਵਿਚ ਉਸ ਦੀ ਭੂਮਿਕਾ ਦੀ ਜਾਂਚ ਦੀ ਮੰਗ ‘ਤੇ ਪਲਟਵਾਰ ਕਰਦੇ ਹੋਏ ਇਸ ਮਹਾਮਾਰੀ ਦੇ ਪ੍ਰਤੀ ਅਮਰੀਕੀ ਕਾਰਵਾਈ ਵਿਚ ਖਾਮੀਆਂ ਦੱਸੀਆਂ ਅਤੇ ਮੰਗ ਕੀਤੀ ਕਿ ਅਮਰੀਕਾ ਆਪਣੀ ਗਲਤੀ ਸਵੀਕਾਰ ਕਰੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਸੋਮਵਾਰ ਨੂੰ
ਨਿਯਮਤ ਪੱਤਰਕਾਰ ਸੰਮੇਲਨ ਦੌਰਾਨ ਆਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਮਰੀਕਾ ਆਪਣੇ ਲੋਕਾਂ ਅਤੇ ਵਿਸ਼ਵ ਕਮਿਊਨਿਟੀ ਦੀ ਚਿੰਤਾ ‘ਤੇ ਕਦਮ ਚੁੱਕੇਗਾ। ਸ਼ਾਇਦ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੂੰ ਵੀ ਇਸ ਜਾਂਚ ਵਿਚ ਮਦਦ ਲਈ ਸੱਦਾ ਦਿੱਤਾ ਜਾ ਸਕਦਾ ਹੈ।
ਚੀਨ ਨੇ ਅਮਰੀਕੀ ਰਿਪਬਲਿਕਨ ਨੇਤਾਵਾਂ ‘ਤੇ ਸਿਆਸੀ ਵਾਧਾ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਚੀਨ ਨੇ ਆਖਿਆ ਕਿ ਦੂਜਿਆਂ ਨੂੰ ਨਿਸ਼ਾਨਾ ਵਿੰਨ੍ਹ ਕੇ ਅਤੇ ਲੋਕਾਂ ਦਾ ਧਿਆਨ ਭਟਕਾ ਕੇ ਆਪਣੀਆਂ ਅਸਫਲਤਾਵਾਂ ਦੀ ਲੀਪਾ-ਪੋਤੀ ਕਰਨ ਦੀ, ਅਮਰੀਕੀ ਰੂੜੀਵਾਦੀਆਂ ਦੀ ਕੋਸ਼ਿਸ਼ ਨਾਲ ਉਨ੍ਹਾਂ ਲੋਕਾਂ ਨੂੰ ਹੀ ਨੁਕਸਾਨ ਹੋਵੇਗਾ, ਜੋ ਇਸ ਮਹਾਮਾਰੀ ਨਾਲ ਲੱੜ ਰਹੇ ਹਨ। ਉਨ੍ਹਾਂ ਦੇ ਇਸ ਯਤਨ ਨਾਲ ਇਹ ਗਲੋਬਲ ਸੰਘਰਸ਼ ਹੋਰ ਮੁਸ਼ਕਿਲ ਹੋ ਜਾਵੇਗਾ।
ਉਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਉਹ ਡਬਲਯੂ. ਐਚ. ਓ. ਨੂੰ ਭੁਗਤਾਨ ਰੋਕ ਦੇਣਗੇ ਕਿਉਂਕਿ ਉਸ ਨੇ ਇਸ ਮਹਾਮਾਰੀ ਖਿਲਾਫ ਪੁਖਤਾ ਕਦਮ ਨਹੀਂ ਚੁੱਕੇ ਅਤੇ ਪੱਖਪਾਤੀ ਰਵੱਈਆ ਦਿਖਾਇਆ। ਅਮਰੀਕਾ ਡਬਲਯੂ. ਐਚ. ਓ. ਲਈ ਸਭ ਤੋਂ ਵੱਡਾ ਦਾਨ ਕਰਤਾ ਹੈ। ਚੀਨ ਨੇ ਅਮਰੀਕੀ ਅਤੇ ਹੋਰ ਦੇਸ਼ਾਂ ਦੇ ਇਸ ਦੋਸ਼ ਨੂੰ ਖਾਰਿਜ਼ ਕੀਤਾ ਕਿ ਉਸ ਨੇ ਇਸ ਮਹਾਮਾਰੀ ਦੇ ਬਾਰੇ ਵਿਚ ਜਾਣਕਾਰੀਆਂ ਦਬਾਈਆਂ ਅਤੇ ਉਸ ਨੂੰ ਸੰਭਾਵਿਤ ਦਾਇਰੇ ਤੋਂ ਬਹੁਤ ਦੂਰ-ਦੂਰ ਤੱਕ ਫੈਲਣ ਦਿੱਤਾ। ਸਭ ਤੋਂ ਪਹਿਲਾਂ ਚੀਨ ਵਿਚ ਹੀ ਪਿਛਲੇ ਸਾਲ ਇਸ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਸੀ।
ਤਾਜਾ ਜਾਣਕਾਰੀ