ਮਸ਼ਹੂਰ ਗਾਇਕ ਕਨਿਕਾ ਕਪੂਰ ਬਾਰੇ ਆਈ ਹਸਪਤਾਲ ਤੋਂ ਇਹ ਮਾੜੀ ਖਬਰ
ਬਾਲੀਵੁੱਡ ਗਾਇਕਾ ਕਨਿਕਾ ਕਪੂਰ ਕੋਰੋਨਾ ਵਾਇਰਸ ਪਾਜ਼ੀਟਿਵ ਹੈ ਅਤੇ ਲਖਨਊ ਵਿਚ ਆਪਣਾ ਇਲਾਜ਼ ਕਰਵਾ ਰਹੀ ਹੈ। ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ ਕਨਿਕਾ ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਖੁਲਾਸੇ ਹੋ ਰਹੇ ਹਨ। ਕਨਿਕਾ ਤੀਜੀ ਵਾਰ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਪਾਈ ਗਈ ਹੈ। ਖੁਦ ਹਸਪਤਾਲ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਸ਼ੁਕਰਵਾਰ 27 ਮਾਰਚ ਨੂੰ ਕਨਿਕਾ ਕਪੂਰ ਦਾ ਮੁੜ ਟੈਸਟ ਕੀਤਾ ਗਿਆ ਅਤੇ ਤੀਜੀ ਵਾਰ ਵੀ ਉਸਦਾ ਟੈਸਟ ਪਾਜ਼ੀਟਿਵ ਆਇਆ ਹੈ। ਇਸ ਤੋਂ ਪਹਿਲਾ 23 ਮਾਰਚ ਨੂੰ ਦੂਜੀ ਵਾਰ ਉਸਦਾ ਟੈਸਟ ਕੀਤਾ ਗਿਆ ਸੀ, ਜਿਸ ਵਿਚ ਵੀ ਉਹ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਜਦੋਂਕਿ ਉਸਦਾ ਪਹਿਲਾ ਟੈਸਟ 20 ਮਾਰਚ ਨੂੰ ਹੋਇਆ ਸੀ, ਜਿਸ ਵਿਚ ਉਸਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਪਤਾ ਲੱਗਾ ਸੀ।
ਦੱਸ ਦੇਈਏ ਕਿ ਕਨਿਕਾ ਲਖਨਊ ਦੇ PGI ਹਸਪਤਾਲ ਵਿਚ ਆਪਣਾ ਇਲਾਜ਼ ਕਰਵਾ ਰਹੀ ਹੈ। ਕਨਿਕਾ ਕਪੂਰ ਨੇ ਇੰਸਟਾਗ੍ਰਾਮ ਉੱਤੇ 6 ਪੋਸਟਾਂ ਡਿਲੀਟ ਕਰ ਦਿੱਤੀਆਂ ਹਨ, ਜਿਨ੍ਹਾਂ ਵਿਚ ਉਸ ਨੇ ਆਪਣੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਇਹ ਫੈਸਲਾ ਟਰੋਲਿੰਗ ਤੋਂ ਪ੍ਰੇਸ਼ਾਨ ਹੋ ਕੇ ਲਿਆ ਹੈ। ਜਦੋ ਤੋਂ ਉਸ ਦੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਉਦੋਂ ਤੋਂ ਉਹ ਸੋਸ਼ਲ ਮੀਡੀਆ ਯੂਜ਼ਰਸ ਨੇ ਨਿਸ਼ਾਨੇ ਉੱਤੇ ਹੈ। ਖਾਸਕਰ ਲੰਡਨ ਤੋਂ ਆਉਣ ਤੋਂ ਬਾਅਦ ਸਾਵਧਾਨੀ ਨਾ ਵਰਤਣ ਅਤੇ ਪਾਰਟੀ ਕਰਦੇ ਰਹਿਣ ਨੂੰ ਲੈ ਕੇ ਲੋਕਾਂ ਨੇ ਉਸ ਨੂੰ ਖਰੀਆਂ ਖੋਟੀਆਂ ਸੁਣਾ ਰਹੇ ਹਨ।