ਵਾਇਰਸ ਦਾ ਇਹ ਅਜੀਬ ਸੱਚ ਆਇਆ ਸਾਹਮਣੇ
ਪੁਰਸ਼ਾਂ ਤੇ ਔਰਤਾਂ ਨੂੰ ਜਾਨਲੇਵਾ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੋਣ ਦਾ ਸਮਾਨ ਰੂਪ ਨਾਲ ਖਤਰਾ ਹੈ, ਪਰ ਪੁਰਸ਼ਾਂ ‘ਤੇ ਇਸ ਦੇ ਗੰਭੀਰ ਅਸਰ ਤੇ ਉਹਨਾਂ ਦੀ ਮੌਤ ਹੋਣ ਦਾ ਵਧੇਰੇ ਖਤਰਾ ਹੈ। ਇਕ ਅਧਿਐਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਕੋਵਿਡ-19 ਨਾਲ ਇਨਫੈਕਟਡ ਬਜ਼ੁਰਗ ਪੁਰਸ਼ਾਂ ਨੂੰ ਵਧੇਰੇ ਦੇਖਭਾਲ ਦੀ ਲੋੜ ਹੁੰਦੀ ਹੈ।
ਪਹਿਲਾਂ ਦੇ ਰਿਸਰਚ ਵਿਚ ਦੱਸਿਆ ਗਿਆ ਸੀ ਕਿ ਬਜ਼ੁਰਗਾਂ, ਡਾਇਬਟੀਜ਼ ਤੇ ਹਾਈ ਬਲੱਡ ਪ੍ਰੈਸ਼ਰ ਜਿਹੀਆਂ ਬੀਮਾਰੀਆਂ ਨਾਲ ਪੀੜਕ ਲੋਕਾਂ ਦੀ ਕੋਵਿਡ-19 ਦੇ ਕਾਰਣ ਮੌਤ ਹੋਣ ਦਾ ਵਧੇਰੇ ਖਤਰਾ ਹੈ। ਫ੍ਰੰਟੀਅਰਸ ਇਨ ਪਬਲਿਕ ਹੈਲਥ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਦੇ ਲਿੰਗ ਭੇਦ ਦਾ ਪ੍ਰੀਖਣ ਕੀਤਾ ਗਿਆ ਹੈ। ਅਧਿਐਨ ਵਿਚ ਚੀਨ ਦੇ ਬੀਜਿੰਗ ਤੋਂਗਰੇਨ ਹਸਪਤਾਲ ਦੇ ਜਨ ਕਯਈ ਸਣੇ ਵਿਗਿਆਨੀਆਂ ਨੇ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਮੌਤ ਦੀ ਸਮੀਖਿਆ ਕੀਤੀ। ਯਾਂਗ ਨੇ ਕਿਹਾ ਕਿ ਪਹਿਲਾਂ ਜਨਵਰੀ ਵਿਚ ਅਸੀਂ ਦੇਖਿਆ ਸੀ ਕਿ ਕੋਵਿਡ-19 ਨਾਲ ਮਰਨ ਵਾਲਿਆਂ ਵਿਚ ਪੁਰਸ਼ਾਂ ਦੀ ਗਿਣਤੀ ਔਰਤਾਂ ਦੀ ਤੁਲਨਾ ਵਿਚ ਵਧੇਰੇ ਲੱਗਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਸਵਾਲ ਪੈਦਾ ਹੋਇਆ ਕਿ ਕੀ ਪੁਰਸ਼ ਕੋਵਿਡ-19 ਇਨਫੈਕਸ਼ਨ ਲੱਗਣ ਜਾਂ ਮਰਨ ਨੂੰ ਲੈ ਕੇ ਵਧੇਰੇ ਸੰਵੇਦਨਸ਼ੀਲ ਹਨ?
ਸਾਨੂੰ ਪਤਾ ਲੱਗਿਆ ਕਿ ਕਿਸੇ ਨੇ ਵੀ ਕੋਵਿਡ-19 ਦੇ ਮਰੀਜ਼ਾਂ ਦੇ ਲਿੰਗ-ਭੇ ਦ ‘ਤੇ ਕੰਮ ਨਹੀਂ ਕੀਤਾ, ਇਸ ਲਈ ਅਸੀਂ ਇਸ ‘ਤੇ ਅਧਿਐਨ ਸ਼ੁਰੂ ਕੀਤਾ। ਖੋਜਕਾਰਾਂ ਮੁਤਾਬਕ ਇਹ ਅਜੇ ਤੱਕ ਵੀ ਪੂਰੀ ਤਰ੍ਹਾਂ ਨਾਲ ਸਮਝਿਆ ਨਹੀਂ ਗਿਆ ਹੈ ਕਿ ਕੁਝ ਲੋਕ ਵਾਇਰਸ ਨਾਲ ਵਧੇਰੇ ਗੰ ਭੀ ਰ ਰੂਪ ਨਾਲ ਕਿਉਂ ਪ੍ਰਭਾਵਿਤ ਹੁੰਦੇ ਹਨ? ਗੰਭੀਰ ਰੂਪ ਨਾਲ ਬੀਮਾਰ ਮਰੀਜ਼ਾਂ ਦੀ ਨਿਗਰਾਨੀ ਦੇ ਆਧਾਰ ‘ਤੇ ਖੋਜਕਾਰਾਂ ਨੇ ਦੱਸਿਆ ਕਿ ਬਜ਼ੁਰਗ ਪੁਰਸ਼ਾਂ ਜਾਂ ਪਹਿਲਾਂ ਤੋਂ ਕਿਸੇ ਬੀ ਮਾ ਰੀ ਨਾਲ ਪੀ ੜ ਤਾਂ ਨੂੰ ਵਧੇਰੇ ਦੇਖਭਾਲ ਦੀ ਲੋੜ ਹੋ ਸਕਦੀ ਹੈ।
ਯਾਂਗ ਤੇ ਉਹਨਾਂ ਦੀ ਟੀਮ ਨੇ ਇਹ ਦੇਖਣ ਲਈ ਕਈ ਮਰੀਜ਼ਾਂ ਦੇ ਡੇਟਾਸੈਟਾਂ ਦਾ ਵਿਸ਼ਲੇਸ਼ਣ ਕੀਤਾ ਕਿ ਕੀ ਪੁਰਸ਼ ਤੇ ਮਹਿਲਾ ਵਲੋਂ ਕੋਰੋਨਾ ਵਾਇਰਸ ‘ਤੇ ਪ੍ਰਤੀਕਿਰਿਆ ਦੇਣ ਵਿਚ ਕੋਈ ਫਰਕ ਹੈ? ਇਸ ਵਿਚ 43 ਮਰੀਜ਼ਾਂ ਦੀਆਂ ਜਾਣਕਾਰੀਆਂ ਸਨ, ਜਿਹਨਾਂ ਦਾ ਡਾਕਟਰਾਂ ਨੇ ਖੁਦ ਇਲਾਜ ਕੀਤਾ ਸੀ। ਨਾਲ ਹੀ ਕੋਰੋਨਾ ਵਾਇਰਸ ਦੇ 1,056 ਮਰੀਜ਼ਾਂ ਦੀਆਂ ਜਨਤਕ ਰੂਪ ਨਾਲ ਮੁਹੱਈਆ ਜਾਣਕਾਰੀਆਂ ਵੀ ਸਨ।
ਕੋਰੋਨਾ ਕਾਰਣ ਮਰਨ ਵਾਲਿਆਂ ਵਿਚ 70 ਫੀਸਦੀ ਪੁਰਸ਼
ਵਿਗਿਆਨੀਆਂ ਨੇ ਅਧਿਐਨ ਵਿਚ ਜ਼ਿਕਰ ਕੀਤਾ ਕਿ ਕੋਵਿਡ-19 ਰੋਗੀਆਂ ਵਿਚ, ਬਜ਼ੁਰਗ ਲੋਕਾਂ ਤੇ ਪਹਿਲਾਂ ਤੋਂ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਲੋਕਾਂ ਵਿਚ ਇਸ ਦਾ ਗੰ ਭੀ ਰ ਅਸਰ ਹੁੰਦਾ ਹੈ ਤੇ ਉਹਨਾਂ ਦੀ ਮੌਤ ਦੀ ਮੌਤ ਦਾ ਖ ਦ ਸ਼ਾ ਵਧੇਰੇ ਹੁੰਦਾ ਹੈ। ਉਹਨਾਂ ਕਿਹਾ ਕਿ ਇਨਫੈਕਟਡ ਪੁਰਸ਼ਾਂ ਤੇ ਔਰਤਾਂ ਦੀ ਉਮਰ ਤੇ ਗਿਣਤੀ ਸਮਾਨ ਸੀ ਪਰ ਪੁਰਸ਼ਾਂ ਨੂੰ ਵਧੇਰੇ ਗੰਭੀਰ ਬੀਮਾਰੀ ਹੋਈ। ਵਿਗਿਆਨੀਆਂ ਨੂੰ ਪਤਾ ਲੱਗਿਆ ਕਿ ਮਰਨ ਵਾਲੇ 70 ਫੀਸਦੀ ਤੋਂ ਵਧੇਰੇ ਮਰੀਜ਼ ਪੁਰਸ਼ ਸਨ, ਜਿਸ ਦਾ ਮਤਲਬ ਹੈ ਕਿ ਪੁਰਸ਼ਾਂ ਵਿਚ ਔਰਤਾਂ ਦੀ ਤੁਲਨਾ ਵਿਚ ਮੌਤ ਦਰ 2.5 ਗੁਣਾ ਹੋ ਸਕਦੀ ਹੈ। ਉਹਨਾਂ ਕਿਹਾ ਕਿ ਪੁਰਸ਼ ਚਾਹੇ ਕਿਸੇ ਵੀ ਉਮਰ ਦਾ ਹੋਵੇ ਪਰ ਉਸ ਨੂੰ ਗੰਭੀਰ ਬੀਮਾਰੀ ਹੋਣ ਦਾ ਖਤਰਾ ਵਧੇਰੇ ਹੈ।
ਖੋਜਕਾਰਾਂ ਨੇ 2003 ਵਿਚ ਫੈਲੇ ਐਸ.ਏ.ਆਰ.ਐਸ. ਦੇ ਅੰਕੜਿਆਂ ਤੋਂ ਵੀ ਇਹੀ ਗੱਲ ਪਤਾ ਲੱਗੀ ਤੇ ਉਹਨਾਂ ਵਿਚ ਔਰਤਾਂ ਦੀ ਤੁਲਨਾ ਵਿਚ ਪੁਰਸ਼ਾਂ ਦੀ ਮੌਤ ਦਰ ਵਧੇਰੇ ਸੀ। ਯਾਂਗ ਤੇ ਉਹਨਾਂ ਦੀ ਟੀਮ ਨੇ ਦੱਸਿਆ ਕਿ ਐਸ.ਏ.ਆਰ.ਐਸ. ਤੇ ਕੋਵਿਡ-19, ਦੋਵਾਂ ਵਿਚ ਏਸੀਈ2 ਦਾ ਪੱਧਰ ਪੁਰਸ਼ਾਂ ਤੇ ਦਿਲ ਤੇ ਡਾਈਬਟੀਜ਼ ਦੀ ਬੀਮਾਰੀ ਨਾਲ ਪੀੜਤ ਮਰੀਜ਼ਾਂ ਵਿਚ ਵਧੇਰੇ ਸੀ। ਏਸੀਈ2 ਇਕ ਪ੍ਰੋਟੀਨ ਹੁੰਦਾ ਹੈ ਜੋ ਇਨਫੈਕਸ਼ਨ ਦੇ ਹ ਮ ਲੇ ਵਿਚ ਸ਼ਾਮਲ ਹੁੰਦਾ ਹੈ।
ਵਿਗਿਆਨੀਆਂ ਨੇ ਕਿਹਾ ਕਿ ਇਹ ਨਿਰਧਾਰਿਤ ਕਰਨ ਦੇ ਲਈ ਅੱਗੇ ਦੀ ਸੋਧ ਦੀ ਲੋੜ ਹੈ ਕਿ ਕੋਵਿਡ-19 ਨਾਲ ਔਰਤਾਂ ਦੀ ਤੁਲਨਾ ਵਿਚ ਪੁਰਸ਼ ਵਧੇਰੇ ਪ੍ਰਭਾਵਿਤ ਕਿਉਂ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਨਤੀਜਿਆਂ ਦੀ ਪੁਸ਼ਟੀ ਕਰਨ ਦੇ ਲਈ ਵੱਡੇ ਅਧਿਐਨ ਦੀ ਲੋੜ ਹੈ।
ਤਾਜਾ ਜਾਣਕਾਰੀ