ਲਾਹੌਰ: ਪਾਕਿਸਤਾਨ ‘ਚ ਕਰਤਾਰਪੁਰ ਕੋਰੀਡੋਰ ‘ਤੇ ਇਤਿਹਾਸਿਕ ਗੁਰਦੁਆਰੇ ਦੇ ਨੇੜ੍ਹੇ 500 ਸਾਲ ਪੁਰਾਣੇ ਇੱਕ ਖੂਹ ਪਤਾ ਚੱਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਖੂਹ ਦੀ ਉਸਾਰੀ ਗੁਰੂ ਨਾਨਕ ਦੇਵ ਦੇ ਜੀਵਨ ਕਾਲ ਵਿੱਚ ਹੋਈ ਸੀ।
ਗੁਰਦੁਆਰੇ ਦੇ ਸੇਵਾਦਾਰ ਸਰਦਾਰ ਗੋਬਿੰਦ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲਾਹੌਰ ਤੋਂ ਲਗਭਗ 125 ਕਿਲੋਮੀਟਰ ਦੂਰ ਕਰਤਾਰਪੁਰ ਕੋਰੀਡੋਰ ‘ਤੇ ਗੁਰਦੁਆਰਾ ਡੇਰਾ ਸਾਹਿਬ ਕਰਤਾਰਪੁਰ ਦੇ ਨੇੜ੍ਹੇ ਦੀ ਖੁਦਾਈ ਦੌਰਾਨ ਇਸ ਖੂਹ ਪਤਾ ਚੱਲਿਆ। ਉਨ੍ਹਾਂ ਨੇ ਦੱਸਿਆ ਕਿ 20 ਫੁੱਟ ਦਾ ਖੂਹ ਛੋਟੀ ਲਾਲ ਇੱਟਾਂ ਨਾਲ ਬਣਿਆ ਹੋਇਆ ਅਤੇ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਦੇ ਜੀਵਨਕਾਲ ਦੇ ਦੌਰਾਨ ਇਸ ਦੀ ਉਸਾਰੀ ਹੋਈ ਸੀ। ਮਰੰਮਤ ਤੋਂ ਬਾਅਦ ਇਸਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਖੂਹ ਸਾਹਿਬ ਸਿੱਖ ਸ਼ਰਧਾਲੂਆਂ ਲਈ ਵਰਦਾਨ ਹੋਵੇਗਾ ਜੋ ਕਿ ਵਿਸਾਖੀ ਤੇ ਹੋਰ ਮੌਕਿਆਂ ‘ਤੇ ਇਸਦਾ ਪਵਿਤੱਰ ਜਲ ਲੈ ਸਕਣਗੇ। ਇਸ ਖੂਹ ਦੇ ਪਾਣੀ ‘ਚ ਬਹੁਤ ਸਾਰੇ ਗੁਣ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿੱਚੋਂ ਸਿੱਖਾਂ ਦੇ ਭਾਰਤ ਤੋਂ ਤੇ ਵਿਦੇਸ਼ਾਂ ਵਿੱਚੋਂ ਸ੍ਰੀ ਕਰਤਾਰਪੁਰ ਸਾਹਿਬ ਪੁੱਜਣ ਦੀ ਉਮੀਦ ਹੈ ਤੇ ਲੋਕ ਹੁਣ ਖੂਹ ਦੇ ਵੀ ਦਰਸ਼ਨ ਕਰਨਗੇ। ਇਸ ਖੂਹ ਬਾਰੇ ਅਜੇ ਤੱਕ ਪਾਕਿਸਤਾਨ ਦੀ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਅਧਿਕਾਰਤ ਦਾਅਵਾ ਸਾਹਮਣੇ ਨਹੀਂ ਆਇਆ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿੱਚੋਂ ਸਿੱਖਾਂ ਦੇ ਭਾਰਤ ਤੋਂ ਤੇ ਵਿਦੇਸ਼ਾਂ ਵਿੱਚੋਂ ਸ੍ਰੀ ਕਰਤਾਰਪੁਰ ਸਾਹਿਬ ਪੁੱਜਣ ਦੀ ਉਮੀਦ ਹੈ ਤੇ ਲੋਕ ਹੁਣ ਖੂਹ ਦੇ ਵੀ ਦਰਸ਼ਨ ਕਰਨਗੇ। ਇਸ ਖੂਹ ਬਾਰੇ ਅਜੇ ਤੱਕ ਪਾਕਿਸਤਾਨ ਦੀ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਅਧਿਕਾਰਤ ਦਾਅਵਾ ਸਾਹਮਣੇ ਨਹੀਂ ਆਇਆ। ਸ਼ਰਧਾਲੂਆਂ ਨੂੰ ਸਰਹੱਦ ‘ਤੇ ਸਲਿੱਪ ਦਿੱਤੀ ਜਾਵੇਗੀ , ਜਿਸਦੇ ਆਧਾਰ ਤੇ ਉਹ ਕਰਤਾਰਪੁਰ ਸਾਹਿਬ ਤੱਕ ਆਸਾਨੀ ਨਾਲ ਪਹੁੰਚਣਗੇ ਅਤੇ ਦਰਸ਼ਨ ਕਰਕੇ ਸ਼ਾਮ ਤੱਕ ਵਾਪਸ ਆ ਸਕਣਗੇ।
ਤਾਜਾ ਜਾਣਕਾਰੀ