ਆਈ ਤਾਜਾ ਵੱਡੀ ਖਬਰ
ਭਾਰਤ ਅਤੇ ਪਾਕਿਸਤਾਨ ਦੀ ਵੰਡ ਨੇ ਜਿਥੇ ਬਹੁਤ ਸਾਰੇ ਪਰਿਵਾਰਾਂ ਨੂੰ ਵੰਡ ਦਿੱਤਾ ਉਥੇ ਹੀ ਬਹੁਤ ਸਾਰੇ ਲੋਕ ਅਜੇ ਵੀ ਆਪਣੇ ਉਸ ਸਮੇਂ ਵਿਛੜੇ ਹੋਏ ਪਰਿਵਾਰਾਂ ਦੀ ਭਾਲ ਕਰ ਰਹੇ ਹਨ ਅਤੇ ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਜਿਥੇ ਬਹੁਤ ਸਾਰੇ ਪਰਵਾਰ ਆਪਸ ਵਿੱਚ ਮਿਲ ਰਹੇ ਹਨ। ਉੱਥੇ ਹੀ ਪੀੜਤ ਪਰਿਵਾਰਾਂ ਵੱਲੋਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤਾਂ ਜੋ ਕਰਤਾਰਪੁਰ ਲਾਂਘੇ ਦੇ ਰਾਹੀਂ ਹੋਰ ਪਰਿਵਾਰ ਵੀ ਆਪਸ ਵਿੱਚ ਮਿਲ ਸਕਣ। ਜਿੱਥੇ ਕਰਤਾਰਪੁਰ ਸਾਹਿਬ ਵਿੱਚ ਲੋਕਾਂ ਨੂੰ ਆਉਣ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਉੱਥੇ ਹੀ ਬਹੁਤ ਸਾਰੇ ਪਰਵਾਰਾਂ ਦਾ ਮਿਲਣ ਵੀ ਇਸ ਜਗ੍ਹਾ ਉਪਰ ਹੋ ਰਿਹਾ ਹੈ। ਜਿਸ ਨੂੰ ਬਹੁਤ ਸਾਰੇ ਪਰਵਾਰਾਂ ਵੱਲੋਂ ਬਾਬੇ ਨਾਨਕ ਦੀ ਕਿਰਪਾ ਸਮਝਿਆ ਜਾ ਰਿਹਾ ਹੈ।
ਹੁਣ ਉੱਨੀ ਸੌ ਸੰਤਾਲੀ ਤੋਂ ਵਿਛੜੇ ਦੋ ਸਿੱਖ ਪਰਵਾਰਾਂ ਦਾ ਕਰਤਾਰਪੁਰ ਸਾਹਿਬ ਵਿੱਚ ਮੇਲ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਉੱਨੀ ਸੌ ਸੰਤਾਲੀ ਦੀ ਵੰਡ ਦੇ ਦੌਰਾਨ ਵਿਛੜਿਆ ਹੋਇਆ ਪਰਿਵਾਰ ਮੁੜ ਤੋਂ ਕਰਤਾਰਪੁਰ ਸਾਹਿਬ ਵਿੱਚ ਮਿਲਿਆ ਹੈ ਉੱਥੇ ਹੀ ਇਸ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਅਤੇ ਸਾਂਝੀਆਂ ਕੀਤੀਆਂ ਗਈਆਂ ਹਨ। ਪਾਕਿਸਤਾਨ ਵਿੱਚ ਇੱਕ ਰਹਿਣ ਵਾਲਾ ਪਰਿਵਾਰ ਜਿੱਥੇ ਆਪਣੇ ਭਾਰਤ ਰਹਿੰਦੇ ਪਰਿਵਾਰ ਦੀ ਭਾਲ ਕਰ ਰਿਹਾ ਸੀ।
ਉੱਥੇ ਹੀ ਇਸ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਉਹ ਬੇਹੱਦ ਖੁਸ਼ ਹਨ ਅਤੇ ਉਨ੍ਹਾਂ ਵੱਲੋਂ ਇੱਕ ਦੂਜੇ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਖੁਸ਼ੀ ਦੇ ਗੀਤ ਗਾਏ ਗਏ ਹਨ। ਵੰਡ ਦੇ ਸਮੇਂ ਜਿਥੇ ਦੋ ਭਰਾ ਆਪਣੇ ਮਾਮੇ ਦੇ ਕੋਲ ਹਰਿਆਣਾ ਵਿੱਚ ਰਹਿ ਰਹੇ ਸਨ। ਉਸ ਸਮੇਂ ਦੋ ਭਰਾ ਗੁਰਦੇਵ ਸਿੰਘ ਅਤੇ ਦਇਆ ਸਿੰਘ ਵਿਛੜ ਗਏ ਸਨ ਜਿੱਥੇ ਗੁਰਦੇਵ ਸਿੰਘ ਪਿਤਾ ਦੇ ਦੋਸਤ ਨਾਲ ਪਾਕਿਸਤਾਨ ਚਲਾ ਗਿਆ ਅਤੇ ਦਇਆ ਸਿੰਘ ਹਰਿਆਣਾ ਵਿੱਚ ਆਪਣੇ ਮਾਮੇ ਕੋਲ ਰਹਿ ਗਿਆ ਸੀ।
ਜਿਸ ਤੋਂ ਬਾਅਦ ਗੁਰਦੇਵ ਸਿੰਘ ਨੇ ਆਪਣੇ ਭਰਾ ਨੂੰ ਮਿਲਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਨ ਜਿਸ ਦੀ ਜਾਣਕਾਰੀ ਗੁਰਦੇਵ ਸਿੰਘ ਦੇ ਪੁੱਤਰ ਮੁਹੰਮਦ ਸ਼ਰੀਫ ਵੱਲੋਂ ਦਿੱਤੀ ਗਈ। ਜਿਨ੍ਹਾਂ ਨੇ ਹੁਣ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਚਾਚੇ ਦੇ ਪਰਿਵਾਰ ਨੂੰ ਲੱਭਣ ਵਿਚ ਕਾਮਯਾਬੀ ਹਾਸਲ ਕੀਤੀ ਅਤੇ ਦੋਨੋਂ ਪਰਵਾਰ ਕਰਤਾਰਪੁਰ ਸਾਹਿਬ ਇਕੱਠੇ ਹੋਏ ਹਨ।
ਤਾਜਾ ਜਾਣਕਾਰੀ