ਆਈ ਤਾਜਾ ਵੱਡੀ ਖਬਰ
ਕਬੱਡੀ ਜਿਸ ਨੂੰ ਪੰਜਾਬ ਦੀ ਮਾਂ ਖੇਡ ਮੰਨਿਆ ਜਾਂਦਾ ਹੈ l ਕਬੱਡੀ ਖੇਡ ਨੂੰ ਹੁਣ ਅੰਤਰਰਾਸ਼ਟਰੀਏ ਪੱਧਰ ਤੇ ਵੀ ਮਾਣ ਮਿਲਣਾ ਸ਼ੁਰੂ ਹੋ ਚੁੱਕਿਆ l ਪਰ ਬੀਤੇ ਕੁਝ ਸਮੇਂ ਤੋਂ ਕਬੱਡੀ ਜਗਤ ਦੇ ਨਾਲ ਜੁੜੀਆਂ ਹੋਈਆਂ, ਬੇਹਦੀ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ । ਜਿਸ ਕਾਰਨ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਵੀ ਬਣਿਆ ਹੋਇਆ ਹੈ l ਜਦੋਂ ਦਾ ਕਬੱਡੀ ਖਿਡਾਰੀ ਸੰਦੀਪ ਨੰਗਲਿਆਂ ਦਾ ਚੱਲਦੀ ਟੂਰਨਾਮੈਂਟ ਦੇ ਵਿੱਚ ਕਤਲ ਹੋਇਆ ਹੈ, ਉਸ ਤੋਂ ਬਾਅਦ ਹੁਣ ਮਾਪੇ ਦੀ ਆਪਣੇ ਪੁੱਤਰਾਂ ਨੂੰ ਇਸ ਮਾਂ ਖੇਡ ਕਬੱਡੀ, ਨੂੰ ਖੇਡਣ ਲਈ ਨਾ ਨੁਕਰ ਕਰਦੇ ਹੋਏ ਨਜ਼ਰ ਆਉਂਦੇ ਪਏ ਹਨ।
ਇਸੇ ਵਿਚਾਲੇ ਹੁਣ ਇੱਕ ਵਾਰ ਫਿਰ ਤੋਂ ਕਬੱਡੀ ਖੇਡ ਜਗਤ ਦੇ ਨਾਲ ਜੁੜੀ ਹੋਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਕਿਉਂਕਿ ਚਲਦੇ ਮੈਚ ਵਿੱਚ ਇੱਕ ਖਿਡਾਰੀ ਦੀ ਮੌਤ ਹੋ ਚੁੱਕੀ ਹੈ l ਜਿਸ ਕਾਰਨ ਇੱਕ ਵਾਰ ਫਿਰ ਤੋਂ ਨਮੋਸ਼ੀ ਤੇ ਡਰਦਾ ਮਾਹੋਲ ਬਣ ਚੁੱਕਿਆ ਹੈ। ਦਰਅਸਲ ਕਬੱਡੀ ਜਗਤ ਨੂੰ ਇੱਕ ਵੱਡਾ ਝਟਕਾ ਉਸ ਵੇਲੇ ਲੱਗਿਆ ਜਦੋਂ ਇੱਕ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਕਬੱਡੀ ਖੇਡ ਜਗਤ ਨੂੰ ਉਸ ਵੇਲੇ ਇਹ ਵੱਡਾ ਘਾਟਾ ਪਿਆ ਜਦੋਂ ਕਬੱਡੀ ਮੈਚ ਦੌਰਾਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨੂੰ ਮਸਾਣਾ ਦੇ ਸਿਰ ‘ਚ ਸੱਟ ਸਿਰ ਵਿੱਚ ਲੱਗਣ ਕਾਰਨ ਨਾਜ਼ੁਕ ਬਣ ਗਈ।
ਫਿਰ ਉਸਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਾਬਾ ਬਹਾਦਰ ਸਿੰਘ ਜੀ ਦੇ ਅਸਥਾਨ ਖ਼ਤਰਾਏ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਬੱਡੀ ਕੱਪ ਚੱਲ ਰਿਹਾ ਸੀ, ਇਸ ਮੈਚ ਨੂੰ ਵੇਖਣ ਦੇ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ।
ਇਸੇ ਦੇ ਚੱਲਦੇ ਮੈਚ ‘ਚ ਮਨੂੰ ਮਸਾਣਾ ਦੇ ਸਿਰ ਵਿੱਚ ਸੱਟ ਲੱਗ ਗਈ ਸੱਟ ਲੱਗਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੇ ਵੱਲੋਂ ਖਿਡਾਰੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਇਹ ਉੱਘਾ ਖਿਡਾਰੀ ਜਿੰਦਗੀ ਦੀ ਜੰਗ ਸਦਾ ਸਦਾ ਦੇ ਲਈ ਹਾਰ ਗਿਆ।
ਤਾਜਾ ਜਾਣਕਾਰੀ