ਜਦ ਗੱਲ ਬੱਚਿਆਂ ਦੀ ਖੁਸ਼ੀ ਦੀ ਹੋਵੇ ਤਾ ਮਾਂ ਕੁਝ ਵੀ ਕਰ ਦਿੰਦੀ ਹੈ ਕੱਪੜੇ ਗੰਦੇ ਹਨ ਜਾ ਧੋਏ ਹੋਏ ਕਿਤਾਬਾਂ ਕਿੱਥੇ ਰੱਖੀਆਂ ਹਨ ਜੁਰਾਬਾਂ ਕਿੱਥੇ ਪਾਈਆਂ ਹਨ ਖਾਣੇ ਵਿਚ ਕੀ ਪੰਸਦ ਹੈ ਅਤੇ ਕੀ ਨਹੀਂ ਮਾਂ ਨੂੰ ਇਹ ਸਭ ਪਤਾ ਹੁੰਦਾ ਹੈ ਉਹ ਆਪਣੇ ਬੱਚਿਆਂ ਦੀਆ ਹਰ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਦੀ ਹੈ। ਅਜਿਹਾ ਹੀ ਕੁਝ ਹੋਇਆ ਹੈ ਇਸ ਸ਼ਰੂਤੀ ਨਾਮ ਦੀ ਇੱਕ ਕੁੜੀ ਦੇ ਨਾਲ ਜਿਸ ਨੇ ਟਵਿੱਟਰ ਯੂਜਰ ਦੇ ਨਾਲ ਜਦ ਉਸਦੀ ਮਾਂ ਵਾਪਸ ਭਾਰਤ ਗਈ ਤਾ ਉਸਦੇ ਲਈ ਇੱਕ ਪਿਆਰਾ ਜਿਹਾ ਨੋਟ ਛੱਡ ਗਈ।
ਸ਼ਰੂਤੀ ਨੇ ਤਸਵੀਰ ਟਵੀਟ ਕੀਤੀ ਜਿਸਦਾ ਕੈਪਸ਼ਨ ਸੀ ਮਾਂ ਭਾਰਤ ਚਲੀ ਗਈ ਅਤੇ ਮੇਰੇ ਫਰਿੱਜ ਤੇ ਇਹ ਨੋਟ ਛੱਡ ਗਈ ਉਸਦੀ ਮਾਂ ਨੇ ਅਵਿਵਸਥਿਤ ਫਰਿੱਜ ਦੀ ਕਾਇਆ ਪਲਟ ਕਰ ਦਿੱਤੀ ਸੀ ਉਹਨਾਂ ਸਾਰੇ ਸਾਮਾਨ ਨੂੰ ਸਹੀ ਤਰੀਕੇ ਨਾਲ ਉਸਦੇ ਅੰਦਰ ਰੱਖਿਆ ਨਾਲ ਹੀ ਡੀਟੇਲ ਵਿਚ ਇਕ ਨੋਟ ਬਣਾ ਕੇ ਦਿੱਤਾ ਤਾ ਕਿ ਅੱਗੇ ਵੀ ਸਾਮਾਨ ਨੂੰ ਉਥੇ ਹੀ ਰਖਿਆ ਜਾਵੇ ਜਿਵੇ ਫਰਿੱਜ ਦੇ ਉੱਪਰ ਦੇ ਹਿੱਸੇ ਵਿਚ ਕੀ ਰੱਖਣਾ ਚਾਹੀਦਾ ਥੱਲੇ ਵਾਲੇ ਹਿੱਸੇ ਵਿੱਚ ਕੀ ਰੱਖਿਆ ਜਾਵੇਗਾ ਦਰਵਾਜੇ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਫਰੀਜ਼ਰ ਵਿਚ ਉਬਲੇ ਚਨੇ ,ਮਾਸ ਮੱਛੀ ਅਤੇ cooked ਸਬਜ਼ੀਆਂ ਰੱਖੀਆਂ ਜਾਣਗੀਆਂ ਫਰਿੱਜ ਦੇ ਦਰਵਾਜੇ ਦੇ ਖਾਣੇ ਵਿਚ ਦੁੱਧ ,ਜੂਸ ,ਅਦਰਕ ,ਅੰਡੇ ਰੱਖੇ ਜਾਣੇ ਚਾਹੀਦੇ ਹਨ। ਫੋਟੋ ਵਾਇਰਲ ਹੋਣ ਵਿਚ ਦੇਰ ਨਹੀਂ ਲੱਗੀ ਇਸਨੂੰ ਹੁਣ ਤੱਕ ਦੋ ਹਜ਼ਾਰ ਤੋਂ ਉੱਪਰ ਲਾਇਕ ਦੋ ਸੋ ਤੋਂ ਉੱਪਰ ਰੀ ਟਵੀਟ ਮਿਲ ਚੁੱਕੇ ਹਨ।
ਇਸਦੇ ਬਿਨਾ ਬਾਕੀ ਲੋਕਾਂ ਨੇ ਆਪਣੇ ਵਿਚਾਰ ਰੱਖੇ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਮਾਂ ਕਿਤੇ ਵੀ ਹੋਵੇ ਉਹ ਆਪਣੇ ਬਚਿਆ ਦੀ ਫਿਕਰ ਹਮੇਸ਼ਾ ਕਰਦੀ ਰਹਿੰਦੀ ਹੈ।
ਵਾਇਰਲ