BREAKING NEWS
Search

ਕਨੇਡਾ ਰਹਿੰਦੇ ਪੰਜਾਬੀ ਨੌਜਵਾਨ ਦੀ ਇਸ ਵਜ੍ਹਾ ਨਾਲ ਹੋਈ ਅਚਨਚੇਤ ਮੌਤ , ਪ੍ਰੀਵਾਰ ਤੇ ਟੁਟਿਆ ਦੁੱਖਾਂ ਦਾ ਪਹਾੜ

ਆਈ ਤਾਜਾ ਵੱਡੀ ਖਬਰ

ਦੁਨੀਆਂ ਦੇ ਵੱਖ-ਵੱਖ ਕੋਨਿਆਂ ਤੋਂ ਪਿਛਲੇ ਕਈ ਮਹੀਨਿਆਂ ਤੋਂ ਪੰਜਾਬੀਆਂ ਦੇ ਮਰਨ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਇਹ ਖ਼ਬਰਾਂ ਜਾ ਤਾਂ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਕਾਰਨ ਮਿਲ ਰਹੀਆਂ ਹਨ ਜਾਂ ਲੋਕ ਕਿਸੇ ਕੁਦਰਤੀ ਕਾਰਨਾਂ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੇ ਹਨ। ਕੈਨੇਡਾ ਵਿੱਚ ਪੰਜਾਬ ਦੀ ਇਕ ਬਹੁਤ ਵੱਡੀ ਆਬਾਦੀ ਵਸਦੀ ਹੈ,ਜਿੱਥੇ ਪੰਜਾਬੀ ਜਾਂ ਤਾ ਉੱਚ-ਪੱਧਰੀ ਪੜ੍ਹਾਈ ਲਈ ਕੈਨੇਡਾ ਵਿੱਚ ਜਾ ਵਸੇ ਹਨ ਅਤੇ ਜਾਂ ਫਿਰ ਮਜ਼ਬੂਰੀ ਦੇ ਚਲਦਿਆਂ ਨੌਕਰੀ ਦੀ ਤਲਾਸ਼ ਵਾਸਤੇ ਕੈਨੇਡਾ ਵਿੱਚ ਗਏ ਹੋਏ ਹਨ। ਜਿੱਥੇ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਕਰੋਨਾ ਵਾਇਰਸ ਨਾਲ ਗ੍ਰਸਤ ਹਨ ਉਥੇ ਹੀ ਕੁਝ ਹੋਰ ਮੈਡੀਕਲ ਕੰਡੀਸ਼ਨ ਦੇ ਚਲਦਿਆਂ ਆਏ ਦਿਨ ਕਾਫੀ ਲੋਕ ਇਸ ਦੁਨੀਆਂ ਤੋਂ ਜਾ ਰਹੇ ਹਨ।

ਰੋਜ਼ਾਨਾ ਹੀ ਅਜਿਹੀਆਂ ਮੰਦਭਾਗੀਆਂ ਖ਼ਬਰਾਂ ਅਖ਼ਬਾਰਾਂ ਦੇ ਪੰਨਿਆਂ ਤੇ ਛੱਪਦੀਆਂ ਰਹਿੰਦੀਆਂ ਹਨ ਜਿਸ ਕਾਰਨ ਲੋਕਾਂ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਅਤੇ ਉਨ੍ਹਾਂ ਦੇ ਮਨਾਂ ਤੇ ਡੂੰਘਾ ਅਸਰ ਪੈਂਦਾ ਹੈ। ਕੈਨੇਡਾ ਦੇ ਸਰੀ ਤੋਂ ਇਕ ਅਜਿਹੀ ਹੀ ਪੰਜਾਬੀ ਦੀ ਅਚਾਨਕ ਹੋਈ ਮੌਤ ਦੀ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਸਾਬਕਾ ਚੇਅਰਮੈਨ ਜਗਦੀਪ ਸਿੰਘ ਢਿੱਲੋਂ ਦੇ ਨੌਜਵਾਨ ਪੱਤਰ ਦਮਨਦੀਪ ਸਿੰਘ ਜੋ 31 ਵਰ੍ਹਿਆਂ ਦਾ ਸੀ, ਅਚਾਨਕ ਹੀ ਹੋਈ ਉਸ ਦੀ ਮੌਤ ਦੀ ਮੰਦਭਾਗੀ ਖਬਰ ਪ੍ਰਾਪਤ ਹੋਈ ਹੈ।

ਦਮਨਦੀਪ ਸਿੰਘ ਜੋ ਕਿ ਭਗਵਾਨਪੁਰ ਹੀਂਗਣਾ ਦਾ ਵਾਸੀ ਸੀ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਨੇਡਾ ਵਿਚ ਵਸਦੇ ਸ਼ਹਿਰ ਸਰੀ ਵਿਚ ਆਪਣਾ ਕਾਰੋਬਾਰ ਚਲਾ ਰਿਹਾ ਸੀ। ਦਮਨਦੀਪ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਦਾਦਾ ,ਮਾਤਾ ਪਿਤਾ, ਪਤਨੀ ਅਤੇ ਉਨ੍ਹਾਂ ਦੀ ਛੇ ਸਾਲਾਂ ਦੀ ਇਕ ਧੀ ਹੈ, ਦੱਸਣਯੋਗ ਹੈ ਕਿ ਦਮਨਦੀਪ ਸਿੰਘ ਸ਼ੂਗਰ ਦੀ ਬਿਮਾਰੀ ਤੋਂ ਗ੍ਰਸਤ ਚੱਲ ਰਹੇ ਸਨ।

ਮਿਲ ਰਹੀ ਜਾਣਕਾਰੀ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਦਮਨਦੀਪ ਸਿੰਘ ਅਮਰੀਕਾ ਵਿੱਚ ਆਪਣਾ ਟਰਾਲਾ ਲੈ ਕੇ ਗਿਆ ਹੋਇਆ ਸੀ, ਜਿੱਥੇ ਅਚਾਨਕ ਹੀ ਉਸ ਦੀ ਸ਼ੂਗਰ ਦਾ ਲੈਵਲ ਘਟ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।



error: Content is protected !!