BREAKING NEWS
Search

ਕਨੇਡਾ ਪੜ੍ਹਨ ਗਏ ਮੁੰਡੇ ਨੂੰ ਅਚਨਚੇਤ ਮਿਲੀ ਇਸ ਤਰਾਂ ਮੌਤ ਸੁਣਨ ਵਾਲੇ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਪੰਜਾਬ ਦਾ ਹਰ ਬੱਚਾ ਪੜ੍ਹਾਈ ਤੋਂ ਬਾਅਦ ਕੈਨੇਡਾ ਜਾਣ ਦਾ ਸੁਪਨਾ ਦੇਖਦਾ ਹੈ। ਉਥੇ ਹੀ ਮਾਪੇ ਵੀ ਆਪਣੇ ਬੱਚੇ ਦੀ ਬਿਹਤਰ ਭਵਿੱਖ ਲਈ ਉਸ ਨੂੰ ਵਿਦੇਸ਼ ਭੇਜਣਾ ਪਸੰਦ ਕਰਦੇ ਹਨ। ਜਿੱਥੇ ਜਾ ਕੇ ਉਹ ਸਖਤ ਮਿਹਨਤ ਸਦਕਾ ਆਪਣੇ ਘਰਦਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਉਥੇ ਹੀ ਆਪਣੇ ਸੁਪਨਿਆਂ ਨੂੰ ਵੀ ਪੂਰਾ ਕਰਦਾ ਹੈ। ਹੁਣ ਬਹੁਤ ਸਾਰੇ ਵਿਦਿਆਰਥੀ ਕੈਨੇਡਾ ਦਾ ਰੁਖ ਕਰ ਰਹੇ ਹਨ। ਜਿੱਥੇ ਉਹ ਆਪਣੀ ਜ਼ਿੰਦਗੀ ਦੇ ਸਨਿਹਰੀ ਸੁਪਨਿਆਂ ਨੂੰ ਖੰਭ ਲਾ ਕੇ ਉਡ ਸਕਣ। ਬਹੁਤ ਸਾਰੇ ਦੇਸ਼ਾਂ ਦੇ ਲੋਕ ਕੰਮਕਾਰ ਦੇ ਸਿਲਸਿਲੇ ਵਿਚ ਵਿਦੇਸ਼ ਜਾਂਦੇ ਹਨ। ਹਰ ਇਨਸਾਨ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ।

ਕੁਝ ਲੋਕ ਵਿਦੇਸ਼ ਖੁਸ਼ੀ ਨਾਲ ਜਾਂਦੇ ਹਨ ਅਤੇ ਕੁੱਝ ਘਰ ਦੀਆਂ ਮਜਬੂਰੀਆਂ ਨੂੰ ਪੂਰੇ ਕਰਨ ਲਈ। ਤਾਂ ਜੋ ਉਹ ਆਪਣੇ ਪਰਵਾਰ ਨੂੰ ਇਕ ਵਧੀਆ ਪਰਵਰਿਸ਼ ਦੇ ਸਕਣ। ਗੱਲ ਕੀਤੀ ਜਾਵੇ ਬਾਹਰਲੇ ਦੇਸ਼ਾਂ ਦੀ ਖੂਬਸੂਰਤੀ ਦੀ ਤਾਂ ਬਹੁਤ ਸਾਰੇ ਦੇਸ਼ਾਂ ਦੀ ਖੂਬਸੂਰਤੀ ਵੀ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ। ਉੱਥੋਂ ਦਾ ਮਾਹੌਲ, ਉਥੋਂ ਦੀ ਖੂਬਸੂਰਤੀ ਅਤੇ ਉਥੇ ਬਹੁਤ ਸਾਰੇ ਆਮਦਨ ਦੇ ਸਾਧਨ, ਜਿਨ੍ਹਾਂ ਦੇ ਕਾਰਨ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵੱਲ ਖਿੱਚੇ ਜਾਂਦੇ ਹਨ। ਕੈਨੇਡਾ ਪੜ੍ਹਨ ਗਏ ਮੁੰਡੇ ਦੀ ਅਚਾਨਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਅੱਜ ਦੇ ਦੌਰ ਦੇ ਵਿੱਚ ਵਿਦਿਆਰਥੀਆਂ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਕੈਨੇਡਾ ਹੈ।

ਜਿੱਥੇ ਜਾਣ ਲਈ ਵੱਖ-ਵੱਖ ਰਸਤਿਆਂ ਰਾਹੀਂ ਲੋਕ ਕੈਨੇਡਾ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਪੰਜਾਬ ਤੋਂ ਗਏ ਨੌਜਵਾਨ ਸੰਦੀਪ ਸਿੰਘ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੋ ਸਾਲ ਪਹਿਲਾਂ ਹੀ ਪੰਜਾਬ ਤੋਂ ਕੈਨੇਡਾ ਪੜ੍ਹਾਈ ਕਰਨ ਲਈ ਗਏ ਨੌਜਵਾਨ ਸੰਦੀਪ ਸਿੰਘ ਦੀ ਨਹਾਉਣ ਸਮੇਂ ਘਰ ਦੇ ਬਾਥਰੂਮ ਵਿਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਹ ਨੌਜਵਾਨ ਕੰਮ ਤੋਂ ਵਾਪਸ ਆ ਕੇ ਨਹਾਉਣ ਲਈ ਬਾਥਰੂਮ ਵਿਚ ਗਿਆ ਸੀ। ਜਿੱਥੇ ਉਸ ਦੀ ਮੌਤ ਹੋ ਗਈ।

ਇਹ ਨੌਜਵਾਨ ਪੰਜਾਬ ਦੇ ਮੋਗਾ ਜ਼ਿਲੇ ਨਾਲ ਸਬੰਧਤ ਸੀ। ਇਸ ਨੌਜਵਾਨ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਪੰਜਾਬ ਇਸ ਦੇ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਕੈਨੇਡਾ ਵਿਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਇਸ ਨੌਜਵਾਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਮਹੀਨੇ ਦੇ ਵਿਚ ਹੀ ਕਈ ਨੌਜਵਾਨਾਂ ਨਾਲ ਵਾਪਰਨ ਵਾਲੇ ਹਾਦਸਿਆਂ ਦੀਆਂ ਖ਼ਬਰਾਂ ਆ ਚੁੱਕੀਆਂ ਹਨ, ਜਿੰਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।



error: Content is protected !!