1906 ਵਿੱਚ ਕੈਨੇਡਾ ਪਹੁੰਚੇ ਮੇਵਾ ਸਿੰਘ ਦਾ ਜਨਮ ਗੁਰੂ ਕੀ ਨਗਰੀ, ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਕਸਬੇ ਦੇ ਨੇੜਲੇ ਪਿੰਡ ਲੋਪੋਕੇ ਵਿਖੇ ਹੋਇਆ। ਮੇਵਾ ਸਿੰਘ ਦਾ ਪਿੰਡ ਲੋਪੋਕੇ ਹੋਣ ਕਰਕੇ ਉਨ੍ਹਾਂ ਦੇ ਨਾਮ ਨਾਲ ਲੋਪੋਕੇ ਲੱਗ ਗਿਆ। ਮੇਵਾ ਸਿੰਘ ਸਨ 1908 ਵਿੱਚ ਕੈਨੇਡਾ ਵਿੱਚ ਹੀ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਸਨ। ਉਨ੍ਹਾਂ ਦਿਨਾਂ ਵਿੱਚ ਉੱਥੇ ਹਾਪ ਕਿਨਸ਼ਨ ਦਾ ਇਮੀਗ੍ਰੇਸ਼ਨ ਅਫ਼ਸਰ ਸੀ।
ਇਹ ਬੰਦਾ ਪੰਜਾਬੀ ਵੀ ਜਾਣਦਾ ਸੀ। ਕਿਉਂਕਿ ਇਸ ਦੀ ਮਾਂ ਪੰਜਾਬਣ ਸੀ। ਜੋ ਕਾਮਾਗਾਟਾ ਮਾਰੂ ਨਾਮ ਦਾ ਜਹਾਜ਼ ਭਾਰਤ ਤੋਂ ਕੈਨੇਡਾ ਗਿਆ ਸੀ। ਉਸ ਦੇ ਜਹਾਜ਼ ਨੂੰ ਇਸ ਹਾਪ ਕਿਨਸਨ ਨੇ ਵਾਪਸ ਭੇਜਣ ਵਿੱਚ ਮਹੱਤਵਪੂਰਨ ਰੋਲ ਨਿਭਾਇਆ ਸੀ। ਇਸ ਦੀ ਡਿਊਟੀ ਪੰਜਾਬੀਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਲਗਾਈ ਗਈ ਸੀ। ਉਨ੍ਹਾਂ ਦਿਨਾਂ ਵਿੱਚ ਕੈਨੇਡਾ ਵਿੱਚ ਹੁਣ ਜਿੰਨੇ ਪੰਜਾਬੀ ਨਹੀਂ ਰਹਿੰਦੇ ਸਨ। ਉੱਥੇ ਇੱਕ ਬੇਲਾ ਸਿੰਘ ਨਾਮ ਦੇ ਪੰਜਾਬੀ ਦੀ ਹਾਪਕਿਨਸਨ ਨਾਲ ਦੋਸਤੀ ਸੀ।
ਮੇਵਾ ਸਿੰਘ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ। ਇਕ ਦਿਨ ਜਦੋਂ ਭਾਗ ਸਿੰਘ ਅਤੇ ਬਦਨ ਸਿੰਘ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ ਤਾਂ ਬੇਲਾ ਸਿੰਘ ਨੇ ਹਾਪ ਕਿਨਸਨ ਦੇ ਬਹਿਕਾਵੇ ਵਿੱਚ ਆ ਕੇ ਇਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਮੇਵਾ ਸਿੰਘ ਮੌਕੇ ਤੇ ਹਾਜ਼ਰ ਸੀ। ਅੰਗਰੇਜ਼ ਦੁਆਰਾ ਮੇਵਾ ਸਿੰਘ ਨੂੰ ਘਰ ਦੇ ਅੰਦਰ ਹੀ ਰਹਿਣ ਦੀ ਧਮਕੀ ਦਿੱਤੀ ਗਈ ਅਤੇ ਗਵਾਹੀ ਦੇਣ ਤੋਂ ਰੋਕਿਆ ਗਿਆ ਪਰ ਉਹ ਸੂਰਮਾ ਡਰਨ ਵਾਲਾ ਨਹੀਂ ਸੀ।
ਬੱਸ ਮੇਵਾ ਸਿੰਘ ਨੇ ਹਾਪ ਕਿਨਸਨ ਨੂੰ ਮਾਰਨ ਦੀ ਮਨ ਵਿੱਚ ਧਾਰ ਲਈ। ਇੱਕ ਦਿਨ ਅਦਾਲਤ ਦੇ ਕੰਪਲੈਕਸ ਵਿੱਚ ਮੇਵਾ ਸਿੰਘ ਨੇ ਗੋਲੀ ਮਾਰ ਕੇ ਹਾਪ ਕਿਨਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਹ ਸ਼ਹੀਦ ਊਧਮ ਸਿੰਘ ਵਾਂਗ ਉੱਥੇ ਹੀ ਖੜ੍ਹਾ ਰਿਹਾ ਨਾ ਉਹ ਡਰਿਆ ਨਾ ਭੱਜਿਆ। ਤਿੰਨ ਮਹੀਨੇ ਕੇਸ ਚਲਾਉਣ ਮਗਰੋਂ ਉਸ ਨੂੰ ਫਾਂਸੀ ਦੇ ਦਿੱਤੀ ਗਈ। ਉਹ ਇੱਕ ਐਸਾ ਪਹਿਲਾਂ ਅਤੇ ਆਖਰੀ ਇਨਸਾਨ ਹੈ। ਜਿਸ ਨੂੰ ਕੈਨੇਡਾ ਵਿੱਚ ਫਾਂਸੀ ਚੜ੍ਹਾਇਆ ਗਿਆ।
Home ਵਾਇਰਲ ਕਨੇਡਾ ਨੇ ਅੱਜ ਤੱਕ ਸਿਰਫ ਇੱਕ ਸ਼ਕਸ ਨੂੰ ਦਿੱਤੀ ਹੈ ਫਾਂਸੀ, ਉਹ ਵੀ ਇੱਕ ਸਿੱਖ ਨੂੰ, ਜਾਣੋ ਕੀ ਜੁਰਮ ਕੀਤਾ ਸੀ
ਵਾਇਰਲ