BREAKING NEWS
Search

ਕਨੇਡਾ ਤੋਂ ਪੰਜਾਬ ਲਈ ਆਈ ਵੱਡੀ ਮਾੜੀ ਖਬਰ ਹੋਈ ਇਕੱਠਿਆਂ 3 ਪੰਜਾਬੀ ਨੌਜਵਾਨਾਂ ਦੀ ਮੌਤ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੇ ਬੇਹਤਰ ਭਵਿੱਖ ਵਾਸਤੇ ਵਿਦੇਸ਼ਾਂ ਦਾ ਰੁਖ ਕੀਤਾ ਜਾਂਦਾ ਹੈ। ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿਥੇ ਉੱਚ ਵਿਦਿਆ ਹਾਸਲ ਕਰਨ ਵਾਸਤੇ ਕੈਨੇਡਾ ਜਾਣ ਨੂੰ ਪਹਿਲ ਦਿੱਤੀ ਜਾਂਦੀ। ਉਥੇ ਹੀ ਮਾਪਿਆਂ ਵੱਲੋਂ ਵੀ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਲਗਾ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੇ ਬੱਚੇ ਜਾ ਕੇ ਉੱਚ ਵਿਦਿਆ ਹਾਸਲ ਕਰ ਸਕਣ। ਵਿਦੇਸ਼ਾਂ ਵਿੱਚ ਜਾ ਕੇ ਜਿਥੇ ਨੌਜਵਾਨਾਂ ਵੱਲੋਂ ਆਪਣੀ ਪੜ੍ਹਾਈ ਦੇ ਨਾਲ ਸਖਤ ਮਿਹਨਤ-ਮੁਸ਼ੱਕਤ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣੀਆਂ ਫੀਸਾਂ ਅਦਾ ਕਰ ਸਕਣ, ਅਤੇ ਆਪਣੇ ਮਾਪਿਆਂ ਦੀਆਂ ਖੁਸ਼ੀਆਂ ਨੂੰ ਵੀ ਪੂਰਾ ਕਰਨ ਲਈ ਜਤਨ ਕਰਦੇ ਹਨ। ਪਰ ਅਚਾਨਕ ਹੀ ਵਾਪਰਨ ਵਾਲੇ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ।

ਹੁਣ ਕੈਨੇਡਾ ਤੋਂ ਪੰਜਾਬ ਲਈ ਇੱਕ ਵੱਡੀ ਮਾੜੀ ਖਬਰ ਆਈ ਹੈ ਜਿੱਥੇ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨਟਾਰੀਓ ਕੈਨੇਡਾ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ ਨੇ ਪੰਜਾਬੀ ਕਮਿਊਨਿਟੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੱਸਿਆ ਗਿਆ ਹੈ ਕਿ ਇਹ ਭਿਆਨਕ ਸੜਕ ਹਾਦਸਾ ਇੱਕ ਟਰੇਲਰ ਅਤੇ ਵੈਨ ਦੇ ਵਿਚਕਾਰ ਹੋਇਆ ਹੈ ਜਿੱਥੇ ਟੱਕਰ ਹੋਣ ਕਾਰਨ ਦੋ ਨੌਜਵਾਨਾਂ ਦੀ ਘਟਨਾ ਸਥਾਨ ਤੇ ਅਤੇ ਇੱਕ ਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਜਿਥੇ ਟਰੇਲਰ ਦਾ ਚਾਲਕ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ।

ਉੱਥੇ ਹੀ ਮ੍ਰਿਤਕਾਂ ਵਿੱਚ ਓਂਟਾਰੀਓ ਦੇ ਗੁਰਿੰਦਰਪਾਲ ਲਿੱਦੜ 31 ਸਾਲਾ, ਬਰੈਟਫੋਰਡ ਦੇ ਸੰਨੀ 24 ਸਾਲਾ, ਬੈਰੀਟਾਊਨ ਦੇ ਕਿਰਨਪ੍ਰੀਤ ਸਿੰਘ ਗਿੱਲ 22 ਸਾਲਾ ਸ਼ਾਮਲ ਹਨ। ਕਿਰਨਪ੍ਰੀਤ ਸਿੰਘ ਫਰੀਦਕੋਟ ਜ਼ਿਲੇ ਦੇ ਸ਼ਿਮਰੇਵਾਲ ਦਾ ਰਹਿਣ ਵਾਲਾ ਸੀ। 2019 ਦੇ ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ।

ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਉਹ ਤਿੰਨ ਨੌਜਵਾਨਾਂ ਨਾਲ ਕੰਮ ਤੋਂ ਘਰ ਪਰਤ ਰਿਹਾ ਸੀ। ਇਸ ਤਰ੍ਹਾਂ ਹੀ ਇੱਕ ਨੌਜਵਾਨ ਜਲੰਧਰ ਨਾਲ ਸਬੰਧਤ ਦੱਸਿਆ ਗਿਆ ਹੈ। ਅਤੇ ਉਸ ਤੋਂ ਇਲਾਵਾ ਦੋ ਜਣੇ ਹੋਰ ਨੌਜਵਾਨ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਉਥੇ ਹੀ ਕਿਰਨਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਮਾਪਿਆਂ ਵੱਲੋਂ ਆਪਣੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।



error: Content is protected !!