BREAKING NEWS
Search

ਕਨੇਡਾ ਤੋਂ ਆਈ ਵੱਡੀ ਖੁਸ਼ਖਬਰੀ ਇੰਡੀਆ ਲਈ – ਟਰੂਡੋ ਨੇ ਕੀਤਾ ਇਹ ਟਵੀਟ

ਆਈ ਤਾਜਾ ਵੱਡੀ ਖਬਰ

ਭਾਰਤ ਦੇ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ ਜਾਣ ਦਾ ਸੁਪਨਾ ਦੇਖਿਆ ਜਾਂਦਾ ਹੈ ਅਤੇ ਬਹੁਤ ਸਾਰੇ ਭਾਰਤੀ ਕੈਨੇਡਾ ਜਾਣਾ ਪਸੰਦ ਕਰਦੇ ਹਨ। ਕੈਨੇਡਾ ਦੀ ਖੂਬਸੂਰਤੀ ਕੁਝ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ ਅਤੇ ਕੁਝ ਲੋਕ ਮਜਬੂਰੀ ਵਾਸਤੇ ਕਨੇਡਾ ਵੱਲ ਰੁਖ਼ ਕਰਦੇ ਹਨ। ਅੱਜਕਲ ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਦੇ ਲਈ ਕਨੇਡਾ ਜਾਣ ਨੂੰ ਪਹਿਲ ਦੇ ਰਹੇ ਹਨ ਕਿਉਂਕਿ ਉਥੋਂ ਦੀ ਸਰਕਾਰ ਵੱਲੋਂ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਕਈ ਤਰਾਂ ਦੇ ਐਲਾਨ ਵੀ ਕੀਤੇ ਜਾਂਦੇ ਹਨ। ਕਰੋਨਾ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਦਾ ਇਹ ਸੁਪਨਾ ਅਧੂਰਾ ਰਹਿ ਗਿਆ ਸੀ ਪਰ ਹੁਣ ਹੌਲੀ-ਹੌਲੀ ਸਭ ਕੁਝ ਆਮ ਹੁੰਦਾ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸਰਕਾਰਾਂ ਵੱਲੋਂ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ।

ਉਥੇ ਹੀ ਹੁਣ ਕੈਨੇਡਾ ਤੋਂ ਇਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿੱਥੇ ਟਰੂਡੋ ਵੱਲੋਂ ਇਹ ਟਵੀਟ ਕੀਤਾ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਸਭ ਦੇ ਹਰਮਨ ਪਿਆਰੇ ਨੇਤਾ ਹਨ। ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਭਾਰਤੀ ਮੂਲ ਦੇ ਜਸਟਿਨ ਮਹਿਮੂਦ ਜਮਾਲ ਨੂੰ ਓਂਟਾਰੀਓ ਅਪੀਲ ਕੋਰਟ ਤੋਂ ਤਰੱਕੀ ਦਿੰਦਿਆਂ ਹੋਇਆਂ ਕਨੇਡਾ ਦੀ ਸੁਪਰੀਮ ਕੋਰਟ ਵਿੱਚ ਨਾਮਜਦ ਕਰ ਦਿੱਤਾ ਗਿਆ ਹੈ, ਉਹ ਕੈਨੇਡਾ ਦੀ ਸੁਪਰੀਮ ਕੋਰਟ ਵਿੱਚ ਨਾਮਜ਼ਦ ਹੋਣ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਹਨ।

ਜਸਟਿਨ ਮਹਿਮੂਦ ਜਮਾਲ ਨੂੰ ਅੰਗਰੇਜ਼ੀ ਅਤੇ ਫਰੈਂਚ ਭਾਸ਼ਾ ਵਿੱਚ ਮੁਹਾਰਤ ਹਾਸਿਲ ਹੈ, ਉਨ੍ਹਾਂ ਦਾ ਵਿਆਹ 1979 ਵਿਚ ਹੋਈ ਇਰਾਨ ਦੀ ਕ੍ਰਾਂਤੀ ਤੋਂ ਬਾਅਦ ਸ਼ਰਨਾਰਥੀ ਵਜੋਂ ਕੈਨੇਡਾ ਭੇਜੀ ਗਈ ਗੋਲੇਟਾ ਨਾਲ ਹੋਇਆ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਜਸਟਿਸ ਮਹਿਮੂਦ ਜਮਾਲ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਵਿੱਚ ਨਾਮਜਦ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਉਨ੍ਹਾਂ ਨੂੰ ਜਸਟਿਸ ਜਮਾਲ ਦੁਆਰਾ ਆਪਣੇ ਕਾਨੂੰਨੀ ਅਤੇ ਅਕਾਦਮਿਕ ਤਜ਼ਰਬੇ ਨਾਲ ਕਨੇਡਾ ਦੀ ਸੁਪਰੀਮ ਕੋਰਟ ਜੋ ਕਿ ਦੁਨੀਆਂ ਭਰ ਵਿੱਚ ਆਪਣੀ ਸੁਤੰਤਰਤਾ, ਤਾਕਤ ਅਤੇ ਨਿਆਇਕ ਉੱਤਮਤਾ ਲਈ ਜਾਣੀ ਜਾਂਦੀ ਹੈ ਨਾਲ ਦੂਜਿਆਂ ਦੀ ਮਦਦ ਕਰਨ ਦੀ ਉਮੀਦ ਹੈ।

ਨੈਰੋਬੀ ਵਿਚ 1967 ਨੂੰ ਪੈਦਾ ਹੋਏ ਜਸਟਿਸ ਜਮਾਲ 1981 ਵਿੱਚ ਕੈਨੇਡਾ ਆਏ ਸਨ, ਇਸ ਤੋਂ ਪਹਿਲਾਂ ਉਹ 1974 ਵਿਚ ਯੂ ਕੇ ਰਹਿੰਦੇ ਸਨ। ਉਹਨਾਂ ਨੇ ਟਰਾਂਟੋ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਹਾਸਿਲ ਕੀਤੀ ਅਤੇ ਕਾਨੂੰਨ ਦੀ ਪੜਾਈ ਯੇਲ ਯੂਨੀਵਰਸਿਟੀ ਅਤੇ ਮੈਕਗਿੱਲ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਉਹ 2019 ਤੋਂ ਉਨਟਾਰੀਓ ਦੀ ਅਪੀਲ ਕੋਰਟ ਵਿੱਚ ਸੇਵਾ ਨਿਭਾਅ ਰਹੇ ਸਨ।



error: Content is protected !!