BREAKING NEWS
Search

ਕਨੇਡਾ ਤੋਂ ਆਈ ਮਾੜੀ ਖਬਰ ਪੰਜਾਬੀ ਭਾਈ ਚਾਰੇ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਕਾਲ ਕਾਰਨ ਜਿਥੇ ਦੁਨੀਆਂ ਭਰ ਦੀਆਂ ਮਸ਼ਹੂਰ ਹਸਤੀਆਂ ਦੁਨੀਆਂ ਨੂੰ ਅਲਵਿਦਾ ਕਹਿ ਗਈਆਂ ਹਨ ਉਥੇ ਹੀ ਕਰੋੜਾਂ ਦੀ ਗਿਣਤੀ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਖਤਮ ਹੋ ਗਈ। ਕਰੋਨਾ ਦੇ ਨਾਲ-ਨਾਲ ਕਈ ਕੁਦਰਤੀ ਕਾਰਨਾਂ ਕਰਕੇ ਵੀ ਕਈ ਪ੍ਰਸਿੱਧ ਹਸਤੀਆਂ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੀਆਂ ਹਨ। ਸਾਲ 2020 ਤੋਂ ਹੀ ਰੋਜ਼ਾਨਾ ਕਿਸੇ ਨਾ ਕਿਸੇ ਹਾਦਸੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦੇ ਮਨਾਂ ਤੇ ਡੂੰਘਾ ਪ੍ਰਭਾਵ ਪਿਆ ਹੈ। ਪੰਜਾਬ ਦੇ ਬਹੁਤ ਸਾਰੇ ਲੋਕ ਕੈਨੇਡਾ ਵਿੱਚ ਵਸੇ ਹੋਏ ਹਨ ਅਤੇ ਆਪਣੀ ਮਿਹਨਤ ਨਾਲ ਇਕ ਵੱਖਰੀ ਪਛਾਣ ਬਣਾਉਣ ਵਿਚ ਕਾਮਜਾਬ ਹੋਏ ਹਨ ਅਤੇ ਅਗਾਂਹ ਵੀ ਹੋ ਰਹੇ ਹਨ।

ਕੈਨੇਡਾ ਦੇ ਵੈਨਕੂਵਰ ਤੋਂ ਇਕ ਅਜਿਹੀ ਹੀ ਸ਼ਖ਼ਸੀਅਤ ਦੇ ਗੁਜ਼ਰ ਜਾਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸੂਬੇ ਦੇ ਜਿਲ੍ਹੇ ਜਲੰਧਰ ਵਿੱਚ ਵੱਸਦੇ ਪਿੰਡ ਜੌਹਲ ਤੋਂ ਆਸਾ ਸਿੰਘ ਜੌਹਲ ਆਪਣੇ ਬਚਪਨ ਵਿੱਚ ਹੀ 1924 ਦੌਰਾਨ ਕਨੇਡਾ ਵਿੱਚ ਗਏ ਸਨ ਉਸ ਤੋਂ ਬਾਅਦ ਉਥੇ ਹੀ ਸੈਟਲ ਹੋ ਗਏ, ਆਸਾ ਸਿੰਘ ਜੌਹਲ ਤੋਂ ਪਹਿਲਾਂ ਉਹਨਾਂ ਦੇ ਪਿਤਾ ਸਰਦਾਰ ਪਰਤਾਪ ਸਿੰਘ ਜੌਹਲ ਵੈਨਕੂਵਰ ਸ਼ਹਿਰ ਵਿੱਚ 1906 ਨੂੰ ਆਏ ਸਨ। ਆਸਾ ਸਿੰਘ ਜੌਹਲ ਨੇ ਏਨੇ ਵਰ੍ਹਿਆਂ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਏ ਹਨ।

ਆਸਾ ਸਿੰਘ ਜੌਹਲ ਵੈਨਕੂਵਰ ਦੇ ਇਕ ਉੱਘੇ ਕਾਰੋਬਾਰੀ ਸਨ ਅਤੇ ਉਹ ਵੈਨਕੂਵਰ ਵਿਚ ਲੰਬਰ ਦਾ ਕਾਰੋਬਾਰ ਕਰਦੇ ਸਨ ਜਿਸ ਕਾਰਨ ਕਨੇਡਾ ਦੇ ਲੋਕ ਉਨ੍ਹਾਂ ਨੂੰ ਲੰਬਰ ਕਿੰਗ ਦੇ ਨਾਂ ਨਾਲ ਵੀ ਜਾਣਦੇ ਸਨ। ਆਪਣੇ ਕਾਰੋਬਾਰ ਦੇ ਨਾਲ-ਨਾਲ ਉਹ ਇਕ ਸਮਾਜ ਸੇਵੀ ਵਜੋਂ ਵੀ ਭੂਮਿਕਾ ਨਿਭਾਅ ਰਹੇ ਸਨ ਜਿਸ ਦੇ ਚਲਦਿਆਂ ਉਹ ਸਮਾਜ ਸੇਵਾ ਦੇ ਖੇਤਰ ਵਿਚ ਇਕ ਵੱਡਾ ਨਾਮ ਬਣ ਗਏ ਸਨ।

ਉਹਨਾਂ ਨੇ ਸੈਂਕੜਿਆਂ ਬੇਰੁਜ਼ਗਾਰ ਲੋਕਾਂ ਨੂੰ ਰੁਜਗਾਰ ਮੁਹਈਆ ਕਰਵਾਇਆ ਅਤੇ ਨਾਲ ਹੀ ਕਈ ਸੰਸਥਾਵਾਂ ਨੂੰ ਮਿਲੀਅਨ ਡਾਲਰ ਦਾਨ ਵਿੱਚ ਦਿੱਤੇ, ਇਸ ਦੇ ਨਾਲ ਹੀ ਰਿਚਮੰਡ ਵਿਚ ਬਣੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਦੇ ਨਿਰਮਾਣ ਵਿਚ ਉਨ੍ਹਾਂ ਨੇ ਇਕ ਵੱਡਾ ਯੋਗਦਾਨ ਪਾਇਆ ਸੀ। ਕੈਨੇਡਾ ਦੀ ਸਰਕਾਰ ਵੱਲੋਂ ਉਹਨਾਂ ਦੀ ਸਮਾਜ ਸੇਵਾ ਨੂੰ ਦੇਖਦੇ ਹੋਏ ਆਸਾ ਸਿੰਘ ਜੌਹਲ ਨੂੰ ਆਰਡਰ ਆਫ ਕੈਨੇਡਾ ਅਤੇ ਆਰਡਰ ਆਫ ਬੀ ਸੀ ਦੇ ਸਨਮਾਨ ਨਾਲ ਸਨਮਾਨਿਆ ਗਿਆ ਸੀ।



error: Content is protected !!