ਆਈ ਤਾਜਾ ਵੱਡੀ ਖਬਰ
ਮਾਂਟਰੀਅਲ – ਕੈਨੇਡਾ ਵਿਚ ਵੀ ਹਰ ਦਿਨ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਥੋਂ ਹੁਣ ਤੱਕ 44,000 ਤੋਂ ਜ਼ਿਆਦਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 2300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਨਵੀਂ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਕੈਨੇਡਾ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਵਿਚ ਜ਼ਿਆਦਾਤਰ ਲੋਕਾਂ ਦੀ ਉਮਰ 50 ਤੋਂ ਜ਼ਿਆਦਾ ਹੈ ਜਦਕਿ ਇਨ੍ਹਾਂ ਵਿਚੋਂ ਕਰੀਬ 63 ਫੀਸਦੀ ਲੋਕ ਮਾਂਟਰੀਅਲ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਥਿਤ ਓਲਡ ਏਜ ਹੋਮਸ ਵਿਚ ਰਹਿ ਰਹੇ ਸਨ।
ਹੁਣ ਸਵਾਲ ਉੱਠ ਰਿਹਾ ਹੈ ਕਿ ਕੀ ਇਟਲੀ, ਸਪੇਨ, ਬਿ੍ਰਟੇਨ ਅਤੇ ਅਮਰੀਕਾ ਵਿਚ ਸਾਹਮਣੇ ਆਏ ਕੁਝ ਮਾਮਲਿਆਂ ਦੀ ਤਰ੍ਹਾਂ ਇਥੇ ਵੀ ਬੁੱਢਿਆਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਸੀ। ਕੈਨੇਡਾ ਦੇ ਮਾਂਟਰੀਅਲ ਵਿਚ ਹੁਣ ਤੱਕ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਮਾਂਟਰੀਅਲ ਦੇ ਓਲਡ ਏਜ ਕੇਅਰ ਹੋਮਸ ਵਿਚ ਕੰਮ ਕਰਨ ਵਾਲੀ ਨੇਟਲੀ ਡੂਸ਼ੇਟ ਮੁਤਾਬਕ, ਉਨ੍ਹਾਂ ਦੇ ਇਥੇ ਰਹਿਣ ਵਾਲੇ ਸਾਰੇ 180 ਬਜ਼ੁਰਗ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਨੇਟਲੀ ਮੁਤਾਬਕ ਸਾਨੂੰ ਪਤਾ ਸੀ ਕਿ ਇਹ ਹੋਣ ਜਾ ਰਿਹਾ ਹੈ ਪਰ ਸਾਡੀਆਂ ਗੱਲਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਅਲ ਜਜ਼ੀਰਾ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਸਾਡੇ ਕੋਲ ਹਸਪਤਾਲਾਂ ਵਰਗੀ ਕੋਈ ਸੁਵਿਧਾ ਨਹੀਂ ਸੀ। ਸਾਡੇ ਕੋਲ ਮੈਡੀਕਲ ਉਪਕਰਣ ਵੀ ਨਹੀਂ ਸਨ। ਇਸ ਦੇ ਚੱਲਦੇ ਕੋਰੋਨਾਵਾਇਰਸ ਓਲਡ ਏਜ ਹੋਮਸ ਵਿਚ ਜੰਗਲ ਦੀ ਅੱਗ ਤਰ੍ਹਾਂ ਫੈਲ ਗਿਆ।ਨੇਟਲੀ ਮੁਤਾਬਕ ਦੇਸ਼ ਭਰ ਦੇ ਓਲਡ ਏਜ ਹੋਮਸ ਵਿਚ ਮੈਡੀਕਲ ਸੁਵਿਧਾਵਾਂ ਦੀ ਸਥਿਤੀ ਇਹੀ ਹੀ ਹੈ।
ਮਾਂਟਰੀਅਲ ਵਿਚ ਕੋਰੋਨਾ ਨਾਲ 63 ਫੀਸਦੀ ਮੌਤਾਂ ਓਲਡ ਏਜ਼ ਹੋਮਸ ਵਿਚ
ਦੱਸ ਦਈਏ ਕਿ ਕੈਨੇਡਾ ਵਿਚ ਓਲਡ ਏਜ ਹੋਮਸ ਨੂੰ ਲਾਂਗ ਟਰਮ ਕੇਅਰ ਫੈਸੇਲਿਟੀ (ਸੀ. ਐਚ. ਐਸ. ਐਲ. ਡੀ. ਐਸ.) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੈਨੇਡਾ ਦੇ ਕਿਊਬਕ ਸ਼ਹਿਰ ਵਿਚ ਹੋਈਆਂ ਮੌਤਾਂ ਵਿਚੋਂ 97 ਫੀਸਦੀ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ ਅਤੇ ਇਨ੍ਹਾਂ ਵਿਚੋਂ ਜ਼ਿਆਦਾ ਓਲਡ ਏਜ ਹੋਮਸ ਵਿਚ ਹੀ ਰਹਿ ਰਹੇ ਸਨ। ਮਾਂਟਰੀਅਲ ਅਤੇ ਕਿਊਬਕ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਵਿਚੋਂ 63 ਫੀਸਦੀ () ਵਿਚ ਹੀ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਕਰੀਬ 16 ਫੀਸਦੀ ਮੌਤਾਂ ਪ੍ਰਾਈਵੇਟ ਨਰਸਿੰਗ ਹੋਮ ਵਿਚ ਹੋਈਆਂ ਹਨ ਅਤੇ ਇਨ੍ਹਾਂ ਵਿਚ ਵੀ ਜ਼ਿਆਦਾਤਰ 60 ਤੋਂ ਜ਼ਿਆਦਾ ਉਪਰ ਦੇ ਹੀ ਲੋਕ ਸ਼ਾਮਲ ਹਨ।ਕੈਨੇਡੀਅਨ ਮੀਡੀਆ ਮੁਤਾਬਕ, ਅਜਿਹੇ ਕੇਅਰ ਹੋਮਸ ਵਿਚ ਕੰਮ ਕਰਨ ਵਾਲੇ ਲੋਕਾਂ ਕੋਲ ਪੀ. ਪੀ. ਈ. ਕਿੱਟਾਂ ਅਤੇ ਸਹੀ ਮਾਸਕ-ਦਸਤਾਨੇ ਤੱਕ ਨਹੀਂ ਹਨ ਅਤੇ ਇਸ ਲਈ ਹੀ ਇਹ ਲੋਕ ਇਲਾਜ ਤੋਂ ਵੀ ਹਿਚਕ ਰਹੇ ਹਨ। ਕਿਊਬਕ ਨਰਸ ਐਸੋਸੀਏਸ਼ਨ ਨੇ ਅਜਿਹੇ ਕੇਅਰ ਹੋਮਸ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ ਹਾਲਾਂਕਿ ਜਦ ਉਨ੍ਹਾਂ ਦੀ ਟੀਮ ਇਥੇ ਪਹੁੰਚੀ ਅਤੇ ਹਾਲਾਤ ਦੇਖ ਉਨ੍ਹਾਂ ਨੂੰ ਇਸ ਨੂੰ ਨੈਸ਼ਨਲ ਕ੍ਰਾਇਸਸ ਦੱਸਿਆ।
ਕਿਊਬਕ ਦੇ ਇਕ ਓਲਡ ਏਜ ਹੋਮ ਵਿਚ ਕੰਮ ਕਰਨ ਵਾਲੀ ਨਰਸ ਨੇ ਦੱਸਿਆ ਕਿ ਉਸ ਦੀ ਫੈਸੇਲਿਟੀ ਵਿਚ ਕਰੀਬ 120 ਬਜ਼ੁਰਗ ਕੋਰੋਨਾਵਾਇਰਸ ਦੀ ਇਨਫੈਕਸ਼ਨ ਤੋਂ ਪ੍ਰਭਾਵਿਤ ਹੋ ਗਏ ਹਨ ਅਤੇ ਬੀਤੇ ਕੁਝ ਦਿਨ ਤੋਂ ਰੋਜ਼ 10 ਲੋਕਾਂ ਦੀ ਮੌਤ ਹੋ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਸਾਡੇ ਲੋਕਾਂ ਕੋਲ ਰੋਣ ਤੋਂ ਇਲਾਵਾ ਕੋਈ ਰਾਹ ਨਹੀਂ ਹੈ, ਅਸੀਂ ਇਥੇ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਾਂ। ਇਥੇ ਲੋਕ ਆਪਣੇ ਜ਼ਿੰਦਗੀ ਦੇ ਆਖਰੀ ਦਿਨਾਂ ਵਿਚ ਸ਼ਾਂਤੀ ਨਾਲ ਰਹਿਣ ਲਈ ਆਉਂਦੇ ਹਨ ਪਰ ਅਸੀਂ ਉਨ੍ਹਾਂ ਨੂੰ ਇਕੱਲੇ ਬਿਨਾਂ ਇਲਾਜ ਦੇ ਮਰਦੇ ਹੋਏ ਦੇਖ ਰਹੇ ਹਾਂ।
ਤਾਜਾ ਜਾਣਕਾਰੀ