BREAKING NEWS
Search

ਕਨੇਡਾ ਚ 12 ਜੂਨ ਤੋਂ ਹੋ ਗਿਆ ਇਹ ਵੱਡਾ ਐਲਾਨ ਖਿੱਚੋ ਤਿਆਰੀਆਂ

12 ਜੂਨ ਤੋਂ ਹੋ ਗਿਆ ਇਹ ਵੱਡਾ ਐਲਾਨ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ ਜਿਸ ਨਾਲ ਸਾਰੀ ਦੁਨੀਆਂ ਦੀ ਅਰਥ ਵਿਵਸਥਾ ਗੜਬੜਾ ਗਈ ਹੈ। ਵਾਇਰਸ ਦਾ ਕਰਕੇ ਸਾਰੀ ਦੁਨੀਆਂ ਵਿਚ ਤਾਲਾਬੰਦੀ ਚਲ ਰਹੀ ਹੈ ਅਤੇ ਹੋਲੀ ਹੋਲੀ ਇਸ ਵਿਚ ਢਿਲ ਦਿੱਤੀ ਜਾ ਰਹੀ ਹੈ। ਕਨੇਡਾ ਵਿਚ ਕਰੋਨਾ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਹੁਣ ਕਨੇਡਾ ਤੋਂ ਇਕ ਖਬਰ ਇਹਨਾਂ ਢਿਲਾਂ ਨੂੰ ਲੈ ਕੇ ਆ ਰਹੀ ਹੈ ਜਿਥੇ ਇਕ ਵੱਡਾ ਫੈਸਲਾ ਲਿਆ ਗਿਆ ਹੈ।

ਟੋਰਾਂਟੋ : ਉਨਟਾਰੀਓ ਸੂਬੇ ਨੂੰ 12 ਜੂਨ ਤੋਂ ਦੂਜੇ ਫੇਜ਼ ਵਿਚ ਖੋਲ੍ਹਣ ਦਾ ਪ੍ਰੀਮੀਅਰ ਡੱਗ ਫੋਰਡ ਨੇ ਐਲਾਨ ਕੀਤਾ ਜਿਸ ਅਨੁਸਾਰ 10 ਵਿਅਕਤੀਆਂ ਤੱਕ ਦਾ ਇਕੱਠ ਸੰਭਵ ਹੋ ਸਕਦਾ ਹੈ ।ਇਸ ਤੋਂ ਇਲਾਵਾ ਧਾਰਮਿਕ ਅਸਥਾਨਾਂ ਵਿਚ ਟੋਟਲ ਬਿਲਡਿੰਗ ਦੀ (30%) ਤੱਕ ਦੀ ਸੀਮਤ ਸੰਗਤ ਜਾ ਸਕੇਗੀ, ਇਸ ਤੋਂ ਇਲਾਵਾ ਸੂਬੇ ਦੇ ਹਰ ਰੀਜਨ ਦੇ ਮੁਤਾਬਿਕ ਰੈਸਟੋਰੈਂਟ (ਸਿਰਫ ਬਾਹਰ ਬੈਠਕੇ ), ਬਾਰਾਂ, ਹੇਅਰ ਸਲੂਨ ਵੀ ਖੁੱਲ੍ਹਣਗੇ । ਬਰੈਂਪਟਨ ਸ਼ਹਿਰ ਦੇ ਪਾਰਕ 11 ਜੂਨ ਨੂੰ ਖੁੱਲ੍ਹਣਗੇ, ਪਰ ਹਰ ਥਾਂ ‘ਤੇ ਦੋ ਮੀਟਰ ਦੀ ਵਿੱਥ ਬਣਾ ਕਾ ਰੱਖਣੀ ਪਵੇਗੀ ।

ਇਹ ਵੀ ਪੜ੍ਹੋ :- ਕੈਨੇਡਾ : ਕੋਵਿਡ-19 ਮਹਾਮਾਰੀ ਤੋਂ ਪ੍ਰਭਾਵਿਤ ਹੋਏ ਵੁੱਡਬ੍ਰਿਜ ਲਾਂਗ ਟਰਮ ਕੇਅਰ ਹੋਮ ਵਿੱਚ ਫੌਜ ਤਾਇਨਾਤ
ਓਨਟਾਰੀਓ : ਕੈਨੇਡਾ ਦੇ ਲਾਂਗ ਟਰਮ ਕੇਅਰ ਸੈਂਟਰਾਂ ‘ਚ ਕੋਰੋਨਾ ਵਾਇਰਸ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਦੇ ਚੱਲਦਿਆਂ ਮਹਾਮਾਰੀ ਤੋਂ ਕਾਫੀ ਪ੍ਰਭਾਵਿਤ ਹੋਏ ਵੁੱਡਬ੍ਰਿਜ ਲਾਂਗ ਟਰਮ ਕੇਅਰ ਹੋਮ ਵਿੱਚ ਫੌਜ ਤਾਇਨਾਤੀ ਕਰ ਦਿੱਤੀ ਗਈ ਹੈ। ਕੱਲ੍ਹ ਜਾਰੀ ਬਿਆਨ ਵਿੱਚ ਲਾਂਗ ਟਰਮ ਕੇਅਰ ਮੰਤਰਾਲੇ ਨੇ ਆਖਿਆ ਕਿ ਹਾਲਾਤ ਦਾ ਜਾਇਜ਼ਾ ਲਾਉਣ ਲਈ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਨੂੰ ਵੁੱਡਬ੍ਰਿਜ ਵਿਸਟਾ ਕੇਅਰ ਕਮਿਊਨਿਟੀ ਨਾਂ ਦੇ ਲਾਂਗ ਟਰਮ ਕੇਅਰ ਹੋਮ ਵਿੱਚ ਤਾਇਨਾਤ ਕੀਤਾ ਗਿਆ ਹੈ। ਮੰਤਰਾਲੇ ਨੇ ਫੌਜ ਵੱਲੋਂ ਮਿਲ ਰਹੇ ਇਸ ਸਹਿਯੋਗ ਦਾ ਸੁ਼ਕਰਗੁਜ਼ਾਰ ਵੀ ਕੀਤਾ।

ਪ੍ਰੋਵਿੰਸ ਵੱਲੋਂ ਵਿਲੀਅਮ ਓਸਲਰ ਹੈਲਥ ਸਿਸਟਮ ਨੂੰ ਹੋਮ ਦਾ ਅੰਤਰਿਮ ਮੈਨੇਜਰ ਥਾਪੇ ਜਾਣ ਦੇ ਬਾਵਜੂਦ ਵੁੱਡਬ੍ਰਿਜ ਵਿਸਟਾ ਕੇਅਰ ਕਮਿਊਨਿਟੀ ਵਿੱਚ ਕੋਵਿਡ-19 ਦਾ ਪਸਾਰ ਘਟ ਨਹੀਂ ਸਕਿਆ। ਇਹ ਖੁਲਾਸਾ ਪ੍ਰੋਵਿੰਸ ਵੱਲੋਂ ਇੱਕ ਨਿਊਜ਼ ਰਲੀਜ਼ ਵਿੱਚ ਬੀਤੇ ਦਿਨੀਂ ਕੀਤਾ ਗਿਆ। ਪਿਛਲੇ ਵੀਕੈਂਡ 18 ਰੈਜ਼ੀਡੈਂਟਸ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ਭੇਜ ਦਿੱਤੇ ਗਏ। ਹੋਮ ਦੇ ਆਪਰੇਟਰ ਸਿਏਨਾ ਸੀਨੀਅਰ ਲਿਵਿੰਗ ਨੇ ਉਸ ਸਮੇਂ ਇਹ ਆਖਿਆ ਸੀ ਕਿ ਇਨ੍ਹਾਂ ਬਜ਼ੁਰਗਾਂ ਨੂੰ ਹੋਮ ਵਿੱਚ ਮੁਹੱਈਆ ਕਰਵਾਈ ਜਾਣ ਵਾਲੀ ਸਾਂਭ ਸੰਭਾਲ ਤੋਂ ਜਿ਼ਆਦਾ ਦੀ ਲੋੜ ਹੈ।

ਜਿਸ ਤੋਂ ਬਾਅਦ ਬਜ਼ੁਰਗਾਂ ਨੂੰ ਟਰਾਂਸਫਰ ਕਰਨ ਤੋਂ ਬਾਅਦ ਐਸਈਆਈਯੂ ਹੈਲਥਕੇਅਰ, ਜੋ ਕਿ ਦੇਸ਼ ਭਰ ਵਿੱਚ ਹਜ਼ਾਰਾਂ ਹੈਲਥ ਕੇਅਰ ਵਰਕਰਜ਼ ਦੀ ਨੁਮਾਇੰਦਗੀ ਕਰਦੀ ਹੈ, ਵੱਲੋਂ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ ਗਈ ਸੀ। ਯੂਨੀਅਨ ਵੱਲੋਂ ਆਖਿਆ ਗਿਆ ਕਿ ਉਨ੍ਹਾਂ ਦੇ ਮੈਂਬਰਾਂ ਨੇ ਫੈਸਿਲਿਟੀ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ ਤੇ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਦਾ ਯਕੀਨ ਮੈਨੇਜਮੈਂਟ ਤੋਂ ਉੱਠ ਗਿਆ ਹੈ। ਜਦੋਂ ਤੋਂ ਆਊਟਬ੍ਰੇਕ ਹੋਇਆ ਹੈ ਉਦੋਂ ਤੋਂ ਹੁਣ ਤੱਕ 102 ਰੈਜ਼ੀਡੈਂਟਸ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ 22 ਰੈਜ਼ੀਡੈਂਟਸ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 40 ਸਟਾਫ ਮੈਂਬਰਜ਼ ਵੀ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ।



error: Content is protected !!