ਆਈ ਤਾਜ਼ਾ ਵੱਡੀ ਖਬਰ

ਪੰਜਾਬ ਦੀ ਧਰਤੀ ਤੋਂ ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੇ ਬਿਹਤਰ ਭਵਿੱਖ ਲਈ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਜਿੱਥੇ ਜਾ ਕੇ ਇਨ੍ਹਾਂ ਪੰਜਾਬੀ ਨੌਜਵਾਨਾਂ ਵੱਲੋਂ ਭਾਰੀ ਮਿਹਨਤ,ਮੁਸ਼ਕਤ ਕੀਤੀ ਜਾਂਦੀ ਹੈ ਅਤੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰੇ ਕਰਨ ਵਾਸਤੇ ਦਿਨ ਰਾਤ ਇੱਕ ਕਰ ਦਿੱਤਾ ਜਾਂਦਾ ਹੈ। ਉਥੇ ਹੀ ਇਨ੍ਹਾਂ ਪਰਦੇਸੀਆਂ ਨਾਲ ਵਾਪਰਨ ਵਾਲੇ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਸੀ। ਜਿੱਥੇ ਪੰਜਾਬ ਵਿਚ ਵਸਦੇ ਪਰਿਵਾਰਾਂ ਵੱਲੋਂ ਉਨ੍ਹਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਜਾਂਦੀ ਹੈ, ਉਥੇ ਹੀ ਵਿਦੇਸ਼ਾਂ ਵਿਚ ਵੱਸਦੇ ਇਨ੍ਹਾਂ ਪ੍ਰਵਾਸੀਆਂ ਨਾਲ ਵਾਪਰੀਆਂ ਹੋਈਆਂ ਮੰਦਭਾਗੀਆਂ ਘਟਨਾਵਾਂ ਦੀ ਖਬਰ ਸਾਹਮਣੇ ਆ ਜਾਂਦੀ ਹੈ।

ਹੁਣ ਕਨੇਡਾ ਵਿਚ ਪੰਜਾਬੀ ਨੌਜਵਾਨ ਦੀ ਹੋਈ ਇਸ ਤਰਾਂ ਦਰਦਨਾਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਹੁਣ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਘਟਨਾ ਕੈਨੇਡਾ ਤੋ ਸਾਹਮਣੇ ਆਈ ਹੈ ਜਿੱਥੇ ਇਕ 36 ਸਾਲਾਂ ਪੰਜਾਬੀ ਨੌਜਵਾਨ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਬਰੈਂਪਟਨ ਵਿੱਚ ਲੰਘੀ ਰਾਤ ਨੂੰ ਵਾਪਰੀ ਹੈ, ਜਿੱਥੇ ਡਿਕਸੀ ਅਤੇ ਪੀਟਰ ਰੋਬਰਟਸਨ ਵਾਲੇ ਪਲਾਜੇ ਵਿੱਚ ਅਮਨਜੋਤ ਬੈਂਸ ਨਾਮ ਦੇ ਪੰਜਾਬੀ ਨੌਜਵਾਨ ਦੀ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਉਥੇ ਹੀ ਦੋਸ਼ੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਘਟਨਾ ਸਥਾਨ ਤੋਂ ਭੱਜਣ ਵਿਚ ਕਾਮਯਾਬ ਹੋ ਗਏ ਹਨ। ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਵੀ ਜ਼ੋਰ-ਸ਼ੋਰ ਨਾਲ ਕੀਤੀ ਜਾ ਰਹੀ ਹੈ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਖੇਤਰ ਵਿੱਚ ਵਾਪਰੀ ਇਸ ਘਟਨਾ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

ਉਥੇ ਹੀ ਪੁਲਸ ਨੇ ਜਾਂਚ ਵਿਚ ਪਾਇਆ ਹੈ ਕਿ ਘਟਨਾ ਸਥਾਨ ਤੇ ਕੁਝ ਲੋਕ ਵੀ ਮੌਜੂਦ ਸਨ ਪਰ ਕਿਸੇ ਵੱਲੋਂ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਇਸ ਘਟਨਾ ਵਿੱਚ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ 36 ਸਾਲਾਂ ਅਮਨਜੋਤ ਬੈਂਸ ਵਜੋ ਹੋਈ ਹੈ । ਜਿੱਥੇ ਸਾਰੇ ਲੋਕ ਇਸ ਘਟਨਾ ਕਾਰਨ ਡਰੇ ਹੋਏ ਹਨ ਉਥੇ ਹੀ ਪੁਲਿਸ ਵੱਲੋਂ ਦੋਸ਼ੀਆ ਦੀ ਭਾਲ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਕਨੇਡਾ ਚ ਪੰਜਾਬੀ ਨੌਜਵਾਨ ਨੂੰ ਜਾਲਮਾਂ ਨੇ ਦਿੱਤੀ ਇਸ ਤਰਾਂ ਦਰਦਨਾਕ ਮੌਤ – ਤਾਜਾ ਵੱਡੀ ਖਬਰ
ByadminOctober 14, 2021Comments Off on ਕਨੇਡਾ ਚ ਪੰਜਾਬੀ ਨੌਜਵਾਨ ਨੂੰ ਜਾਲਮਾਂ ਨੇ ਦਿੱਤੀ ਇਸ ਤਰਾਂ ਦਰਦਨਾਕ ਮੌਤ – ਤਾਜਾ ਵੱਡੀ ਖਬਰ
Previous Postਹੁਣੇ ਹੁਣੇ ਅਮਰੀਕਾ ਚ ਬਾਇਡਨ ਵਲੋਂ ਹੋ ਗਿਆ ਇਹ ਵੱਡਾ ਐਲਾਨ – ਲੈ ਲਿਆ ਇਹ ਵੱਡਾ ਫੈਸਲਾ
Next Postਵਿਦੇਸ਼ੋਂ ਆਏ ਮੁੰਡੇ ਨਾਲ 3 ਦਿਨ ਬਾਅਦ ਹੀ ਵਾਪਰ ਗਿਆ ਇਹ ਕਾਂਡ ਇਲਾਕੇ ਚ ਪਿਆ ਸਹਿਮ ਮੱਚੀ ਹਾਹਾਕਾਰ
