ਹੁਣੇ ਆਈ ਤਾਜਾ ਵੱਡੀ ਖਬਰ
ਬਰੈਂਪਟਨ (ਏਜੰਸੀ)- ਓਂਟਾਰੀਓ ਵਿਖੇ ਪੀਲ ਰੀਜਨ ਨੂੰ ਉਸ ਵੇਲੇ ਮੁਆਫੀ ਮੰਗਣੀ ਪੈ ਗਈ ਜਦੋਂ 16 ਲੋਕਾਂ ਨੂੰ ਕੋਰੋਨਾ ਵਾਇਰਸ ਦੀਆਂ ਗਲਤ ਟੈਸਟ ਰਿਪੋਰਟਸ ਭੇਜ ਦਿਤੀਆਂ ਗਈਆਂ। ਇਹ ਮੁਆਫੀ ਉਨ੍ਹਾਂ ਨੂੰ ਕੋਤਾਹੀ ਸਾਹਮਣੇ ਆਉਣ ਮਗਰੋਂ ਕਾਰਜਕਾਰੀ ਮੈਡੀਕਲ ਅਫ਼ਸਰ ਨੂੰ ਮੁਆਫ਼ੀ ਮੰਗਣੀ ਪਈ। ਪੀਲ ਪਬਲਿਕ ਹੈਲਥ ਵੱਲੋਂ ਜਾਰੀ ਬਿਆਨ ਮੁਤਾਬਕ 16 ਮਰੀਜ਼ਾਂ ਦੀ ਟੈਸਟ ਰਿਪੋਰਟ ਨੈਗੇਟਿਵ ਦੱਸੀ ਗਈ ਸੀ, ਜਦਕਿ ਅਸਲ ਵਿਚ ਉਹ ਵਾਇਰਸ ਦੇ ਮਰੀਜ਼ ਬਣ ਚੁੱਕੇ ਹਨ।
ਕਾਰਜਕਾਰੀ ਮੈਡੀਕਲ ਅਫ਼ਸਰ ਲੌਰੈਂਸ ਲੋਹ ਨੇ ਦੱਸਿਆ ਕਿ ਇਹ ਲੈਟਰ ਮੰਗਲਵਾਰ ਅਤੇ ਬੁੱਧਵਾਰ ਨੂੰ ਮੇਲ ਕੀਤੇ ਗਏ ਸਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਟੀਮ ਨੂੰ ਤੁਰੰਤ ਕੰਮ ‘ਤੇ ਲਗਾ ਦਿੱਤਾ ਹੈ ਅਤੇ ਜਿਨ੍ਹਾਂ ਨੂੰ ਹੁਣ ਸਹੀ ਰਿਪੋਰਟਾਂ ਭੇਜੀਆਂ ਗਈਆਂ ਹਨ, ਉਨ੍ਹਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ।
ਲੋਹ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਦੇ ਟੈਸਟਾਂ ਦੀਆਂ ਸਲਿਪਾਂ ਮਿਕਸ ਹੋਣ ਕਾਰਨ ਅਜਿਹੀ ਗਲਤੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ ਤਾਂ ਜੋ ਅਜਿਹੀ ਗਲਤੀ ਦੁਬਾਰਾ ਨਾ ਹੋਵੇ। ਉਨ੍ਹਾਂ ਕਿਹਾ ਕਿ ”ਮੈਂ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿ ਟੈਸਟ ਰਿਪੋਰਟ ਨੈਗੇਟਿਵ ਆਉਣ ਮਗਰੋਂ ਲੋਕਾਂ ਨੇ ਸੁਖ ਦਾ ਸਾਹ ਲਿਆ ਹੋਵੇਗਾ ਪਰ ਕੁਝ ਦੇਰ ਮਗਰੋਂ ਹਾਲਾਤ ਬਿਲਕੁਲ ਬਦਲ ਗਏ।”
ਤੁਹਾਨੂੰ ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 11747 ਹੋ ਗਈ ਹੈ, ਜਦੋਂ ਕਿ 173 ਲੋਕਾਂ ਦੀ ਮੌਤ ਹੋ ਚੁੱਕੀ ਹੈ। 1979 ਲੋਕ ਇਸ ਵਾਇਰਸ ਨੂੰ ਹਰਾ ਚੁੱਕੇ ਹਨ ਅਤੇ ਹੁਣ ਸਿਹਤਯਾਬ ਹੋ ਗਏ ਹਨ। ਅਜੇ ਵੀ 9595 ਪੀੜਤ ਹਸਪਤਾਲਾਂ ਵਿਚ ਜੇਰੇ ਇਲਾਜ ਹਨ।
ਤਾਜਾ ਜਾਣਕਾਰੀ