BREAKING NEWS
Search

ਕਈ ਲੋਕ ਹਵਾ ਚ ਬਹੁਤ ਜਲਦੀ ਆ ਜਾਂਦੇ ਹਨ ਦੇਖੋ ਕੀ ਕੀਤਾ ਰਾਨੂੰ ਮੰਡਲ ਨੇ ਵੀਡੀਓ ਹੋਈ ਵਾਇਰਲ

ਦੇਖੋ ਕੀ ਕੀਤਾ ਰਾਨੂੰ ਮੰਡਲ ਨੇ ਵੀਡੀਓ ਹੋਈ ਵਾਇਰਲ

ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਈ ਰਾਨੂ ਮੰਡਲ ਦੇ ਇੱਕ ਵੀਡੀਓ ਨੇ ਸਾਰਿਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਸ ਵੀਡੀਓ ਨੂੰ ਲੈ ਕੇ ਰਾਨੂ ਦੀ ਸੋਸ਼ਲ ਮੀਡੀਆ ‘ਤੇ ਆਲੋਚਨਾ ਹੋ ਰਹੀ ਹੈ, ਇੱਥੋਂ ਤੱਕ ਕਿ ਫੈਨਜ਼ ਉਨ੍ਹਾਂ ਨੂੰ ਨਾਰਾਜ਼ ਹੁੰਦੇ ਵੀ ਨਜ਼ਰ ਆ ਰਹੇ ਹਨ। ਦਰਅਸਲ, ਰਾਨੂ ਮੰਡਲ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਫੈਨ ਸੈਲਫੀ ਲੈਣ ਲਈ ਉਨ੍ਹਾਂ ਨੂੰ ਛੂਹਦੀ ਹੈ। ਫੈਨ ਨੂੰ ਅਜਿਹਾ ਕਰਦਾ ਵੇਖ ਰਾਨੂ ਮੰਡਲ ਭੜਕ ਜਾਂਦੀ ਤੇ ਉਨ੍ਹਾਂ ਨੂੰ ਕਹਿੰਦੀ ਹੈ ਕਿ ਇਸ ਦਾ ਕੀ ਮਤਲਬ ਹੈ? ਮੈਨੂੰ ਇਸ ਤਰ੍ਹਾਂ ਹੱਥ ਲਗਾਉਣ ਦਾ ਕੀ ਮਤਲਬ ਹੈ? ਰਾਨੂ ਮੰਡਲ ਨੂੰ ਅਜਿਹਾ ਕਰਦੇ ਦੇਖ ਵੀਡੀਓ ਤੇ ਲੋਕ ਰਿਐਕਸ਼ਨ ਦੇ ਰਹੇ ਹਨ ਨਾਲ ਹੀ ਉਸ ਨੂੰ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਨ ਦੀ ਸਲਾਹ ਵੀ ਦੇ ਰਹੇ ਹਨ।

ਵੀਡੀਓ ਵਿੱਚ ਰਾਨੂ ਮੰਡਲ ਦਾ ਸੁਭਾਅ ਵੇਖ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਰਾਜ਼ਗੀ ਜਤਾਈ। ਇੱਕ ਯੂਜ਼ਰ ਨੇ ਰਾਨੂ ਮੰਡਲ ਦੇ ਇਸ ਵਿਵਹਾਰ ‘ਤੇ ਗੁੱਸਾ ਹੁੰਦੇ ਹੋਏ ਕਿਹਾ, ਮੈਨੂੰ ਨਾ ਹੱਥ ਲਾਓ, ਮੈਂ ਹੁਣ ਸੈਲੀਬਰਿਟੀ ਹਾਂ: ਰਾਨੂ ਮੰਡਲ ਅਸੀਂ ਤੁਹਾਨੂੰ ਸੈਲੀਬਰਿਟੀ ਬਣਾਇਆ ਤੇ ਹੁਣ ਇਨ੍ਹਾਂ ਦਾ ਐਟੀਟਿਊਡ ਵੇਖੋ।

ਉਥੇ ਹੀ ਦੂੱਜੇ ਯੂਜ਼ਰ ਰਿਐਕਸ਼ਨ ਦਿੰਦੇ ਹੋਏ ਲਿਖਿਆ, ਇਸਨੂੰ ਬੋਲਦੇ ਨੇ ਹਵਾ ‘ਚ ਆਉਣਾ। ਇਸ ਤੋਂ ਇਲਾਵਾ ਹੋਰ ਯੂਜ਼ਰ ਨੇ ਰਾਨੂ ਮੰਡਲ ਨੇ ਲਿਖਿਆ, ਰਾਨੂ ਮੰਡਲ ਉਨ੍ਹਾਂ ਲੋਕਾਂ ਲਈ ਉਦਾਹਰਣ ਹੈ ਜੋ ਮਸ਼ਹੂਰ ਹੋਣ ਦੇ ਲਾਇਕ ਹੀ ਨਹੀਂ ਹਨ। ਉਹ ਕਹਿ ਰਹੀ ਹੈ ਕਿ ਮੈਂ ਹੁਣ ਸੈਲੇਬਰਿਟੀ ਹਾਂ ਕੋਈ ਉਨ੍ਹਾਂ ਨੂੰ ਜਗਾਓ ਤੇ ਉਨ੍ਹਾਂ ਨੂੰ ਦੱਸੋ ਕਿ ਲੋਕ ਹੀ ਹਨ ਜਿਨ੍ਹਾਂ ਨੇ ਇਨ੍ਹਾਂ ਨੂੰ ਸਟਾਰ ਬਣਾਇਆ ਹੈ।

ਦੱਸ ਦੇਈਏ ਕਿ ਰਾਨੂ ਮੰਡਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਲਤਾ ਮੰਗੇਸ਼ਕਰ ਦਾ ਗਾਣਾ ਗਾਉਂਦੀ ਨਜ਼ਰ ਆ ਰਹੀ ਸੀ। ਆਪਣੀ ਇਸ ਵੀਡੀਓ ਕਾਰਨ ਹੀ ਰਾਨੂ ਮੰਡਲ ਰਾਤੋਂ- ਰਾਤ ਸੁਪਰਸਟਾਰ ਬਣ ਗਈ ਸੀ। ਉਨ੍ਹਾਂ ਦੀ ਆਵਾਜ਼ ਤੋਂ ਪ੍ਰਭਾਵਿਤ ਹੋਕੇ ਹੀ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਆਪਣੀ ਫਿਲਮ ਵਿੱਚ ਗਾਣਾ ਗਾਉਣ ਦਾ ਆਫਰ ਦਿੱਤਾ ਸੀ। ਖਾਸ ਗੱਲ ਤਾਂ ਇਹ ਹੈ ਰਾਨੂ ਮੰਡਲ ਨੇ ਹਿਮੇਸ਼ ਨਾਲ ਇੱਕ ਨਹੀਂ ਸਗੋਂ ਤਿੰਨ – ਤਿੰਨ ਗਾਣੇ ਗਾਏ ਹਨ, ਜਿਸ ਵਿੱਚ ਤੇਰੀ ਮੇਰੀ ਕਹਾਣੀ, ਆਦਤ ਅਤੇ ਆਸ਼ਿਕੀ ਮੇਂ ਤੇਰੀ ਸ਼ਾਮਲ ਹੈ।



error: Content is protected !!