=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕਈਆਂ ਸਾਲਾਂ ਬਾਅਦ ਪੁੱਤਾਂ ਨੂੰ ਮਿਲਣ ਪੰਜਾਬ ਆਈ ਮਾਂ ਨਾਲ ਵਾਪਰਿਆ ਇਹ ਕਹਿਰ – ਲੈ ਗਈ ਏਦਾਂ ਮੌਤ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਪਰਵਾਰਾਂ ਵਿੱਚ ਆਈਆਂ ਹੋਈਆਂ ਖੁਸ਼ੀਆਂ ਕੁਝ ਸਮੇਂ ਦੀਆਂ ਮਹਿਮਾਨ ਬਣ ਕੇ ਰਹਿ ਜਾਂਦੀਆਂ ਹਨ। ਪੰਜਾਬ ਵਿੱਚ ਵਾਪਰਨ ਵਾਲੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿੱਥੇ ਬਹੁਤ ਸਾਰੇ ਲੋਕ ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਹਨ। ਉੱਥੇ ਹੀ ਕਈ ਬਿਮਾਰੀਆਂ ਦੇ ਕਾਰਣ ਵੀ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਹੈ। ਪਰ ਕਈ ਘਰਾਂ ਵਿਚ ਅਚਾਨਕ ਵਾਪਰਨ ਵਾਲੇ ਛੋਟੇ-ਛੋਟੇ ਹਾਦਸੇ ਵੀ ਭਿਆਨਕ ਬਣ ਜਾਂਦੇ ਹਨ। ਜਿਸ ਕਾਰਨ ਘਰ ਵਿਚ ਆਈਆਂ ਹੋਈਆਂ ਖੁਸ਼ੀਆਂ ਗਮੀਆਂ ਵਿਚ ਤਬਦੀਲ ਹੋ ਜਾਂਦੀਆਂ ਹਨ।

ਜਿੱਥੇ ਵਾਪਰਨ ਵਾਲੇ ਛੋਟੇ ਹਾਦਸੇ ਵਿੱਚ ਕਿਸੇ ਨਾ ਕਿਸੇ ਪਰਿਵਾਰਕ ਮੈਂਬਰ ਦੀ ਜਾਨ ਵੀ ਚਲੀ ਜਾਂਦੀ ਹੈ। ਹੁਣ ਕਈ ਸਾਲਾਂ ਬਾਅਦ ਪੁੱਤਾਂ ਨੂੰ ਮਿਲਣ ਪੰਜਾਬ ਆਈ ਮਾਂ ਨਾਲ ਕਹਿਰ ਵਾਪਰਿਆ ਹੈ ਜਿੱਥੇ ਉਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪੰਜਾਬ ਦੇ ਮਹਾਂਨਗਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਢੰਡਾਰੀ ਦੀ ਜਗਦੀਸ਼ ਕਲੋਨੀ ਵਿੱਚ ਇਕ ਔਰਤ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਔਰਤ ਜਾਨਕੀ ਦੇਵੀ 70 ਸਾਲਾ ਪੌੜੀ ਤੋਂ ਉੱਤਰ ਰਹੀ ਸੀ ਤਾਂ ਅਚਾਨਕ ਹੀ ਉਸ ਦਾ ਪੈਰ ਪੌੜੀ ਤੋ ਤਿਲਕ ਗਿਆ, ਜਿਸ ਕਾਰਨ ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗ ਗਈ। ਜਿਸ ਨੂੰ ਜਖਮੀਂ ਹਾਲਤ ਵਿੱਚ ਉਸ ਦੇ ਪੁੱਤਰ ਵੱਲੋਂ ਫੋਰਟਿਸ ਹਸਪਤਾਲ ਦਾਖਲ ਕਰਵਾਉਣ ਲਈ ਲਿਜਾਇਆ ਜਾ ਰਿਹਾ ਸੀ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਉਸ ਔਰਤ ਦੀ ਮੌਤ ਹੋ ਗਈ। ਹਸਪਤਾਲ ਜਾਣ ਤੇ ਡਾਕਟਰਾਂ ਵੱਲੋਂ ਉਸ ਔਰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਸਦੀ ਮਾਂ ਬਿਹਾਰ ਵਿਚ ਰਹਿ ਰਹੀ ਸੀ ਅਤੇ ਕੁਝ ਦਿਨ ਬਾਅਦ ਆਉਣ ਵਾਲੇ ਤਿਉਹਾਰ ਛੱਠ ਪੂਜਾ ਲਈ ਉਹ ਉਸ ਕੋਲ ਆਈ ਹੋਈ ਸੀ। ਐਤਵਾਰ ਨੂੰ ਹੀ ਮ੍ਰਿਤਕ ਔਰਤ ਬਿਹਾਰ ਤੋਂ ਲੁਧਿਆਣਾ ਆਪਣੇ ਪੁੱਤਰਾਂ ਕੋਲ ਪਹੁੰਚੀ ਸੀ। ਜੋ ਕੇ ਲੁਧਿਆਣਾ ਦੀ ਜਗਦੀਸ਼ ਕਲੋਨੀ ਵਿੱਚ ਰਹਿ ਰਹੇ ਹਨ।




error: Content is protected !!